ਗੜ੍ਹਸ਼ੰਕਰ: ਕਾਂਗਰਸ ਦਾ ਚੋਣ ਨਿਸ਼ਾਨ ਪੰਜਾ ਹੈ, ਜੋ ਕਿ ਸੂਬੇ ਦੇ ਨਾਲ ਨਾਲ ਦੇਸ਼ ਭਰ ਦੇ ਵਿੱਚ ਖਤਮ ਹੁੰਦਾ ਜਾਂ ਰਿਹਾ ਹੈ, ਇਹ ਕਹਿਣਾ ਹੈ ਗੜ੍ਹਸ਼ੰਕਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸੀਨੀਅਰ ਆਪ ਆਗੂ ਜੈ ਕ੍ਰਿਸ਼ਨ ਸਿੰਘ ਰੋੜੀ ਦਾ ਜੋ ਮੀਡੀਆ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ਫੇਲ੍ਹ ਸਾਬਤ ਹੋ ਰਿਹਾ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਐਕਸਪਾਇਰੀ ਦੀ ਡੇਟ ਹੀ ਨਹੀਂ ਖਤਮ ਹੋਈ, ਬਲਕਿ ਦੇਸ਼ ਦੇ ਵਿੱਚ ਕਾਂਗਰਸ ਦੀ ਐਕਸਪਾਇਰੀ ਡੇਟ ਖਤਮ ਹੋ ਚੁੱਕੀ ਹੈ।
ਆਪ ਦੇ ਵਿਧਾਇਕ ਨੇ ਕਾਂਗਰਸ ਸਰਕਾਰ ਖਿਲਾਫ ਖੋਲ੍ਹਿਆ ਮੋਰਚਾ - ਨਵਜੋਤ ਸਿੰਘ ਸਿੱਧੂ
ਗੜ੍ਹਸ਼ੰਕਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸੀਨੀਅਰ ਆਗੂ ਜੈ ਕ੍ਰਿਸ਼ਨ ਸਿੰਘ ਰੋੜੀ ਕਾਂਗਰਸ ਸਰਕਾਰ ਖਿਲਾਫ ਖੋਲ੍ਹਿਆ ਮੋਰਚਾ
ਇਸ ਮੌਕੇ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਕਿਹਾ, ਕਿ ਦੇਸ਼ ਵਿੱਚ ਲੰਬਾਂ ਸਮਾਂ ਕਾਂਗਰਸ ਨੇ ਰਾਜ ਕੀਤਾ। ਪਰ ਅੱਜ ਵੀ ਦੇਸ਼ ਦੇ ਹਾਲਾਤ ਅਜਿਹੇ ਹਨ, ਕਿ ਨੌਜਵਾਨਾਂ ਨੂੰ ਰੋਜ਼ਗਾਰ ਦੀ ਭਾਲ ਲਈ ਵਿਦੇਸ਼ਾਂ ਵਿੱਚ ਧੱਕੇ ਖਾਣੇ ਪੈ ਰਹੇ ਹਨ। ਅੱਜ ਕੋਰੋਨਾ ਵਾਇਰਸ ਦੌਰਾਨ ਦੇਸ਼ ਵਿੱਚ ਇਲਾਜ਼ ਕਰਵਾਉਣ ਲਈ ਵੱਡੇ ਅਫਸਰਾਂ ਅਤੇ ਲੀਡਰਾਂ ਦੀਆਂ ਸਿਫ਼ਾਰਿਸ਼ਾਂ ਕਰਵਾਉਣੀਆਂ ਪੈ ਰਹੀਆਂ ਹਨ।
ਜੈ ਕ੍ਰਿਸ਼ਨ ਸਿੰਘ ਰੋੜੀ ਨੇ ਬੀਜੇਪੀ ਤੇ ਵੀ ਨਿਸ਼ਾਨਾਂ ਸਾਧਿਆ ਅਤੇ ਕਿਹਾ, ਕਿ ਕੋਰੋਨਾ ਵਾਇਰਸ ਦੇ ਦੇਸ਼ ਵਿੱਚ ਪੈਰ ਪ੍ਰਸਾਰਨ ਵਿੱਚ ਸੈਂਟਰ ਦੀ ਬੀਜੇਪੀ ਸਰਕਾਰ ਦਾ ਹੱਥ ਹੈ। ਕਿਉਂਕਿ ਕੋਰੋਨਾ ਵਾਇਰਸ ਬਾਹਰਲੇ ਦੇਸ਼ਾਂ ਵਿਚੋਂ ਆਇਆ, ਜੋ ਕਿ ਸੈਂਟਰ ਦੀ ਬੀਜੇਪੀ ਸਰਕਾਰ ਦੀਆਂ ਨਕਾਮੀਆਂ ਨੂੰ ਸਾਬਤ ਕਰਦਾ ਹੈ, ਬੀਜੇਪੀ ਸਰਕਾਰ ਨੂੰ ਇਹ ਲੱਗਦਾ ਹੈ, ਕਿ ਕਰੋਨਾ ਵਾਇਰਸ ਕਿਸਾਨੀ ਅੰਦੋਲਨ ਕਰਕੇ ਵੱਧ ਰਿਹਾ ਹੈ, ਬੀਜੇਪੀ ਸਰਕਾਰ ਨੂੰ ਕਿਸਾਨਾਂ ਦੀ ਗੱਲ ਮੰਨਕੇ ਧਰਨਾਂ ਪ੍ਰਦਰਸ਼ਨ ਖਤਮ ਕਰ ਦੇਣਾ ਚਾਹੀਦਾ ਹੈ।