ਹੁਸ਼ਿਆਰਪੁਰ :ਇਹਨੀ ਦਿਨੀਂ ਚੋਰਾਂ ਦੇ ਹੋਂਸਲੇ ਬੁਲੰਦ ਹੁੰਦੇ ਜਾ ਰਹੇ ਹਨ। ਸ਼ਾਤਿਰ ਚੋਰਾਂ ਨੂੰ ਪੁਲਿਸ ਦਾ ਕੋਈ ਡਰ ਖੌਫ ਨਹੀਂ ਰਿਹਾ। ਇਸ ਦੀ ਤਾਜ਼ਾ ਮਿਸਾਲ ਹੁਸ਼ਿਆਰਪੁਰ ਤੋਂ ਸਾਹਮਣੇ ਆਈ ਹੈ ਜਿਥੇ ਰੋਜ਼ਾਨਾ ਹੀ ਕੋਈ ਨਾ ਕੋਈ ਚੋਰੀ ਤੇ ਲੁੱਟ ਦੀ ਵਾਰਦਾਤ ਹੋਣ ਦੀ ਸੂਚਨਾ ਪ੍ਰਾਪਤ ਹੁੰਦੀ ਰਹਿੰਦੀ ਹੈ। ਸ਼ਹਿਰ ਵਿੱਚ ਇੱਕ ਵਾਰ ਫਿਰ ਚੋਰੀ ਦੀ ਵਾਰਦਾਤ ਹੋਈ ਹੈ। ਜਿਸ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ। ਇਹਨਾਂ ਤਸਵੀਰਾਂ ਵਿੱਚ ਨਜ਼ਰ ਆਉਂਦਾ ਹੈ ਕਿ ਕਿਵੇਂ ਦਿਨ ਦਿਹਾੜੇ ਇੱਕ ਨੌਜਵਾਨ ਮੁੰਡਾ ਦੁਕਾਨ 'ਚ ਦਾਖਿਲ ਹੋ ਕੇ ਪੈਸਿਆਂ ਵਾਲੇ ਗੱਲੇ ਵਿੱਚ ਪਈ ਹਜ਼ਾਰਾਂ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਜਾਂਦਾ ਹੈ ।
ਪੇਮੈਂਟ ਕਰਨ ਲੱਗੇ ਚੋਰੀ ਦਾ ਲੱਗਾ ਪਤਾ:ਇਹ ਚੋਰੀ ਇੱਕ ਮੈਡੀਕਲ ਸਟੋਰ 'ਤੇ ਹੋਈ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ਪੀੜਤ ਵਰਿੰਦਰ ਨਾਥ ਤ੍ਰਿਵੇਦੀ ਨੇ ਦੱਸਿਆ ਕਿ ਜਦੋਂ ਉਹ ਦੁਕਾਨ 'ਤੇ ਸਨ ਉਦੋਂ ਥੋੜੇ ਸਮੇਂ ਲਈ ਉਹ ਬਾਥਰੂਮ ਜਾਂਦੇ ਹਨ। ਕੁਝ ਸਮੇਂ ਬਾਅਦ ਉਹ ਵਾਪਿਸ ਆਕੇ ਦੇਖਦੇ ਹਨ ਕਿ ਗੱਲ੍ਹੇ 'ਚ ਪਈ ਨਕਦੀ ਹੈ ਨਹੀਂ। ਜਦੋਂ ਉਹਨਾਂ ਨੇ ਸੀਸੀਟੀਵੀ ਫੁਟੇਜ ਦੇਖੀ ਤਾਂ ਹੈਰਾਨ ਰਹੀ ਗਏ। ਉਹਨਾਂ ਦੇਖਿਆ ਕਿ ਇੱਕ ਨੌਜਵਾਨ ਨੀਲੇ ਕਪੜੇ ਪਾਕੇ ਆਉਂਦਾ ਹੈ ਅਤੇ ਬੜੇ ਹੀ ਹੋਂਸਲੇ ਨਾਲ ਗੱਲੇ ਚੋਣ ਪੈਸੇ ਕੱਢ ਕੇ ਫਰਾਰ ਹੋ ਜਾਂਦਾ ਹੈ। ਚੋਰ ਵੱਲੋਂ ਇਸ ਘਟਨਾ ਨੂੰ ਮਹਿਜ਼ ਕੁਝ ਸਕਿੰਟਾਂ 'ਚ ਹੀ ਅੰਜਾਮ ਦੇ ਦਿੱਤਾ ਜਾਂਦੈ।