ਹੁਸ਼ਿਆਰਪੁਰ:ਨਗਰ ਕੌਂਸਲ ਗੜ੍ਹਸ਼ੰਕਰ ਵਿਖੇ ਠੇਕੇ ਤੇ ਰੱਖੇ ਸਫਾਈ ਕਰਮਚਾਰੀਆਂ ਨੂੰ ਬਿਨ੍ਹਾਂ ਕਿਸੇ ਨੋਟਿਸ ਤੇ ਨੋਕਰੀ ਤੋਂ ਕੱਢਣ ਦੇ ਰੋਸ ਵਜੋਂ ਉਕਤ ਮੁਲਾਜਮਾਂ ਨੇ ਨਗਰ ਕੌਂਸਲ ਦੇ ਦਫਤਰ ਵਿਖੇ ਧਰਨਾ ਦੇਕੇ ਹੜਤਾਲ ਕਰ ਦਿੱਤੀ। ਸਫਾਈ ਕਰਮਚਾਰੀਆਂ ਦੀ ਹੜਤਾਲ ਵਿੱਚ ਪ੍ਰਣਵ ਕਿਰਪਾਲ ਕਾਂਗਰਸ ਆਗੂ, ਸੁਮੀਤ ਸੋਨੀ ਕੋਂਸਲਰ ਅਤੇ ਦੀਪਕ ਕੁਮਾਰ ਦੀਪਾ ਕੋਂਸਲਰ ਹੱਕ ਵਿੱਚ ਆਏ ਅਤੇ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਨੂੰ ਸਹੀ ਦੱਸਿਆ। Latest news of Hoshiarpur in Punjabi.
ਇਸੇ ਦੌਰਾਨ ਨਗਰ ਕੌਂਸਲ ਗੜ੍ਹਸ਼ੰਕਰ ਵਿੱਖੇ ਸਫਾਈ ਕਰਮਚਾਰੀਆਂ ਵੱਲੋਂ ਦਿੱਤੀ ਹੜਤਾਲ ਵਾਰੇ ਜਾਣਕਾਰੀ ਦਿੰਦੇ ਹੋਏ ਕਿਰਨ ਸੋਨੀ ਪ੍ਰਧਾਨ ਪੰਜਾਬ ਸੂਬਾਡੀਨੇਟਰ ਯੂਨੀਨ ਨੇ ਦੱਸਿਆ ਕਿ ਨਗਰ ਕੌਂਸਲ ਗੜ੍ਹਸ਼ੰਕਰ ਦੇ ਵਿੱਚ ਠੇਕੇ ਤੇ ਰੱਖੇ 29 ਸਫ਼ਾਈ ਕਰਮਚਾਰੀ ਜਿਹੜੇ ਕਿ ਪੂਰੀ ਇਮਾਨਦਾਰੀ ਦੇ ਨਾਲ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਬਿਨ੍ਹਾਂ ਕਿਸੇ ਪ੍ਰਕਾਰ ਦਾ ਨੋਟਿਸ ਦਿੱਤੇ ਬਿਨ੍ਹਾਂ ਕੱਢਿਆ ਗਿਆ ਹੈ। ਉਨ੍ਹਾਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਬਹਾਲ ਨਾਂ ਕੀਤਾ ਗਿਆ ਤਾਂ ਉਹ ਸ਼ਹਿਰ ਦੀ ਸਫ਼ਾਈ ਦਾ ਕੰਮ ਬੰਦ ਕਰਕੇ ਉਨ੍ਹਾਂ ਵਲੋਂ ਨਗਰ ਕੌਂਸਲ ਗੜ੍ਹਸ਼ੰਕਰ ਵਿੱਖੇ ਪੱਕਾ ਮੋਰਚਾ ਲਗਾਇਆ ਜਾਵੇਗਾ।