ਹੁਸ਼ਿਆਰਪੁਰ : ਪੰਜਾਬ ਸਰਕਾਰ ਸੂਬੇ ਭਰ ਵਿੱਚ ਨਸ਼ੇ 'ਤੇ ਠੱਲ੍ਹ ਪਾਉਣ ਦੇ ਕਈ ਦਾਅਵੇ ਕਰ ਲਵੇ ਪਰ ਜ਼ਮੀਨੀ ਹਕੀਕਤ ਉੱਤੇ ਇਹ ਮਾਮਲਾ ਖੋਖਲਾ ਹੈ।
ਅਜਿਹਾ ਹੀ ਇੱਕ ਮਾਮਲਾ ਗੜ੍ਹਸ਼ੰਕਰ ਦੇ ਕਸਬਾ ਸੈਲਾ ਖ਼ੁਰਦ ਵਿਖੇ ਦਾ ਸਾਹਮਣੇ ਆਇਆ ਹੈ। ਜਿਥੇ ਬੀਤੇ ਦਿਨੀਂ ਗੁਪਤਾ ਮੈਡੀਕਲ ਸਟੋਰ ਉੱਪਰ ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਡਰੱਗ ਇੰਸਪੈਕਟਰ ਹੁਸ਼ਿਆਰਪੁਰ ਵੱਲੋਂ ਕਾਰਵਾਈ ਕੀਤੀ ਗਈ ਸੀ ਅਤੇ ਮੈਡੀਕਲ ਸਟੋਰ ਨੂੰ ਬੰਦ ਕੀਤਾ ਗਿਆ ਸੀ ਅਤੇ ਇਸ ਮੈਡੀਕਲ ਸਟੋਰ ਦੀਆਂ ਖ਼ਬਰਾਂ ਵੀ ਲੱਗੀਆਂ ਗਈਆਂ ਸਨ। ਪਰ ਇਹ ਮੈਡੀਕਲ ਸਟੋਰ ਦੇ ਮਾਲਕ ਕਾਨੂੰਨ ਨੂੰ ਛੀਕੇ ਟੰਗ ਸ਼ਰੇਆਮ ਖੁਲ੍ਹ ਰਹੇ ਹਨ ਅਤੇ ਨਸ਼ੇ ਦੀ ਸਪਲਾਈ ਕਰ ਰਿਹਾ ਸੀ।
ਜਦੋਂ ਇਸ ਦੀ ਜਾਣਕਾਰੀ ਪੱਤਰਕਾਰ ਬਿੱਟੂ ਚੌਹਾਨ ਨੂੰ ਲੱਗੀ ਕਿ ਮੈਡੀਕਲ ਸਟੋਰ ਤੇ ਸ਼ਰੇਆਮ ਕਾਰੋਬਾਰ ਚਲ ਰਿਹਾ ਹੈ ਤਾਂ ਉਹ ਇਸ ਦੀ ਕਵਰੇਜ ਕਰਨ ਲਈ ਗੁਪਤਾ ਮੈਡੀਕਲ ਸਟੋਰ 'ਤੇ ਆਪਣੇ ਸਾਥੀ ਪੱਤਰਕਾਰ ਰਾਮਪਾਲ ਭਾਰਦਵਾਜ ਦੇ ਨਾਲ ਮੌਕੇ 'ਤੇ ਪਹੁੰਚਿਆ।