ਪੰਜਾਬ

punjab

ETV Bharat / state

ਗੁਰਬਤ ਭਰੀ ਜ਼ਿੰਦਗੀ, 2 ਵਕਤ ਦੀ ਰੋਟੀ ਤੋਂ ਔਖਾ ਪਰਿਵਾਰ - NGO

ਹੁਸ਼ਿਆਰਪੁਰ ਦੇ ਹਲਕਾ ਸ਼ਾਮ ਚੁਰਾਸੀ ਅਧੀਨ ਆਉਂਦੇ ਪਿੰਡ ਸਹਾਏਪੁਰ ਦੇ ਸਾਹਮਣੇ ਆਇਆ ਹੈ। ਜਿੱਥੇ ਇੱਕ ਬਜ਼ੁਰਗ ਜੋੜਾ ਆਪਣੀ ਧੀ ਨਾਲ ਗ਼ਰੀਬੀ ਦੀ ਮਾਰ ਕਾਰਨ ਬੇਹੱਦ ਤੰਗੀਆਂ 'ਚ ਜ਼ਿੰਦਗੀ ਬਸਰ ਕਰ ਰਿਹਾ ਹੈ ਤੇ ਢਿੱਡ ਭਰ ਖਾਣਾ ਖਾਣ ਲਈ ਵੀ ਉਨ੍ਹਾਂ ਕੋਲ ਪੈਸੇ ਨਹੀਂ ਹਨ।

ਗੁਰਬਤ ਭਰੀ ਜ਼ਿੰਦਗੀ, 2 ਵਕਤ ਦੀ ਰੋਟੀ ਤੋਂ ਔਖਾ ਪਰਿਵਾਰ
ਗੁਰਬਤ ਭਰੀ ਜ਼ਿੰਦਗੀ, 2 ਵਕਤ ਦੀ ਰੋਟੀ ਤੋਂ ਔਖਾ ਪਰਿਵਾਰ

By

Published : Sep 2, 2021, 5:58 PM IST

ਹੁਸ਼ਿਆਰਪੁਰ:ਗਰੀਬੀ ਇੱਕ ਅਜਿਹਾ ਕੋਹੜ ਹੈ ਜੋ ਸਾਡੇ ਦੇਸ਼ ਅਤੇ ਸਮਾਜ ਨੂੰ ਘੁਣ ਵਾਂਗ ਖਾ ਰਿਹਾ ਹੈ। ਗਰੀਬੀ ਕਾਰਨ ਕਈ ਪਰਿਵਾਰਾਂ ਦੇ ਹਾਲਾਤ ਅਜਿਹੇ ਬਣੇ ਹੋਏ ਨੇ ਜਿਨ੍ਹਾਂ ਕੋਲ ਰਹਿਣ ਲਈ ਨਾ ਤਾਂ ਪੱਕੀ ਛੱਤ ਹੈ ਤੇ ਨਾ ਹੀ ਕਮਾਈ ਦਾ ਕੋਈ ਸਾਧਨ 'ਤੇ ਅਜਿਹੇ ਪਰਿਵਾਰਾਂ ਨੂੰ 2 ਵਕਤ ਦੀ ਰੋਟੀ ਖਾਣ ਅਤੇ ਆਪਣੀ ਦਵਾਈ ਲਈ ਵੀ ਦੂਜਿਆਂ ਵੱਲ ਵੇਖਣਾ ਪੈਂਦਾ ਹੈ।

ਗੁਰਬਤ ਭਰੀ ਜ਼ਿੰਦਗੀ, 2 ਵਕਤ ਦੀ ਰੋਟੀ ਤੋਂ ਔਖਾ ਪਰਿਵਾਰ

ਅਜਿਹਾ ਹੀ ਇੱਕ ਮਾਮਲਾ ਹੁਸ਼ਿਆਰਪੁਰ ਦੇ ਹਲਕਾ ਸ਼ਾਮ ਚੁਰਾਸੀ ਅਧੀਨ ਆਉਂਦੇ ਪਿੰਡ ਸਹਾਏਪੁਰ ਦੇ ਸਾਹਮਣੇ ਆਇਆ ਹੈ। ਜਿੱਥੇ ਇੱਕ ਬਜ਼ੁਰਗ ਜੋੜਾ ਆਪਣੀ ਧੀ ਨਾਲ ਗ਼ਰੀਬੀ ਦੀ ਮਾਰ ਕਾਰਨ ਬੇਹੱਦ ਤੰਗੀਆਂ 'ਚ ਜ਼ਿੰਦਗੀ ਬਸਰ ਕਰ ਰਿਹਾ ਹੈ ਤੇ ਢਿੱਡ ਭਰ ਖਾਣਾ ਖਾਣ ਲਈ ਵੀ ਉਨ੍ਹਾਂ ਕੋਲ ਪੈਸੇ ਨਹੀਂ ਹਨ।

ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਗਰੀਬੀ ਕਾਰਨ ਉਨ੍ਹਾਂ ਦੀ ਧੀ ਦਾ ਵੀ ਵਿਆਹ ਨਹੀਂ ਹੋ ਰਿਹਾ। ਜਿਸ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਕਤ ਪਰਿਵਾਰ 'ਤੇ ਗ਼ਰੀਬੀ ਦੀ ਕਿੰਨੀ ਵੱਡੀ ਮਾਰ ਹੈ।

ਗੱਲਬਾਤ ਦੌਰਾਨ ਬਜ਼ੁਰਗ ਮਾਤਾ ਸੁਰਿੰਦਰ ਕੌਰ ਨੇ ਦੱਸਿਆ ਕਿ ਉਸਦਾ ਪਤੀ ਖੇਤੀਬਾੜੀ ਦਾ ਕੰਮ ਕਰਦਾ ਸੀ 'ਤੇ ਹੁਣ ਬਜ਼ੁਰਗ ਹੋਣ ਕਾਰਨ ਉਹ ਕੰਮ ਕਰਨ ਤੋਂ ਅਸਮਰੱਥ ਹੈ ਤੇ ਉਹ ਵੀ ਖੁਦ ਵੀ ਬਿਮਾਰ ਹੀ ਰਹਿੰਦੀ ਹੈ। ਮਾਤਾ ਸੁਰਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ 1 ਧੀ ਹੈ ਜੋ ਕਿ ਮਨਰੇਗਾ ਸਕੀਮ ਅਧੀਨ ਪਿੰਡ 'ਚ ਹੀ ਕੰਮ ਕਰਦੀ ਹੈ ਪਰ ਉਸ ਨੂੰ ਜੋ ਵੀ ਤਨਖ਼ਾਹ ਮਿਲਦੀ ਹੈ ਉਹ ਉਸਦੀ ਦਵਾਈ ਤੇ ਹੀ ਲੱਗ ਜਾਂਦੀ ਹੈ।

ਉਨ੍ਹਾਂ ਦੱਸਿਆ ਕਿ ਜਿਸ ਮਕਾਨ 'ਚ ਉਹ ਰਹਿ ਰਹੇ ਹਨ ਉਸ ਦਾ ਵੀ ਕੋਈ ਭਰੋਸਾ ਨਹੀਂ ਹੈ ਕਿ ਕਦੋਂ ਉਸਦੀ ਛੱਤ ਹੇਠਾਂ ਡਿੱਗ ਪਵੇ ਕਿਉਂਕਿ ਬਾਲਿਆਂ ਵਾਲਾ ਮਕਾਨ ਹੋਣ ਕਾਰਨ ਬਾਲੇ ਵੀ ਟੁੱਟ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਪੱਕੇ ਮਕਾਨ ਬਣਾਉਣ ਲਈ ਫਾਈਲ ਵੀ ਭਰੀ ਹੋਈ ਹੈ ਪਰ ਹੁਣ ਤੱਕ ਉਸ ਦਾ ਉਨ੍ਹਾਂ ਨੂੰ ਕੋਈ ਵੀ ਸਹਾਇਤਾ ਨਹੀਂ ਮਿਲੀ।

ਉਨ੍ਹਾਂ ਕਿਹਾ ਕਿ ਵਾਰ-ਵਾਰ ਵਿਧਾਇਕਾਂ ਕੋਲ ਵੀ ਜਾ-ਜਾ ਕੇ ਉਹ ਅੱਕ ਚੁੱਕੇ ਹਨ ਪਰ ਉਨ੍ਹਾਂ ਦੀ ਕਿਸੇ ਨੇ ਵੀ ਨਹੀਂ ਸੁਣੀ। ਇਸ ਮੌਕੇ ਬਜ਼ੁਰਗ ਮਾਤਾ ਅਤੇ ਉਸ ਦੀ ਧੀ ਨੇ ਸਮਾਜ ਸੇਵੀ ਸੰਸਥਾ (NGO) ਤੋਂ ਮਦਦ ਦੀ ਗੁਹਾਰ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦੀ ਬਾਂਹ ਫੜੀ ਜਾਵੇ ਤਾਂ ਜੋ ਉਨ੍ਹਾਂ ਦੀ ਮੁਸ਼ਕਿਲ ਦੀ ਘੜੀ ਵਿੱਚ ਉਨ੍ਹਾਂ ਨੂੰ ਕੋਈ ਸਹਾਇਤਾ ਮਿਲਾ ਸਕੇ।

ਇਹ ਵੀ ਪੜ੍ਹੋ:ਗਰੀਬੀ ਨੇ ਕੀਤਾ ਇਹ ਹਾਲ, ਛੱਤ ਬਣੀ ਤਰਪਾਲ

ABOUT THE AUTHOR

...view details