ਹੁਸ਼ਿਆਰਪੁਰ : ਹਲਕਾ ਗੜ੍ਹਸ਼ੰਕਰ ਦੇ ਪਿੰਡ ਸੇਖੋਵਾਲ ਵਿੱਚ 11 ਦਸੰਬਰ ਨੂੰ ਇੱਕ ਨੌਜਵਾਨ ਦਵਿੰਦਰ ਪ੍ਰਤਾਪ ਉਰਫ਼ ਬੰਟੀ ਦੇ ਕਤਲ ਦੇ ਮਾਮਲੇ ਵਿੱਚ ਅੱਜ 4 ਵਾਰ ਪਰਿਵਾਰਕ ਮੈਂਬਰ ਅਤੇ ਸਮਰਥੱਕਾਂ ਸਹਿਤ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਰੋਡ ਜਾਮ ਕਰ ਕੇ ਰੋਸ-ਪ੍ਰਦਰਸ਼ਨ ਕੀਤਾ। ਇਸ ਰੋਡ ਜਾਮ ਕਾਰਨ ਦਾ ਵਾਰ-ਵਾਰ ਪੁਲਿਸ ਦੀ ਇਸ ਕਤਲ ਮਾਮਲੇ ਵਿੱਚ ਢਿੱਲ ਦੱਸੀ ਜਾ ਰਹੀ ਹੈ।
ਪਰਿਵਾਰਕ ਮੈਂਬਰਾਂ ਦਾ ਆਰੋਪ ਹੈ ਕਿ ਬੰਟੀ ਦੇ ਕਤਲ ਵਿੱਚ ਮੌਜੂਦਾ ਕਾਂਗਰਸੀ ਸਰਪੰਚ ਅਤੇ ਉਸ ਦਾ ਭਰਾ ਸ਼ਾਮਿਲ ਸਨ ਅਤੇ ਕਤਲ ਸਮੇਂ ਮੌਕੇ ਉੱਤੇ ਮੌਜੂਦ ਸਨ। ਇਸ ਮਾਮਲੇ ਵਿੱਚ 8 ਆਰੋਪੀਆਂ ਦੇ ਨਾਂਅ ਲਿਖਾਏ ਗਏ ਹਨ, ਜਿਹਨਾਂ ਵਿੱਚੋਂ ਮੁੱਖ ਦੋਸ਼ੀ ਸਰਪੰਚ ਅਤੇ ਉਸ ਦਾ ਭਰਾ ਹੈ ਅਤੇ ਪੁਲਿਸ ਰਾਜਨੀਤਿਕ ਦਬਾਅ ਹੇਠ ਉਹਨਾਂ ਨੂੰ ਨਹੀਂ ਫੜ ਰਹੀਂ, ਜਿਸ ਨੂੰ ਲੈ ਕੇ ਅੱਜ ਚੌਥੀ ਵਾਰ ਜਾਮ ਲਾਉਣ ਦੀ ਨੌਬਤ ਆਈ ਹੈ।