ਹੁਸ਼ਿਆਰਪੁਰ:ਗੜ੍ਹਸ਼ੰਕਰ ਦੇ 7 ਪਿੰਡਾਂ ਦੇ ਮੋਹਤਬਰਾਂ ਨੇ ਇਲਾਕੇ ਦੇ ਵਿੱਚ ਨਸ਼ੇ ਦੇ ਦਲਦਲ ਵਿੱਚੋ ਬਾਹਰ ਕੱਡਣ ਲਈ ਹਲਕਾ ਵਿਧਾਇਕ ਗੜ੍ਹਸ਼ੰਕਰ (Constituency MLA Garhshankar) ਜੈ ਕ੍ਰਿਸ਼ਨ ਰੋੜੀ ਅਤੇ ਡੀ.ਐੱਸ.ਪੀ. ਗੜ੍ਹਸ਼ੰਕਰ ਨਰਿੰਦਰ ਸਿੰਘ ਔਜਲਾ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਪਿੰਡ ਦੇਨੋਵਾਲ ਖੁਰਦ, ਦਾਰਾਪੁਰ, ਡੋਗਰਪੁਰ, ਡੇਰੋ, ਇਬਰਾਹੀਮਪੁਰ, ਬਗਵਾਈ ਅਤੇ ਪਿੰਡ ਸਿਕੰਦਰਪੁਰ ਦੀਆਂ ਪੰਚਾਇਤਾਂ ਨੇ ਕਿਹਾ ਕਿ ਸਾਡੇ ਪਿੰਡਾਂ ਦੇ ਨਜ਼ਦੀਕ ਬਸਤੀ ਸਾਂਸੀਆਂ ਸਰਕਾਰੀ ਕਲੋਨੀਆਂ, ਦੋਨੋਵਾਲ ਖੁਰਦ, ਸਾਂਸੀ ਅਬਾਦੀ ਵਿਖੇ ਚਿੱਟਾ ਅਤੇ ਹੋਰ ਕਈ ਤਰ੍ਹਾਂ ਦੇ ਨਸ਼ੇ ਬਹੁਤ ਜਿਆਦਾ ਮਾਤਰਾ ਵਿੱਚ ਬਹੁਤ ਲੰਮੇ ਅਰਸੇ ਤੋਂ ਵਿੱਕ ਰਹੇ ਹਨ।
ਉਨ੍ਹਾਂ ਕਿਹਾ ਕਿ ਇਹ ਬਸਤੀ ਸਾਸੀਆਂ ਗੜ੍ਹਸ਼ੰਕਰ ਥਾਣੇ ਤੋਂ 1 ਕਿ.ਮੀ. ਦੀ ਦੂਰੀ 'ਤੇ ਨਵਾਂ ਸ਼ਹਿਰ ਰੋਡ 'ਤੇ ਸਥਿਤ ਹੈ। ਇਸ ਪਿੰਡ ਵਿੱਚ ਲਗਭਗ ਸਾਰੇ ਇਲਾਕੇ ਵਿਚੋਂ ਨੌਜਵਾਨ ਲੜਕੇ ਲੜਕੀਆਂ ਸਕੂਲ/ਕਾਲਜ ਵਿੱਚ ਪੜ੍ਹਦੇ ਬੱਚੇ ਬਹੁਤ ਮਾਤਰਾ ਵਿੱਚ ਨਸ਼ੇ ਖਰੀਦਣ ਆਉਂਦੇ ਹਨ। ਜਿਸ ਦੇ ਨਾਲ ਪੰਜਾਬ ਦਾ ਭਵਿੱਖ (The future of Punjab) ਨਸ਼ੇ ਦੀ ਦਲਦਲ ਵਿੱਚ ਧੱਸਦਾ ਜਾ ਰਿਹਾ ਹੈ। ਨਸ਼ੇ ਕਰਕੇ ਘਰਾਂ ਦੇ ਇਕਲੌਤੇ ਬੱਚੇ ਮਰ ਰਹੇ ਹਨ ਅਤੇ ਪਰਿਵਾਰਾਂ ਦੇ ਪਰਿਵਾਰ ਉਜੜਦੇ ਜਾ ਰਹੇ ਹਨ।