ਪੰਜਾਬ

punjab

ETV Bharat / state

ਪਿੰਡ ਸੋਤਲਾ 'ਚ 62 ਸਾਲਾ ਵਿਅਕਤੀ ਦਾ ਨੌਜਵਾਨ ਨੇ ਕੀਤਾ ਕਤਲ - ਪੁੱਤਰ ਨੂੰ ਬਚਾਉਣ ਆਏ ਪਿਤਾ ਦਾ ਕਤਲ

ਹੁਸ਼ਿਆਰਪੁਰ ਦੇ ਪਿੰਡ ਸੋਤਲਾ 'ਚ 62 ਸਾਲਾ ਵਿਅਕਤੀ ਦਾ ਨੌਜਵਾਨ ਨੇ ਕਤਲ ਕਰ ਦਿੱਤਾ। ਮ੍ਰਿਤਕ ਦੇ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।

ਪਿੰਡ ਸੋਤਲਾ 'ਚ 62 ਸਾਲਾ ਵਿਅਕਤੀ ਦਾ ਨੌਜਵਾਨ ਨੇ ਕੀਤਾ ਕਤਲ
ਪਿੰਡ ਸੋਤਲਾ 'ਚ 62 ਸਾਲਾ ਵਿਅਕਤੀ ਦਾ ਨੌਜਵਾਨ ਨੇ ਕੀਤਾ ਕਤਲ

By

Published : May 24, 2023, 5:39 PM IST

ਪਿੰਡ ਸੋਤਲਾ 'ਚ 62 ਸਾਲਾ ਵਿਅਕਤੀ ਦਾ ਨੌਜਵਾਨ ਨੇ ਕੀਤਾ ਕਤਲ

ਹੁਸ਼ਿਆਰਪੁਰ: ਬਾਪ ਅਤੇ ਪੁੱਤਰ ਦਾ ਆਪਸ 'ਚ ਹੱਸਣਾ ਰਾਜਾ ਨੂੰ ਗਵਾਰਾ ਨਹੀਂ ਆਇਆ। ਇਸੇ ਕਾਰਨ ਉਸ ਨੇ ਆਪਣਾ ਸਕੂਟਰ ਰੋਕ ਕੇ ਦੋਵਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਹ ਮਾਮਲਾ ਪਿੰਡ ਸੋਤਲਾ ਤੋਂ ਸਾਹਮਣੇ ਆਇਆ ਹੈ ।ਜਿੱਥੇ ਮਾਮੂਲੀ ਝਗੜੇ ਨੇ ਉਸ ਸਮੇਂ ਖੂਨੀ ਰੂਪ ਧਾਰਨ ਕਰ ਲਿਆ ਜਦੋਂ ਪਿੰਡ ਦੇ 62 ਸਾਲਾ ਬਜ਼ੁਰਗ ਦਾ ਇਕ ਨੌਜਵਾਨ ਵੱਲੋਂ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੇ ਪੁੱਤਰ ਰੋਹਿਤ ਕੁਮਾਰ ਅਨੁਸਾਰ ਉਹ ਆਪਣੇ ਪਿਤਾ ਨਾਲ ਗੱਲਾਂਬਾਤਾਂ ਕਰ ਰਿਹਾ ਸੀ ਤਾਂ ਪਿੰਡ ਦਾ ਇੱਕ ਨੌਜਵਾਨ ਰਾਜਾ ਆਪਣੇ ਸਕੂਟਰ 'ਤੇ ਆਇਆ ਅਤੇ ਸਕੂਟਰ ਰੋਕਿਆ ਤਾਂ ਉਸਨੇ ਆਉਂਦਿਆਂ ਹੀ ਮੇਰੇ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ।

ਪੁੱਤਰ ਨੂੰ ਬਚਾਉਣ ਆਏ ਪਿਤਾ ਦਾ ਕਤਲ: ਮ੍ਰਿਤਕ ਦੇ ਪੱੁਤਰ ਨੇ ਦੱਸਿਆ ਕਿ ਰਾਜਾ ਨੇ ਮੈਂਨੂੰ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ, ਜਿਸ 'ਤੇ ਉਸਦੇ ਪਿਤਾ ਮਲਕੀਤ ਸਿੰਘ ਨੇ ਬਚਾਅ ਕਰਨਾ ਸ਼ੁਰੂ ਕਰ ਦਿੱਤਾ। ਜਿਸ 'ਚ ਉਸ ਨੇ ਮੇਰੇ ਪਿਤਾ ਦੀ ਛਾਤੀ 'ਤੇ ਮੁੱਕਾ ਮਾਰਿਆ, ਜਿਸ ਤੋਂ ਬਾਅਦ ਉਹ ਸੜਕ 'ਤੇ ਡਿੱਗ ਪਿਆ, ਜਿਸ ਤੋਂ ਬਾਅਦ ਰਾਜਾ ਨੇ ਪੇਟ 'ਤੇ ਲੱਤਾਂ ਵੀ ਮਾਰੀਆਂ ਅਤੇ ਗਾਲੀ-ਗਲੋਚ ਕਰਦੇ ਹੋਏ ਸਕੂਟਰ ਲੈ ਕੇ ਭੱਜ ਗਿਆ।ਮ੍ਰਿਤਕ ਦੇ ਲੜਕੇ ਨੇ ਇਨਸਾਫ਼ ਦੀ ਮੰਗ ਕਰਦੇ ਹੋਏ ਆਖਿਆ ਕਿ ਕਾਤਲ ਰਾਜਾ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।

ਦੋਸ਼ੀ ਗ੍ਰਿਫ਼ਤਾਰ:ਇਸ ਮਾਮਲੇ ਨੂੰ ਲੈ ਕੇ ਥਾਣਾ ਇੰਚਾਰਜ ਨਰਿੰਦਰ ਕੁਮਾਰ ਅਨੁਸਾਰ ਉਨ੍ਹਾਂ ਨੂੰ ਸ਼ਾਮ ਨੂੰ ਸ਼ਿਕਾਇਤ ਮਿਲੀ ਸੀ ਕਿ ਸੁਪ੍ਰੀਤ ਸਿੰਘ ਉਰਫ਼ ਰਾਜਾ ਨੇ ਇਕ ਵਿਅਕਤੀ ਮਲਕੀਤ ਸਿੰਘ ਦਾ ਕਤਲ ਕਰ ਦਿੱਤਾ ਹੈ। ਜਿਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਉਨ੍ਹਾਂ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਧਾਰਾ 302 ਤਹਿਤ ਮਾਮਲਾ ਦਰਜ ਕਰ ਲਿਆ ਅਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ।

ABOUT THE AUTHOR

...view details