ਪੰਜਾਬ

punjab

ETV Bharat / state

ਵਕਾਲਤ ਕਰਨ ਦਾ ਸੁਪਨਾ: ਹੁਸ਼ਿਆਰਪੁਰ ਦੀ ਮਹਿਲਾ ਨੇ 56 ਸਾਲ ਦੀ ਉਮਰ 'ਚ ਕੀਤੀ ਬਾਰ੍ਹਵੀਂ

ਹੁਸ਼ਿਆਰਪੁਰ ਦੇ ਪਿੰਡ ਬੋਹਣ ਦੀ ਰਹਿਣ ਵਾਲੀ 56 ਵਰ੍ਹਿਆਂ ਦੀ ਮਨਜੀਤ ਕੌਰ ਨੇ ਬਾਰ੍ਹਵੀਂ ਦੀ ਪ੍ਰੀਖਿਆ ਚੰਗੇ ਅੰਕ ਹਾਸਲ ਕਰਕੇ ਪਾਸ ਕੀਤੀ ਹੈ। ਮਨਜੀਤ ਕੌਰ ਦਾ ਕਹਿਣਾ ਕਿ ਉਹ ਵਕਾਲਤ ਦੀ ਸਿੱਖਿਆ ਹਾਸਲ ਕਰਕੇ ਬਜ਼ੁਰਗਾਂ ਨੂੰ ਉਨ੍ਹਾਂ ਦੇ ਬਣਦੇ ਅਧਿਕਾਰ ਦਿਵਾਉਣਾ ਚਾਹੁੰਦੀ ਹੈ।

ਹੁਸ਼ਿਆਰਪੁਰ ਦੀ ਮਨਜੀਤ ਕੌਰ ਨੇ 50 ਸਾਲ ਦੀ ਉਮਰ 'ਚ ਕੀਤੀ ਬਾਰਵੀਂ
ਹੁਸ਼ਿਆਰਪੁਰ ਦੀ ਮਨਜੀਤ ਕੌਰ ਨੇ 50 ਸਾਲ ਦੀ ਉਮਰ 'ਚ ਕੀਤੀ ਬਾਰਵੀਂ

By

Published : Jul 22, 2020, 8:32 PM IST

ਹੁਸ਼ਿਆਰਪੁਰ: ਕਿਹਾ ਜਾਂਦਾ ਹੈ ਕਿ ਪੜ੍ਹਾਈ ਕਰਨ ਦੀ ਕੋਈ ਉਮਰ ਨਹੀਂ ਹੁੰਦੀ ਅਜਿਹਾ ਹੀ ਸੱਚ ਕਰ ਵਿਖਾਇਆ ਹੈ, ਪਿੰਡ ਬੋਹਣ ਦੀ ਰਹਿਣ ਵਾਲੀ 56 ਸਾਲਾ ਮਨਜੀਤ ਕੌਰ ਨੇ, ਜਿਸ ਨੇ ਬਾਰ੍ਹਵੀਂ ਦੀ ਪ੍ਰੀਖਿਆ ਚੰਗੇ ਅੰਕ ਹਾਸਲ ਕਰਕੇ ਪਾਸ ਕੀਤੀ ਹੈ।

ਹੁਸ਼ਿਆਰਪੁਰ ਦੀ ਮਨਜੀਤ ਕੌਰ ਨੇ 50 ਸਾਲ ਦੀ ਉਮਰ 'ਚ ਕੀਤੀ ਬਾਰਵੀਂ

ਮਨਜੀਤ ਕੌਰ ਦਾ ਕਹਿਣਾ ਹੈ ਕਿ ਉਹ ਪਿੰਡ ਦੇ ਨੰਬਰਦਾਰ ਦੇ ਅਹੁਦੇ ਵਜੋਂ ਵੀ ਸੇਵਾਵਾਂ ਨਿਭਾ ਰਹੀ ਹੈ ਤੇ ਪਿਛਲੇ ਸਮੇਂ ਦੌਰਾਨ ਉਹ ਕਿਸੇ ਕੰਮ ਨੂੰ ਲੈ ਕੇ ਕਚਹਿਰੀਆਂ 'ਚ ਗਈ ਸੀ ਤੇ ਉੱਥੇ ਉਸ ਨੇ ਕਿਸੇ ਬਜ਼ੁਰਗ ਵਿਅਕਤੀ ਨਾਲ ਜ਼ਿਆਦਤੀ ਹੁੰਦੀ ਦੇਖੀ ਸੀ, ਜਿਸ ਨੂੰ ਦੇਖ ਕੇ ਉਸ ਦੇ ਅੰਦਰ ਵਕਾਲਤ ਕਰਨ ਦੀ ਇੱਛਾ ਜਾਗੀ ਸੀ।

ਮਨਜੀਤ ਕੌਰ ਦਾ ਕਹਿਣਾ ਕਿ ਉਹ ਵਕਾਲਤ ਦੀ ਸਿੱਖਿਆ ਹਾਸਲ ਕਰਕੇ ਬਜ਼ੁਰਗਾਂ ਨੂੰ ਉਨ੍ਹਾਂ ਦੇ ਬਣਦੇ ਅਧਿਕਾਰ ਦਿਵਾਉਣਾ ਚਾਹੁੰਦੀ ਹੈ ਤੇ ਵਕਾਲਤ ਕਰਕੇ ਬਜ਼ੁਰਗਾਂ ਦੇ ਹਿੱਤਾਂ ਲਈ ਫ੍ਰੀ ਕੇਸ ਲੜਿਆ ਕਰੇਗੀ।

ਇਹ ਵੀ ਪੜੋ: ਕੈਪਟਨ ਨੇ 12ਵੀਂ 'ਚ ਟੌਪ ਕਰਨ ਵਾਲੀ ਪਰਵਿੰਕਲਜੀਤ ਕੌਰ ਨੂੰ ਵੀਡੀਓ ਕਾਲ ਕਰਕੇ ਦਿੱਤੀ ਵਧਾਈ

ABOUT THE AUTHOR

...view details