ਹੁਸ਼ਿਆਰਪੁਰ: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸ਼ਤਾਬਦੀ ਸਮਾਗਮਾ 'ਤੇ ਸੁਲਤਾਨਪੁਰ ਲੋਧੀ ਤੋਂ ਸ਼ਬਦਗੁਰੂਯਾਤਰਾ ਦਾ ਆਯੋਜਨ ਕੀਤਾ ਗਿਆ ਸੀ। ਸ਼ਬਦਗੁਰੂ ਯਾਤਰਾ ਦੇ ਹੋਸ਼ੀਅਰਪੁਰ ਪੁੱਜਣ 'ਤੇ ਅਲੱਗ-ਅਲੱਗ ਜਗ੍ਹਾਂ ਤੇ ਸੰਗਤਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਯਾਤਰਾਂ ਦੇ ਹੁਸ਼ਿਅਰਪੁਰ ਪੁੱਜਣ 'ਤੇ ਗੱਤਕਾ ਪਾਰਟੀਆਂ ਵਲੋਂ ਆਪਣੀ ਕਲਾ ਦੇ ਜੌਹਰ ਦਿਖਾ ਕੇ ਸ਼ਬਦਗੁਰੂਯਾਤਰਾਂ ਦਾ ਸਵਾਗਤ ਕੀਤਾ ਗਿਆ।
550 ਸਾਲਾ ਪ੍ਰਕਾਸ਼ ਪੁਰਬ: ਬੀਤੇ ਦਿਨ ਹੁਸ਼ਿਅਰਪੁਰ ਪੁੱਜੀ ਸ਼ਬਦਗੁਰੂ ਯਾਤਰਾ ਅਗਲੇ ਪੜਾਅ ਲਈ ਹੋਈ ਰਵਾਨਾ
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਕਰਵਾਏ ਜਾ ਰਹੇ ਸ਼ਬਦਗੁਰੂ ਯਾਤਰਾ ਦੇ ਸ਼ੁੱਕਰਵਾਰ ਨੂੰ ਹੁਸ਼ਿਅਰਪੁਰ ਪੁੱਜੀ ਸੀ 'ਤੇ ਸੰਗਤਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ ਸੀ। ਹੁਣ ਇਹ ਸ਼ਬਦਗੁਰੂ ਯਾਤਰਾ ਅਗਲੇ ਪੜਾਅ ਲਈ ਰਵਾਨਾ ਹੋ ਗਈ ਹੈ।
550 ਸ਼ਤਾਬਦੀ ਸਮਾਗਮਾ
ਇਹ ਯਾਤਰਾ ਪੰਜਾਬ ਦੇ ਹੋਰ ਜ਼ਿਲ੍ਹਿਆਂਤੋਂ ਹੁੰਦੀ ਹੋਈਹੁਸ਼ਿਅਰਪੁਰ ਪੁੱਜੀ ਸੀ, ਜਿੱਥੇ ਸੰਗਤਾਂ ਵਲੋਂ ਇਸਦਾ ਭਰਵਾਂਸਵਾਗਤ ਕੀਤਾ ਗਿਆ 'ਤੇ ਗੱਤਕਾ ਪਾਰਟੀਆਂ ਵਲੋਂ ਆਪਣੇ ਜੌਹਰ ਪੇਸ਼ ਕੀਤੇ ਗਏ। ਇਸ ਮੌਕੇ 'ਤੇ ਸ਼ਹਿਰ ਭਰ 'ਚ ਦਰਸ਼ਨ ਲਈ ਯਾਤਰਾਂ ਕੱਢੀ ਗਈ 'ਤੇ ਦੇਰ ਸ਼ਾਮ ਗੁਰਦੁਆਰਾ ਸਾਹਿਬ ਸ਼ਹੀਦਾਂ ਰਹਿਮਪੁਰ ਵਿਖੇ ਜਥਾ ਰੋਕਿਆ ਗਿਆ ਤੇ ਸ਼ਨਿਵਾਰ ਨੂੰ ਇਹ ਯਾਤਰਾ ਆਪਣੇਅਗਲੇ ਪੜਾਅ ਲਈ ਰਵਾਨਾ ਹੋ ਗਈ ਹੈ। ਇਹ ਸ਼ਬਦਗੁਰੂਯਾਤਰਾ ਕਰਤਾਰਪੁਰ ਤੱਕ ਕੱਢੀ ਜਾਵੇਗੀ।
Last Updated : Mar 30, 2019, 5:18 PM IST