ਸੰਗਤਾਂ ਦੀ ਭਰੀ ਬੱਸ ਪਲਟੀ, 25 ਸਵਾਰੀਆਂ ਜ਼ਖ਼ਮੀ - 25 injured
ਗੜ੍ਹਸ਼ੰਕਰ ਵਿਖੇ ਹੋਇਆ ਬੱਸ ਹਾਦਸਾ। ਬ੍ਰੇਕ ਫੇਲ ਹੋਣ ਕਾਰਨ ਪਲਟੀ ਬੱਸ। ਜ਼ਖ਼ਮੀ ਸਵਾਰੀਆਂ ਹਸਪਤਾਲ 'ਚ ਜ਼ੇਰੇ ਇਲਾਜ।
ਸੰਗਤਾਂ ਦੀ ਭਰੀ ਬੱਸ ਪਲਟੀ
ਗੜ੍ਹਸ਼ੰਕਰ: ਇੱਥੋਂ ਦੇ ਖੁਰਾਲਗੜ੍ਹ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੀਆਂ ਸੰਗਤਾਂ ਦੀ ਬੱਸ ਪਲਟਨ ਦੀ ਖ਼ਬਰ ਹੈ। ਇਸ ਹਾਦਸੇ ਵਿੱਚ ਕਰੀਬ 25 ਸਵਾਰੀਆਂ ਜ਼ਖ਼ਮੀ ਹੋ ਗਈਆਂ ਹਨ।
ਜਾਣਕਾਰੀ ਮੁਤਾਬਕ ਸ਼ਰਧਾਲੂਆਂ ਨਾਲ ਭਰੀ ਬੱਸ ਫ਼ਤਿਹਗੜ੍ਹ ਸਾਹਿਬ ਤੋਂ ਜਦੋ ਖੁਰਾਲਗੜ੍ਹ ਸਾਹਿਬ ਦੇ ਨੇੜੇ ਪਹੁੰਚੀ ਤਾਂ ਬੱਸ ਦੀ ਬ੍ਰੇਕ ਫੇਲ ਹੋ ਗਈ। ਇਸ ਕਾਰਨ ਬੱਸ ਪਲਟ ਗਈ।