ਹੁਸ਼ਿਆਰਪੁਰ:ਗੜ੍ਹਸ਼ੰਕਰ ਦੇ ਪਿੰਡ ਖ਼ਾਨਪੁਰ ਵਿਖੇ ਜਲ ਸਪਲਾਈ ਵਿਭਾਗ ਵਲੋਂ ਕਰੀਬ ਦੋ ਮਹੀਨੇ ਪਹਿਲਾਂ ਪੀਣ ਵਾਲੇ ਪਾਣੀ ਲਈ ਟਿਊਬਵੈੱਲ ਲਗਾਏ ਜਾਣ ਦੇ ਬਾਵਜੂਦ ਵੀ ਲੋਕਾਂ ਨੂੰ ਪਾਣੀ ਦੀ ਬੂੰਦ ਵੀ ਨਸੀਬ ਨਹੀਂ ਹੋਈ।
ਮੁਕੰਮਲ ਹੋਣ ਉਪਰੰਤ ਲਾਵਾਰਸ ਛੱਡਿਆ ਬੋਰ ਦਿਖਾਉਂਦੇ ਹੋਏ ਸਾਬਕਾ ਸਰਵਣ ਸਰਪੰਚ ਸਿੰਘ ਖ਼ਾਨਪੁਰ ਤੇ ਪਿੰਡ ਵਾਸੀਆਂ ਅੱਧ ਵਿਚਾਲੇ ਛੱਡ ਜਾਣ ਨੂੰ ਲੈ ਕੇ ਰੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ ਪਿੰਡ ਵਾਸੀਆਂ ਨੂੰ ਸਰਕਾਰ ਦੇ ਖਰਚੇ ਲੱਖਾਂ ਰੁਪਏ ਦਾ ਕੋਈ ਫ਼ਾਇਦਾ ਨਹੀਂ ਹੋਇਆ।
25 ਲੱਖ ਦਾ ਟਿਊਬਵੈਲ ਪਰ ਪਾਣੀ ਦੀ ਬੂੰਦ ਨੂੰ ਤਰਸੇ ਲੋਕ ਸਾਬਕਾ ਸਰਪੰਚ ਸਰਵਣ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਰੀਬ 10 ਸਾਲਾਂ ਤੋਂ ਪਿੰਡ 'ਚ ਟਿਊਬਵੈੱਲ ਲਗਾਉਣ ਲਈ ਯਤਨ ਕਰ ਰਹੇ ਹਨ ਤਾਂ ਜੋ ਲੋਕਾਂ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ ਹੋ ਸਕੇ। ਉਨ੍ਹਾਂ ਦੱਸਿਆ ਕਿ ਇਸ ਸਮੇਂ ਪਿੰਡ ਨੂੰ ਸ਼ਾਹਪੁਰ-ਸਦਰਪੁਰ ਦੀ ਸਕੀਮ ਤੋਂ ਪਾਣੀ ਦੀ ਸਪਲਾਈ ਆਉਂਦੀ ਹੈ। ਜਿਸ ਨਾਲ ਪਿੰਡ ਦੇ ਲੋਕਾਂ ਦਾ ਗੁਜ਼ਾਰਾ ਨਹੀਂ ਹੋ ਰਿਹਾ।
ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਟਿਊਬਵੈੱਲ ਨਾਲ ਟੈਂਕੀ ਦਾ ਪ੍ਰਬੰਧ ਕਰਕੇ ਪਿੰਡ ਨੂੰ ਜਲਦ ਤੋਂ ਜਲਦ ਨਵੇਂ ਟਿਊਬਵੈੱਲ ਦੀ ਸਪਲਾਈ ਚਾਲੂ ਕੀਤੀ ਜਾਵੇ। ਇਸ ਸਬੰਧੀ ਗੜ੍ਹਸ਼ੰਕਰ ਦੇ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਦੱਸਿਆ ਕਿ ਟੈਂਕੀ ਦੀ ਉਸਾਰੀ ਅਤੇ ਪਾਈਪ ਲਾਈਨ ਵਾਸਤੇ ਟੈਂਡਰ ਕਾਲ ਕੀਤੇ ਹੋਏ ਹਨ। ਜਲਦ ਪਿੰਡ ਵਾਸੀਆਂ ਦੀ ਪਾਣੀ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ:-ਕਿਸਾਨਾਂ ਨੂੰ ਲੈ ਤੋਮਰ ਦੇ ਬਿਆਨ 'ਤੇ ਕੁਲਤਾਰ ਸੰਧਵਾ ਦਾ ਪਲਟਵਾਰ