ਪੰਜਾਬ

punjab

ETV Bharat / state

ਹੁਸ਼ਿਆਰਪੁਰ 'ਚ 2 ਹੋਰ ਪੌਜ਼ੀਟਿਵ ਮਰੀਜ਼ਾਂ ਦੇ ਆਉਣ ਨਾਲ ਮਰੀਜ਼ਾਂ ਦੀ ਗਿਣਤੀ ਹੋਈ 138 - ਕੋਵਿਡ-19

ਹੁਸ਼ਿਆਰਪੁਰ 'ਚ 2 ਹੋਰ ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਜਿਸ ਨਾਲ ਹੁਸ਼ਿਆਰਪੁਰ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 138 ਹੋ ਗਈ ਹੈ।

ਹੁਸ਼ਿਆਰਪੁਰ 'ਚ 2 ਹੋਰ ਪੌਜ਼ੀਟਿਵ ਮਰੀਜ਼ਾਂ ਦੇ ਆਉਣ ਨਾਲ ਮਰੀਜ਼ਾਂ ਦੀ ਗਿਣਤੀ ਹੋਈ 138
ਹੁਸ਼ਿਆਰਪੁਰ 'ਚ 2 ਹੋਰ ਪੌਜ਼ੀਟਿਵ ਮਰੀਜ਼ਾਂ ਦੇ ਆਉਣ ਨਾਲ ਮਰੀਜ਼ਾਂ ਦੀ ਗਿਣਤੀ ਹੋਈ 138

By

Published : Jun 12, 2020, 1:35 PM IST

ਹੁਸ਼ਿਆਰਪੁਰ: ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ ਇਹ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਅੱਜ ਹੁਸ਼ਿਆਰਪੁਰ 'ਚ 2 ਹੋਰ ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਜਿਸ ਨਾਲ ਹੁਸ਼ਿਆਰਪੁਰ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 138 ਹੋ ਗਈ ਹੈ।

ਸਿਵਲ ਸਰਜਨ ਜਸਬੀਰ ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰ ਦੀ ਹਿਦਾਇਤਾਂ ਮੁਤਾਬਕ ਉਨ੍ਹਾਂ ਨੇ 8 ਤਰੀਕ ਨੂੰ 373 ਸੈਂਪਲ ਲਏ ਸੀ ਜਿਸ ਦੀ ਬੀਤੀ ਦੇਰ ਰਿਪਰੋਟ ਆਈ ਹੈ ਉਸ ਰਿਪੋਰਟ 'ਚ 2 ਕੋਰੋਨਾ ਪੌਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮਰੀਜ਼ਾਂ ਚੋਂ ਇੱਕ ਮਰੀਜ਼ ਬਲਰਾਜ ਕੁਮਾਰ ਹੈ ਜਿਸ ਦੀ ਉਮਰ 43 ਸਾਲ ਹੈ। ਉਹ ਧਰਮਪੁਰ ਮੁਕੇਰੀਆਂ ਦਾ ਵਾਸੀ ਹੈ। ਇਹ ਮਰੀਜ 7 ਮਈ ਨੂੰ ਆਰਮੀ ਕੈਂਪ ਜੰਮੂ ਤੋਂ ਆਇਆ ਸੀ ਤੇ ਦੂਜਾ ਮਰੀਜ਼ ਅਸ਼ੋਕ ਕੁਮਾਰ ਹੈ ਜਿਸ ਦੀ ਉਮਰ 47 ਸਾਲ ਹੈ ਤੇ ਆਲੂ ਭੱਟੀ ਮੁਕੇਰੀਆਂ ਦਾ ਵਾਸੀ ਹੈ ਤੇ ਇਹ ਵੀ 6 ਮਈ ਨੂੰ ਗੁਰੂਗ੍ਰਾਮ ਤੋਂ ਪਰਤਿਆ ਸੀ।

ਹੁਸ਼ਿਆਰਪੁਰ 'ਚ 2 ਹੋਰ ਪੌਜ਼ੀਟਿਵ ਮਰੀਜ਼ਾਂ ਦੇ ਆਉਣ ਨਾਲ ਮਰੀਜ਼ਾਂ ਦੀ ਗਿਣਤੀ ਹੋਈ 138

ਇਹ ਵੀ ਪੜ੍ਹੋ:ਰੂਪਨਗਰ 'ਚ 4 ਹੋਰ ਨਵੇਂ ਕੋਰੋਨਾ ਮਰੀਜ਼ਾਂ ਦੀ ਹੋਈ ਪੁਸ਼ਟੀ

ਉਨ੍ਹਾਂ ਕਿਹਾ ਕਿ ਪੌਜ਼ੀਟਿਵ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਦਾ ਵੀ ਕੋਰੋਨਾ ਟੈਸਟ ਲਿਆ ਗਿਆ ਸੀ ਉਨ੍ਹਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਾਹਰ ਨਿਕਲਣ ਤੋਂ ਗੁਰੇਜ਼ ਕਰਨ ਤੇ ਬਾਹਰ ਜਾਣ ਸਮੇਂ ਮਾਸਕ ਦੀ ਵਰਤੋਂ ਕਰੋ।

ABOUT THE AUTHOR

...view details