ਪੰਜਾਬ

punjab

ETV Bharat / state

ਸਕੂਲ ਜਾ ਰਹੇ 2 ਨਾਬਾਲਿਗ ਬੱਚੇ ਹੋਏ ਗਾਇਬ, 4 ਦਿਨਾਂ ਤੋਂ ਭਾਲ ਜਾਰੀ - Hoshiarpur news in punjabi

ਬੀਤੇ 4 ਦਿਨ ਪਹਿਲਾਂ ਹੁਸ਼ਿਆਰਪੁਰ ਦੇ ਮੁਹੱਲਾ ਦੀਪ ਨਗਰ ਅਤੇ ਸੰਤੋਖ ਨਗਰ ਦੇ ਰਹਿਣ ਵਾਲੇ 2 ਨਾਬਾਲਿਗ ਬੱਚੇ ਘਰੋਂ ਸਕੂਲ ਪੜ੍ਹਨ ਲਈ ਗਏ ਸਨ ਪਰ ਸਕੂਲ ਨਹੀਂ ਪਹੁੰਚੇ ਤੇ ਰਾਹ ਵਿੱਚੋਂ ਹੀ ਕਿਧਰੇ ਗਾਇਬ ਹੋ ਗਏ। ਜਿਨ੍ਹਾਂ ਨੂੰ ਅੱਜ 4 ਦਿਨਾਂ ਦਾ ਸਮਾਂ ਹੋ ਚੁੱਕਿਆਂ ਹੈ। ਪੁਲਿਸ ਹਰ ਪਹਿਲੂ ਨੂੰ ਆਧਾਰ ਬਣਾ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਵਿਦਿਆਰਥੀਆਂ ਦੀ ਭਾਲ ਲਈ ਹਰ ਸੰਭਵ ਕੋਸ਼ਿਸ ਕੀਤੀ ਜਾ ਰਹੀ ਹੈ

2 minor children of Hoshiarpur missing
2 minor children of Hoshiarpur missing

By

Published : Nov 29, 2022, 10:07 AM IST

ਹੁਸ਼ਿਆਰਪੁਰ :ਬੀਤੇ 4 ਦਿਨ ਪਹਿਲਾਂ ਹੁਸ਼ਿਆਰਪੁਰ ਦੇ ਮੁਹੱਲਾ ਦੀਪ ਨਗਰ ਅਤੇ ਸੰਤੋਖ ਨਗਰ ਦੇ ਰਹਿਣ ਵਾਲੇ 2 ਨਾਬਾਲਿਗ ਬੱਚੇ ਘਰੋਂ ਸਕੂਲ ਪੜ੍ਹਨ ਲਈ ਗਏ ਸਨ ਪਰ ਸਕੂਲ ਨਹੀਂ ਪਹੁੰਚੇ ਤੇ ਰਾਹ ਵਿੱਚੋਂ ਹੀ ਕਿਧਰੇ ਗਾਇਬ ਹੋ ਗਏ। ਜਿਨ੍ਹਾਂ ਨੂੰ ਅੱਜ 4 ਦਿਨਾਂ ਦਾ ਸਮਾਂ ਹੋ ਚੁੱਕਿਆਂ ਹੈ।

ਪਰ 4 ਦਿਨਾਂ ਬਾਅਦ ਵੀ ਉਕਤ ਵਿਦਿਆਰਥੀਆਂ ਦਾ ਕੁਝ ਥਹੁ ਪਤਾ ਨਾ ਲੱਗਣ ਕਾਰਨ ਦੋਹਾਂ ਦੇ ਪਰਿਵਾਰ ਚਿੰਤਾਂ ਵਿਚ ਡੱਬੇ ਹੋਏ ਹਨ। ਹਾਲਾਂ ਕਿ ਪੁਲਿਸ ਵੱਲੋਂ ਵਿਦਿਆਰਥੀ ਦੀ ਤੇਜ਼ੀ ਨਾਲ ਭਾਲ ਕੀਤੀ ਜਾ ਰਹੀ ਹੈ। ਪਰ ਬਾਵਜੂਦ ਇਸਦੇ ਪੁਲਿਸ ਦੇ ਹੱਥ ਵੀ ਅਜੇ ਖਾਲੀ ਨਜ਼ਰ ਆ ਰਹੇ ਹਨ।

ਸਕੂਲ ਤੋਂ ਨਹੀ ਆਏ ਵਾਪਸ:ਜਾਣਕਾਰੀ ਦਿੰਦਿਆਂ ਵਿਦਿਆਰਥੀ ਜਸਕਰਨ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਜਸਕਰਨ ਸਿੰਘ ਅਤੇ ਦੂਜਾ ਵਿਦਿਆਰਥੀ ਧਰੁਵ ਦੋਵੇਂ ਲਕਸ਼ਮੀ ਇੰਨਕਲੇਵ ਵਿਚ ਬਣੇ ਸੈਂਟ ਸੋਲਜ਼ਰ ਡਿਵਾਇਨ ਪਬਲਿਕ ਸਕੂਲ ਦੇ ਵਿਦਿਆਰਥੀ ਹਨ। ਬੀਤੇ 4 ਦਿਨ ਪਹਿਲਾਂ ਘਰੋਂ ਸਕੂਲ ਲਈ ਗਏ ਸੀ ਪਰ ਮੁੜ ਕੇ ਵਾਪਿਸ ਨਹੀਂ ਆਏ ਜਿਨ੍ਹਾਂ ਦੀ ਹਰ ਪਾਸੇ ਭਾਲ ਕੀਤੀ ਗਈ ਹੈ। ਪਰ ਉਨ੍ਹਾਂ ਦਾ ਕੁਝ ਵੀ ਥਹੁ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਦੱਸਿਆ ਕਿ ਜਸਕਰਨ ਸਿੰਘ ਦੀ ਕਿਸੇ ਨਾਲ ਕੋਈ ਦੁਸ਼ਮਣੀ ਵੀ ਨਹੀਂ ਸੀ।

ਪੁਲਿਸ ਵੱਲੋ ਭਾਲ ਜਾਰੀ : ਅਜੇ ਤੱਕ ਉਸਦੀ ਕੋਈ ਜਾਣਕਾਰੀ ਨਾ ਮਿਲਣ ਕਾਰਨ ਉਹ ਚਿੰਤਾ 'ਚ ਡੁੱਬੇ ਹੋਏ ਹੈ। ਦੂਜੇ ਪਾਸੇ ਪੁਰਹੀਰਾਂ ਪੁਲਿਸ ਚੌਂਕੀ ਦੇ ਇੰਚਾਰਜ ਰਜਿੰਦਰ ਸਿੰਘ ਦਾ ਕਹਿਣਾ ਐ ਕਿ ਪੁਲਿਸ ਹਰ ਪਹਿਲੂ ਨੂੰ ਆਧਾਰ ਬਣਾ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਵੱਖ-ਵੱਖ ਥਾਵਾਂ 'ਤੇ ਲੱਗੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ। ਪੁਲਿਸ ਵੱਲੋਂ ਗੁੰਮਸ਼ਦਗੀ ਦੇ ਇਸ਼ਤਿਹਾਰ ਵੀ ਜਾਰੀ ਕਰ ਦਿੱਤੇ ਗਏ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਵਿਦਿਆਰਥੀਆਂ ਦੀ ਭਾਲ ਲਈ ਹਰ ਸੰਭਵ ਕੋਸ਼ਿਸ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:ਚੋਰ ਗਿਰੋਹ ਦੀਆਂ 2 ਮਹਿਲਾਵਾਂ ਕਾਬੂ, ਹੱਥ ਦੀ ਸਫਾਈ ਵੇਖ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ

ABOUT THE AUTHOR

...view details