ਹੁਸ਼ਿਆਰਪੁਰ:ਪੁਲਿਸ ਨੇ ਲੁੱਟ ਖੋਹ (Snatch) ਕਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਇਨ੍ਹਾਂ ਲੁਟੇਰਿਆਂ ਕੋਲੋਂ ਗਹਿਣਿਆਂ, ਕਰੰਸੀ, ਇਕ ਦਾਤਰ ਅਤੇ ਮੋਟਰਸਾਈਕਲ (Motorcycles) ਬਰਾਮਦ ਕੀਤਾ ਹੈ। ਪੁਲਿਸ ਇਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ।
ਜਾਂਚ ਅਧਿਕਾਰੀ ਅਮਨੀਤ ਕੌਂਡਲ ਨੇ ਦੱਸਿਆ ਹੈ ਕਿ ਪੁਲਿਸ ਨੂੰ ਬੀਤੀ ਦੇਰ ਸ਼ਾਮ ਗੁਪਤ ਸੂਚਨਾ ਦੇ ਆਧਾਰ ਤੇ ਟਾਂਡਾ ਦੇ ਢਡਿਆਲਾ ਮੋੜ ਤੋਂ 2 ਨੌਜਵਾਨਾਂ ਨੂੰ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਅਤੇ ਮੋਟਰਸਾਇਕਲ ਸਮੇਤ ਕਾਬੂ ਕੀਤਾ।
ਉਨ੍ਹਾਂ ਦੱਸਿਆ ਕਿ ਜਦੋਂ ਪੁਲਿਸ ਵੱਲੋਂ ਕਾਬੂ ਕੀਤੇ ਗਏ ਉਕਤ ਨੌਜਵਾਨਾਂ ਤੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਕਤ ਨੌਜਵਾਨਾਂ ਨੇ ਦਸੂਹਾ ਇਲਾਕੇ ਵਿਚ 5 ਦੇ ਕਰੀਬ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਗੱਲ ਮੰਨੀ ਹੈ।