ਸ਼ਹਿਰ ਵਿੱਚ ਲਗਾਏ ਜਾਣਗੇ 150 ਸੀਸੀਟਵੀ ਕੈਮਰੇ, ਪ੍ਰਸ਼ਾਸਨ ਨੇ ਲਿਆ ਫ਼ੈਸਲਾ - crime
ਹੁਸ਼ਿਆਰਪੁਰ: ਸ਼ਹਿਰ ਵਿੱਚ ਵੱਧ ਰਹੇ ਜੁਰਮ ਨੂੰ ਠਲ੍ਹ ਪਾਉਣ ਲਈ ਪ੍ਰਸ਼ਾਸਨ ਨੇ ਹੁਸ਼ਿਆਰਪੁਰ ਵਿੱਚ ਸੀਸੀਟੀਵੀ ਕੈਮਰੇ ਲਗਾਉਣ ਦਾ ਫ਼ੈਸਲਾ ਲਿਆ ਹੈ।
ਸ਼ਹਿਰ ਵਿੱਚ ਲਗਾਏ ਜਾਣਗੇ 150 ਸੀਸੀਟਵੀ ਕੈਮਰੇ
ਦਰਅਸਲ, ਸ਼ਹਿਰ ਵਿੱਚ ਅਪਰਾਧ ਕਾਫ਼ੀ ਵੱਧ ਰਿਹਾ ਹੈ ਜਿਸ ਨੂੰ ਠੱਲ੍ਹ ਪਾਉਣ ਲਈ ਪੁਲਿਸ ਨੇ ਸ਼ਹਿਰ ਦੀਆਂ 50 ਥਾਵਾਂ ਨੂੰ ਸੀਸੀਟੀਵੀ ਕੈਮਰੇ ਲਾਉਣ ਲਈ ਚੁਣਿਆ ਹੈ। ਪੁਲਿਸ ਵਲੋਂ ਚੁਣੀ ਗਈ 50 ਥਾਵਾਂ 'ਤੇ ਲਗਭਗ 150 ਸੀਸੀਟੀਵੀ ਕੈਮਰੇ ਲਗਾਏ ਜਾਣਗੇ ਜਿਨ੍ਹਾਂ ਲਈ ਲਗਭਗ ਸਰਕਾਰ ਨੇ 40 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ।