ਚੱਬੇਵਾਲ : ਬੀਤੀ ਦੇਰ ਇਕ ਪਿੰਡ ਦੇ ਸਰਪੰਜ ਤੋਂ ਚਾਰ ਨੌਜਵਾਨਾਂ ਨੇ ਪਿਸਤੌਲ ਦੀ ਨੋਕ 'ਤੇ 12 ਲੱਖ ਰੁਪਏ ਦੀ ਨਗਦੀ ਲੁੱਟ ਲਈ ਅਤੇ ਉਸ ਨੂੰ ਗੋਲੀ ਮਾਰ ਕੇ ਫ਼ਰਾਰ ਹੋ ਗਏ। ਜਖ਼ਮੀ ਦੇ ਪਹਿਚਾਣ ਰਾਕੇਸ਼ ਕੁਮਾਰ ਵਜੋਂ ਹੋਈ ਹੈ।
ਪੁਲਿਸ ਮੁਤਾਬਕ ਬੀਤੀ ਰਾਤ ਰਾਕੇਸ਼ ਕੁਮਾਰ ਜੋ ਕਿ ਚੱਬੇਵਾਲ ਤੋਂ ਹੁਸ਼ਿਆਰਪੁਰ ਨੂੰ ਜਾ ਰਿਹਾ ਸੀ ਅਤੇ 4 ਨੌਜਵਾਨ ਉਸ ਦਾ ਪਿੱਛਾ ਕਰ ਰਹੇ ਸਨ ਅਤੇ ਪਿੱਛਾ ਕਰਦਿਆਂ-ਕਰਦਿਆਂ ਫ਼ਿਰ ਉਨ੍ਹਾਂ 4 ਨੌਜਵਾਨਾਂ ਨੇ ਮੋਟਰਸਾਈਕਲ ਉਸ ਦੀ ਕਾਰ ਦੇ ਅੱਗੇ ਲਾ ਲਿਆ।
ਉਕਤ ਅਣਪਛਾਤੇ4 ਨੌਜਵਾਨਾਂ ਨੇ ਉਸ ਤੋਂ 12 ਲੱਖ ਰੁਪਏ ਦੀ ਨਕਦੀ ਖੋਹਣੀ ਚਾਹੀ ਤਾਂ ਰਾਕੇਸ਼ ਕੁਮਾਰ ਨੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ, ਇਸ 'ਤੇ ਉਨ੍ਹਾਂ ਰਾਕੇਸ਼ ਕੁਮਾਰ 'ਤੇਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਇਹ ਗੋਲੀਆਂ ਕਾਰ ਦਾ ਸ਼ੀਸ਼ਾ ਤੋੜ ਕੇ ਰਾਕੇਸ਼ ਕੁਮਾਰ ਦੇ ਜਾ ਵੱਜੀਆਂ, ਇਸ ਵਿੱਚ ਰਾਕੇਸ਼ ਕੁਮਾਰ ਜਖ਼ਮੀ ਹੋ ਗਿਆ ਅਤੇ ਲੁਟੇਰੇ 12 ਲੱਖ ਰੁਪਏ ਲੈ ਕੇ ਫ਼ਰਾਰ ਹੋ ਗਏ।
ਜ਼ਖ਼ਮੀ ਨੂੰ ਇੱਕ ਰਾਹ ਸਵਾਰ ਨੇ ਹਸਪਤਾਲ ਪੁਹੰਚਾਇਆ ਅਤੇ ਪੁਲਿਸ ਨੂੰ ਜਾਣਕਾਰੀ ਮਿਲਦੇ ਸਾਰ ਹੀ ਉਕਤ ਜਗ੍ਹਾ ਤੇ ਪੁਹੰਚਦਿਆਂ ਘਟਨਾ ਦਾ ਜਾਇਜ਼ਾ ਲਿਆ ਅਤੇ ਚਲਾਈਆਂ ਹੋਈਆਂ ਗੋਲੀਆਂ ਨੂੰ ਜਾਂਚ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਫ਼ਿਲਹਾਲ ਉੱਕਤ ਰਾਕੇਸ਼ ਜ਼ੇਰੇ ਇਲਾਜ ਹੈ।