ਪੰਜਾਬ

punjab

ETV Bharat / state

ਮਨੁੱਖਤਾ ਦੀ ਭਲਾਈ ਲਈ ਗੁਰੂ ਘਰ ਦਾ ਖਾਸ ਉਪਰਾਲਾ - ਕੋਰੋਨਾ ਦਾ ਟੈਸ

ਕੋਰੋਨਾ ਮਹਾਮਾਰੀ ਦੇ ਮੌਜ਼ੂਦਾ ਭਿਆਨਕ ਦੌਰ ਵਿੱਚ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵੱਲੋਂ ਮਾਨਵਤਾ ਦੇ ਭਲੇ ਲਈ ਆਕਸੀਜਨ ਕੰਨਸਟਰੇਟਰ ਬਣਾਇਆ ਗਿਆ ਤਾਂ ਜੋ ਲੋੜਵੰਦ ਲੋਕਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾ ਸਕੇ।

ਮਨੁੱਖਤਾ ਦੀ ਭਲਾਈ ਲਈ ਗੁਰੂ ਘਰ ਦਾ ਖਾਸ ਉਪਰਾਲਾ

By

Published : May 20, 2021, 5:57 PM IST

ਹੁਸ਼ਿਆਰਪੁਰ:ਜ਼ਿਲ੍ਹੇ ਦੇ ਪਿੰਡ ਗੜਦੀਵਾਲਾ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਤੋਂ ਕੋਰੋਨਾ ਮਹਾਮਾਰੀ ਦੀ ਭਿਆਨਕ ਲਹਿਰ ਦੇ ਚੱਲਦੇ ਲੋੜਵੰਦ ਕੋਰੋਨਾ ਮਰੀਜ਼ ਦੀ ਮਦਦ ਲਈ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜਾ ਵਾਲਿਆਂ ਵੱਲੋਂ ਸੰਗਤ ਦੇ ਸਹਿਯੋਗ ਨਾਲ ਇੱਕ ਉਪਰਾਲਾ ਕੀਤਾ ਗਿਆ ਹੈ ਜਿਸ ਤਹਿਤ ਇਲਾਕਾ ਨਿਵਾਸੀਆਂ ਲਈ ਕਿਸੇ ਵੀ ਵਿਅਕਤੀ ਨੂੰ ਕੋਵਿਡ ਕਰਕੇ ਆਕਸੀਜਨ ਦੀ ਜ਼ਰੂਰਤ ਹੈ ਤਾਂ ਗੁਰਦੁਆਰਾ ਸਾਹਿਬ ਵਿੱਚ ਆਕਸੀਜਨ ਕੰਨਸੈਂਟਰੇਟਰਾਂ ਦਾ ਪ੍ਰਬੰਧ ਕੀਤਾ ਗਿਆ ਹੈ।

ਮਨੁੱਖਤਾ ਦੀ ਭਲਾਈ ਲਈ ਗੁਰੂ ਘਰ ਦਾ ਖਾਸ ਉਪਰਾਲਾ

ਇਸ ਮੌਕੇ ਬਾਬਾ ਸੇਵਾ ਸਿੰਘ ਨੇ ਦੱਸਿਆ ਕਿ ਲੋੜਵੰਦ ਸੱਜਣ ਇਸ ਮੁਫਤ ਸੇਵਾ ਤੋਂ ਲਾਭ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ ਕੋਰੋਨਾ ਬਿਮਾਰੀ ਦੇ ਇਲਾਜ਼ ਲਈ ਦਵਾਈ ਦਾ ਜਿਹੜਾ ਕੋਰਸ ਮਾਹਿਰ ਡਾਕਟਰ ਦਿੰਦੇ ਹਨ ਉਹ ਦਵਾਈ ਅਤੇ ਹੋਰ ਸੁਵਿਧਾਵਾਂ ਵਾਲੀ ਕੋਰੋਨਾ ਕਿੱਟ ਅਤੇ ਡਾਕਟਰ ਦੀ ਪਰਚੀ ਨਾਲ ਗੁਰਦੁਆਰਾ ਸਾਹਿਬ ਤੋਂ ਬਿਲਕੁਲ ਮੁਫਤ ਸਹਾਇਤਾ ਦਿੱਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਕੋਰੋਨਾ ਬਿਮਾਰੀ ਦੇ ਮੁੱਢਲੇ ਲੱਛਣ ਮਹਿਸੂਸ ਹੁੰਦੇ ਹਨ ਤਾਂ ਕ੍ਰਿਪਾ ਕਰਕੇ ਅਜਿਹੇ ਲੱਛਣ ਮਹਿਸੂਸ ਹੋਣ ‘ਤੇ ਤੁਰੰਤ ਕੋਰੋਨਾ ਦਾ ਟੈਸਟ ਕਰਵਾ ਲਿਆ ਜਾਵੇ ਅਤੇ ਕੋਵਿਡ ਦੇ ਇਲਾਜ਼ ਲਈ ਉਪਰੋਕਤ ਦਵਾਈਆਂ ਗੁਰਦੁਆਰਾ ਸਾਹਿਬ ਤੋਂ ਬਿਲਕੁਲ ਮੁਫ਼ਤ ਪ੍ਰਾਪਤ ਕਰਕੇ ਆਪਣਾ ਇਲਾਜ਼ ਕਰ ਸਕਦੇ ਹੋ।

ਇਹ ਵੀ ਪੜੋ:

ABOUT THE AUTHOR

...view details