ਹੁਸ਼ਿਆਰਪੁਰ: ਮਾਮਲਾ ਹੁਸ਼ਿਆਰਪੁਰ ਦੇ ਪਿੰਡ ਪੀਪਲਾਵਾਲਾ ਦਾ ਹੈ ਜਿਥੇ ਇੱਕ ਬਜ਼ੁਰਗ ਜੋੜਾ ਸੈਰ ਕਰ ਰਿਹਾ ਸੀ ਕਿ ਇੱਕ ਅਣਪਛਾਤਾ ਆਦਮੀ ਉਨ੍ਹਾਂ ਦੇ ਨਾਲ ਸੈਰ ਕਰਨ ਲੱਗ ਪਿਆ ਅਤੇ ਬਜ਼ੁਰਗ ਔਰਤ ਨੂੰ ਆਪਣੀਆਂ ਗੱਲਾਂ ‘ਚ ਪਾ ਕੇ ਉਸ ਦੀ ਬਿਮਾਰੀ ਨੂੰ ਠੀਕ ਕਰਨ ਦੇ ਉਪਾਅ ਦੀਆਂ ਗੱਲਾਂ ਕਰ ਕੇ ਔਰਤ ਦੀ ਅੰਗੂਠੀ ਠਾਕ ਕੇ ਦੇਣ ਦਾ ਢੌਂਗ ਕਰਨ ਲੱਗਾ।
ਵਿਅਕਤੀ ਦੇ ਮਹਿਲਾ ਦੇ ਘਰ ਪਹੁੰਚ ਗਿਆ ਤਾਂ ਉਨ੍ਹਾਂ ਦੀ ਨੂੰਹ ਨੂੰ ਔਲਾਦ ਪ੍ਰਾਪਤੀ ਦੇ ਉਪਾਅ ਦੱਸਦੇ ਹੋਏ ਉਸਦੇ ਸਾਰੇ ਗਹਿਣੇ ਇੱਕ ਰੁਮਾਲ ‘ਚ ਲਪੇਟ ਪੂਜ ਕੇ ਸੁੱਚਾ ਕਰ ਦੇਵੇ ਦੀ ਗੱਲ ਆਖੀ। ਗਹਿਣਿਆਂ ਨੂੰ ਪੂਜਣ ਦਾ ਡਰਾਮਾ ਕਰ ਕੇ ਘਰ ਵਾਲਿਆਂ ਨੂੰ ਬੰਦ ਰੁਮਾਲ ਆਪਣੇ ਘਰ ‘ਚ ਬਣੇ ਮੰਦਿਰ ‘ਚ ਰੱਖਣ ਦੀ ਗੱਲ ਕੀਤੀ। ਪਖੰਡੀ ਸਾਧ ਨੇ ਕਿਹਾ ਕਿ ਸ਼ਾਮ ਨੂੰ ਧੂਫ ਬਤੀ ਕਰਕੇ ਗਹਿਣੇ ਪਾ ਲਏ ਜਾਣ ਅਤੇ ਆਪ ਰਫੂਚਕਰ ਹੋ ਗਿਆ।