ਪੰਜਾਬ

punjab

ETV Bharat / state

ਕਾਰ ਸਵਾਰ ਨੌਜਵਾਨ ‘ਤੇ ਹਮਲਾ - ਕਾਰ ਸਵਾਰ

ਕਾਲਜ ਵਿੱਚ ਪੜਨ ਵਾਲੇ ਵਿਦਿਆਰਥੀਆਂ (Students) ਵੱਲੋਂ 2 ਕਾਰ ਸਵਾਰ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ (Sharp weapons) ਨਾਲ ਹਮਲਾ ਕੀਤਾ ਗਿਆ ਹੈ।

ਕਾਰ ਸਵਾਰ ਨੌਜਵਾਨ ‘ਤੇ ਹਮਲਾ
ਕਾਰ ਸਵਾਰ ਨੌਜਵਾਨ ‘ਤੇ ਹਮਲਾ

By

Published : Oct 20, 2021, 11:15 AM IST

ਬਟਾਲਾ: ਪੰਜਾਬ ‘ਚ ਗੈਂਗਵਾਰ (Gangwar) ਲਗਾਤਾਰ ਵੱਧ ਦਾ ਜਾ ਰਿਹਾ ਹੈ, ਹਾਲਾਂਕਿ ਪੰਜਾਬ ਸਰਕਾਰ (Government of Punjab) ਤੇ ਪੰਜਾਬ ਪੁਲਿਸ (Punjab Police) ਵੱਲੋਂ ਪੰਜਾਬ ‘ਚੋਂ ਗੈਂਗਵਾਰ (Gangwar) ਨੂੰ ਖ਼ਤਮ ਕਰਨ ਦੇ ਦਾਅਵੇ ਕੀਤੇ ਜਾਦੇ ਹਨ, ਪਰ ਇਨ੍ਹਾਂ ਦਾਅਵਿਆ ਦੀ ਪੋਲ ਜਲੰਧਰ ਰੋਡ ‘ਤੇ ਬਣੇ ਕਾਲਜ ਵਿੱਚ ਪੜਨ ਵਾਲੇ ਵਿਦਿਆਰਥੀਆਂ (Students) ਵੱਲੋਂ ਖੋਲ੍ਹ ਦਿੱਤੀ ਗਈ ਹੈ। ਜਿੱਥੇ ਇੱਕ ਨੌਜਵਾਨਾਂ ਦੇ ਧੜੇ ਵੱਲੋਂ 2 ਕਾਰ ਸਵਾਰ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ (Sharp weapons) ਨਾਲ ਹਮਲਾ ਕੀਤਾ ਗਿਆ ਹੈ। ਇਹ ਹਮਲੇ ਵਿੱਚ ਦੋਵੇਂ ਨੌਜਵਾਨ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸ਼ਹਿਰ ਦੇ ਸਿਵਲ ਹਸਪਤਾਲ (Civil Hospital) ਵਿੱਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ਹਥਿਆਰ ਬੰਦ ਨੌਜਵਾਨਾਂ ਵੱਲੋਂ ਕਾਰ ਦੀ ਵੀ ਭੰਨਤੋੜ ਕੀਤੀ ਗਈ ਹੈ।

ਕਾਰ ਸਵਾਰ ਨੌਜਵਾਨ ‘ਤੇ ਹਮਲਾ

ਮੀਡੀਆ ਨੂੰ ਜਾਣਕਾਰੀ ਦਿੰਦੇ ਪੀੜਤ ਨੌਜਵਾਨ ਨੇ ਕਿਹਾ ਕਿ ਜਦੋਂ ਆਪਣੇ ਦੋਸਤ ਨੂੰ ਉਸ ਦੇ ਘਰੇ ਛੱਡ ਕੇ ਵਾਪਸ ਜਾ ਰਿਹਾ ਸੀ, ਕਿ ਅਚਾਨਕ ਰਾਸਤੇ ਵਿੱਚ ਹਮਲਾਵਾਰਾ ਨੇ ਰੋਕ ਕੇ ਉਸ ‘ਤੇ ਤੇਜ਼ਧਾਰ ਹਥਿਆਰਾ (weapons) ਨਾਲ ਹਮਲਾ ਕਰ ਦਿੱਤਾ। ਪੀੜਤ ਨੌਜਵਾਨ ਮੁਬਾਤਕ ਇਹ ਪੂਰੀ ਘਟਨਾ ਪੁਰਾਣੀ ਰੰਜਿਸ਼ ਦੇ ਤਹਿਤ ਹੋਈ ਹੈ।
ਪੀੜਤ ਨੌਜਵਾਨ ਵੱਲੋਂ ਉਸ ‘ਤੇ ਹਮਲਾ ਕਰਨ ਵਾਲੇ ਹਮਲਾਵਾਰਾ ਦੇ ਨਾਮ ਵੀ ਪੁਲਿਸ (POLICE) ਤੇ ਮੀਡੀਆ ਦੇ ਕੈਮਰੇ ਸਾਹਮਣੇ ਦੱਸੇ ਜਾ ਰਹੇ ਹਨ, ਪੀੜਤ ਵੱਲੋਂ ਪੁਲਿਸ ਤੋਂ ਇਨਸਾਫ਼ ਦੀ ਮੰਗ ਕਰਦਿਆ ਮੁਲਜ਼ਮਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ।

ਉਧਰ ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ (POLICE) ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਫ਼ਸਰ ਬਲਦੇਵ ਸਿੰਘ ਨੇ ਕਿਹਾ ਕਿ ਇਹ ਦੋਵੇਂ ਗਰੁੱਪ ਇੱਕੋਂ ਕਾਲਜ ਵਿੱਚ ਪੜਦੇ ਹਨ, ਅਤੇ ਇਨ੍ਹਾਂ ਵਿਚਾਲੇ ਪਹਿਲਾਂ ਵੀ ਕਈ ਵਾਰ ਅਜਿਹੀਆ ਵਾਰਦਾਤਾਂ ਹੋ ਚੁੱਕੀਆਂ ਹਨ। ਜਾਂਚ ਅਫ਼ਸਰ ਵੱਲੋਂ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਵੀ ਦਾਅਵਾ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ:LAKHIMPUR VIOLENCE CASE: ਪੁਲਿਸ ਨੇ 6 ਫੋਟੋਆਂ ਕੀਤੀਆਂ ਜਾਰੀ, ਕਿਹਾ ਪਹਿਚਾਣ ਦੱਸੋ, ਇਨਾਮ ਚੱਕੋ

ABOUT THE AUTHOR

...view details