ਗੁਰਦਾਸਪੁਰ: ਪੰਜਾਬ ਵਿੱਚ 20 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) ਵਿੱਚ ਜਿੱਥੇ ਲੋਕਾਂ ਵੱਲੋਂ ਵੋਟਿੰਗ ਕੀਤੀ ਗਈ, ਉੱਥੇ ਹੀ ਇਨ੍ਹਾਂ ਵੋਟਾਂ ਦੇ ਲਈ ਵੱਖੋਂ-ਵੱਖ ਪਾਰਟੀਆਂ ਦੇ ਲੋਕ ਆਪਸ ਵਿੱਚ ਲੜਦੇ ਵੀ ਨਜ਼ਰ ਆਏ। ਵਿਧਾਨ ਸਭਾ ਹਲਕਾ ਦੀਨਾਨਗਰ (Assembly constituency Dinanagar) ਦੇ ਪਿੰਡ ਰਾਮ ਨਗਰ ਤੋਂ ਵੀ ਕੁਝ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿੱਥੇ ਅਕਾਲੀ ਦਲ, ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਰਕਰ ਆਪਸ ਵਿੱਚ ਹੀ ਭਿੜ ਪਏ।
ਵੋਟਿੰਗ ਬੂਥ ‘ਤੇ ਪੰਜਾਬੀਆਂ ਨਾਲ ਖੋਲ੍ਹੀਆਂ ਇੱਕ-ਦੂਜੇ ਦੀਆਂ ਪੰਗਾਂ ਇਸ ਮੌਕੇ ਇਨ੍ਹਾਂ ਵਰਕਰਾਂ ਨੇ ਜਿੱਥੇ ਇੱਕ-ਦੂਜੇ ਦੀਆਂ ਪੱਗਾਂ ਤਾਂ ਖੋਲ੍ਹ ਦਿੱਤੀਆਂ, ਉੱਥੇ ਹੀ ਇਸ ਘਟਨਾ ਵਿੱਚ ਇੱਕ ਔਰਤ ਦੇ ਵੀ ਕੱਪੜਾ ਪਾ ਦਿੱਤੇ ਗਏ ਅਤੇ ਨਾਲ ਹੀ ਪੀੜਤ ਔਰਤ ਵੱਲੋਂ ਸੋਨੇ ਦੀ ਚੈਨ ਵੀ ਚੋਰੀ ਕਰਨ ਦੇ ਇਲਜ਼ਾਮ ਵਿਰੋਧੀਆਂ ‘ਤੇ ਲਾਏ ਗਏ।
ਇਸ ਹਲਕੇ ਤੋਂ ਕੈਬਨਿਟ ਮੰਤਰੀ ਅਰੁਣਾ ਚੌਧਰੀ (Cabinet Minister Aruna Chaudhary) ਕਾਂਗਰਸ ਵੱਲੋਂ ਅਤੇ ਸ਼ਮਸ਼ੇਰ ਸਿੰਘ ਆਮ ਆਦਮੀ ਪਾਰਟੀ (Aam Aadmi Party) ਵੱਲੋਂ ਚੋਣ ਲੜ ਰਹੇ ਹਨ। ਕਾਂਗਰਸ ਪਾਰਟੀ ਦੇ ਜਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸੁੱਚਾ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਹਰਿੰਦਰ ਸਿੰਘ ਸਰਪੰਚ ਨੇ ਇਲਜ਼ਾਮ ਲਗਾਇਆ ਕਿ ਉਹ ਆਪਣੇ ਪਰਿਵਾਰ ਦੀ ਬਜ਼ੁਰਗ ਔਰਤ ਦੀ ਵੋਟ ਪੁਆਉਣ ਲਈ ਪੋਲਿੰਗ ਬੂਥ ‘ਤੇ ਆਏ ਸਨ, ਕਿ ਆਮ ਆਦਮੀ ਪਾਰਟੀ (Aam Aadmi Party) ਦੇ ਵਰਕਰਾਂ ਨੇ ਉਨ੍ਹਾਂ ਨਾਲ ਹੱਥਾਪਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਦੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ ਗਈ ਹੈ।
ਦੂਜੇ ਪਾਸੇ ਆਮ ਆਦਮੀ ਪਾਰਟੀ (Aam Aadmi Party) ਦੇ ਆਗੂ ਲਖਵਿੰਦਰ ਸਿੰਘ ਨੇ ਦੱਸਿਆ ਕਿ ਸੁੱਚਾ ਸਿੰਘ ਅਤੇ ਉਨ੍ਹਾਂ ਦਾ ਪੁੱਤਰ ਹਰਿੰਦਰ ਸਰਪੰਚ ਵੋਟਰਾਂ ਨੂੰ ਕਾਂਗਰਸ ਦੇ ਹੱਕ ਵਿੱਚ ਵੋਟ ਪਾਉਣ ਦਾ ਦਬਾਅ ਬਣਾ ਰਹੇ ਸਨ। ਜਦ ਉਨ੍ਹਾਂ ਨੂੰ ਰੋਕਿਆ ਗਿਆ ਤਾਂ ਉਨ੍ਹਾਂ ਨੇ ਧੱਕਾ ਮੁੱਕੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ:ਅੰਮ੍ਰਿਤਸਰ ਦੇ ਇਸ ਹਲਕੇ 'ਚ 'ਆਪ' ਅਤੇ ਅਕਾਲੀ ਵਰਕਰਾਂ 'ਚ ਝੜਪ