ਗੁਰਦਾਸਪੁਰ: ਨਜਾਇਜ਼ ਪ੍ਰੇਮ ਸਬੰਧ ਦੇ ਚਲਦੇ ਬਟਾਲਾ ਵਿੱਚ ਇੱਕ ਔਰਤ ਦਾ ਉਸ ਦੇ ਪ੍ਰੇਮੀ ਨੇ ਕਤਲ ਕਰ ਦਿੱਤਾ। ਬਟਾਲਾ ਦੇ ਗਾਂਧੀ ਕੈਂਪ ਇਲਾਕੇ ਵਿੱਚ ਬੀਤੀ ਦੇਰ ਰਾਤ ਨੂੰ ਸ਼ੀਤਲ ਨਾਂਅ ਦੀ ਇੱਕ ਵਿਆਹੀ ਹੋਈ 3 ਬੱਚੀਆਂ ਦੀ ਮਾਂ ਦਾ ਉਸ ਦੇ ਪ੍ਰੇਮੀ ਨੇ ਕਤਲ ਕਰ ਦਿੱਤਾ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕ ਦੀ ਰਿਸ਼ਤੇਦਾਰ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਅੱਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਦੋਸ਼ੀ ਫਰਾਰ ਦੱਸਿਆ ਜਾ ਰਿਹਾ ਹੈ।
ਮ੍ਰਿਤਕ ਔਰਤ ਸ਼ੀਤਲ ਦੀ ਰਿਸ਼ਤੇਦਾਰ ਨੇ ਦੱਸਿਆ ਕਿ ਉਹ ਸ਼ੀਤਲ ਦੇ ਨਾਲ ਬੀਤੀ ਦੇਰ ਰਾਤ ਗਾਂਧੀ ਕੈਂਪ ਵਿੱਚ ਸੋਨੂੰ ਦੇ ਘਰ ਉਸ ਦੀ ਮਾਂ ਨੂੰ ਉਸ ਦੀ ਸ਼ਿਕਾਇਤ ਕਰਨ ਲਈ ਗਏ ਸਨ। ਉਨ੍ਹਾਂ ਦੇ ਘਰ ਪਹੁੰਚਦੇ ਹੀ ਸੋਨੂੰ ਨੇ ਤੇਜਧਾਰ ਹਥਿਆਰ ਨਾਲ ਉਨ੍ਹਾਂ 'ਤੇ ਵਾਰ ਕਰ ਦੋਵਾਂ ਨੂੰ ਜ਼ਖ਼ਮੀ ਕਰ ਦਿੱਤਾ। ਉਸ ਨੇ ਦੱਸਿਆ ਕਿ ਸ਼ੀਤਲ ਦੀ ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ਅੰਮ੍ਰਿਤਸਰ ਹਸਪਤਾਲ ਭੇਜਿਆ ਗਿਆ ਅਤੇ ਉੱਥੇ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ।