ਗੁਰਦਾਸਪੁਰ:ਬਟਾਲਾ ਦੇ ਬੇੜੀਆਂ ਮੁਹੱਲਾ ਚ ਅੱਜ ਉਸ ਵੇਲੇ ਸਨਸਨੀ ਫੈਲ ਗਈ, ਜਦ ਦਿਨ ਦਿਹਾੜੇ ਇਕ ਘਰ ਚ ਮੌਜੂਦ ਇਕੱਲੀ ਔਰਤ ਦਾ ਕਤਲ ਹੋ ਗਿਆ। ਉਥੇ ਹੀ ਹੁਣ ਤੱਕ ਕਤਲ ਦੇ ਪਿੱਛੇ ਦੇ ਕਾਰਨਾਂ ਦਾ ਨਹੀਂ ਪਤਾ ਲੱਗ ਸਕਿਆ। ਦੱਸਿਆ ਜਾ ਰਿਹਾ ਹੈ ਕਿ ਮਾਮਲਾ ਲੁੱਟ ਖੋਹ ਦਾ ਹੋ ਸਕਦਾ ਹੈ। ਘਟਨਾ ਮੌਕੇ ਮ੍ਰਿਤਕ ਦਾ ਪਤੀ ਅਤੇ ਬੱਚੇ ਦੁਕਾਨ ਤੇ ਸਨ। ਜਦਕਿ ਪੁਲਿਸ ਮਾਮਲੇ ਦੀ ਜਾਂਚ ਚ ਜੁਟੀ ਹੋਈ ਹੈ।
ਇਸ ਵਾਰਦਾਤ ਦੀ ਜਾਣਕਾਰੀ ਦੇਂਦੇ ਹੋਏ ਮ੍ਰਿਤਕ ਪ੍ਰਵੇਸ਼ ਸਨੰਨ ਦੇ ਪਤੀ ਨਰਿੰਦਰ ਸਨੰਨ ਨੇ ਦੱਸਿਆ ਕਿ ਮੈਂ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਦੁਕਾਨ ਤੇ ਸੀ, ਅਤੇ ਜਦ ਘਰ ਫੋਨ ਕੀਤਾ ਤਾਂ ਪਤਨੀ ਨੇ ਫੋਨ ਨਹੀਂ ਚੁੱਕਿਆ ਅਤੇ ਜਦੋਂ ਦੁਕਾਨ ਤੇ ਕੰਮ ਕਰਨ ਵਾਲੇ ਲੜਕੇ ਨੂੰ ਘਰੋਂ ਰੋਟੀ ਲੈਣ ਲਈ ਭੇਜਿਆ, ਤਾਂ ਉਸਨੇ ਆਪਣੇ ਮਾਲਕਾਂ ਨੂੰ ਫੋਨ 'ਤੇ ਸੂਚਿਤ ਕੀਤਾ ਕਿ ਘਰ ਵਿਚ ਪ੍ਰਵੇਸ਼ ਖੂਨ ਨਾਲ ਲਥਪਥ ਡਿੱਗੀ ਹੋਈ ਹੈ, ਅਤੇ ਸਿਰ 'ਚ ਸੱਟ ਲਗੀ ਹੋਈ ਹੈ।