ਪੰਜਾਬ

punjab

ETV Bharat / state

ਡਾਕਟਰਾਂ ਦੀ ਲਾਪਰਵਾਹੀ ਕਾਰਨ ਔਰਤ ਦੀ ਮੌਤ - ਮੌਤ ਦਿਲ ਦੀ ਧੜਕਣ ਬੰਦ

ਇੱਕ ਨਿੱਜੀ ਹਸਪਤਾਲ (A private hospital) ਵਿੱਚ ਇਲਾਜ ਦੌਰਾਨ ਇੱਕ ਸਰਕਾਰੀ ਸਕੂਲ ਦੀ ਅਧਿਆਪਕ ਦੀ ਮੌਤ (Death of a government school teacher) ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਪੀੜਤ ਪਰਿਵਾਰਿਕ ਮੈਂਬਰਾਂ ਨੇ ਡਾਕਟਰ ਉਪਰ ਲਾਪਰਵਾਈ ਅਤੇ ਗਲਤ ਇੰਜੈਕਸ਼ਨ ਲਗਾਉਣ ਦੇ ਲਗਾਏ ਇਲਜ਼ਾਮ ਲਗਾਏ ਹਨ। ਮ੍ਰਿਤਕ ਦੀ ਪਛਾਣ ਪ੍ਰੀਮਲਜੀਤ ਕੌਰ ਵਜੋਂ ਹੋਈ ਹੈ।

ਡਾਕਟਰਾਂ ਦੀ ਲਾਪਰਵਾਹੀ ਕਾਰਨ ਔਰਤ ਦੀ ਮੌਤ
ਡਾਕਟਰਾਂ ਦੀ ਲਾਪਰਵਾਹੀ ਕਾਰਨ ਔਰਤ ਦੀ ਮੌਤ

By

Published : Jun 29, 2022, 1:07 PM IST

Updated : Jun 29, 2022, 1:19 PM IST

ਗੁਰਦਾਸਪੁਰ: ਇੱਕ ਨਿੱਜੀ ਹਸਪਤਾਲ (A private hospital) ਵਿੱਚ ਇਲਾਜ ਦੌਰਾਨ ਇੱਕ ਸਰਕਾਰੀ ਸਕੂਲ ਦੀ ਅਧਿਆਪਕ ਦੀ ਮੌਤ (Death of a government school teacher) ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਪੀੜਤ ਪਰਿਵਾਰਿਕ ਮੈਂਬਰਾਂ ਨੇ ਡਾਕਟਰ ਉਪਰ ਲਾਪਰਵਾਈ ਅਤੇ ਗਲਤ ਇੰਜੈਕਸ਼ਨ ਲਗਾਉਣ ਦੇ ਲਗਾਏ ਇਲਜ਼ਾਮ ਲਗਾਏ ਹਨ। ਮ੍ਰਿਤਕ ਦੀ ਪਛਾਣ ਪ੍ਰੀਮਲਜੀਤ ਕੌਰ ਵਜੋਂ ਹੋਈ ਹੈ। ਪ੍ਰੀਮਲਜੀਤ ਕੌਰ ਦੀ ਮੌਤ ਤੋਂ ਬਾਅਦ ਪੀੜਤ ਪਰਿਵਾਰ ਵੱਲੋਂ ਹਸਪਤਾਲ (Hospital) ਵਿੱਚ ਹੰਗਾਮਾ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਲੜਕੀ ਪ੍ਰੀਮਲਜੀਤ ਕੌਰ ਦੇ ਪਿਤਾ ਅਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਬੇਟੀ ਨੂੰ ਪੱਥਰੀ ਦੀ ਸਮੱਸਿਆ ਸੀ, ਜਿਸ ਕਰਕੇ ਉਸ ਨੂੰ ਗੁਰਦਾਸਪੁਰ ਦੇ ਨਿੱਜੀ ਹਸਪਤਾਲ (Private Hospital of Gurdaspur) ਵਿੱਚ ਦਾਖਿਲ ਕਰਵਾਇਆ ਗਿਆ ਸੀ, ਜਿਸ ਦੇ ਸਾਰੇ ਟੈੱਸਟ ਨੌਰਮਲ ਸਨ। ਉਨ੍ਹਾਂ ਦੱਸਿਆ ਕਿ ਟੈਸਟ ਨੌਰਮਲ ਹੋਣ ਤਾਂ ਬਾਅਦ ਉਸ ਦਾ ਅਪ੍ਰੇਸ਼ਨ ਕਰਨ ਸੀ, ਪਰ ਉਸ ਤੋਂ ਪਹਿਲਾਂ ਜੋ ਉਸ ਨੂੰ ਬੇਹੋਸ਼ ਕਰਨ ਦੇ ਲਈ ਇੰਜੈਕਸ਼ਨ ਲਗਾਇਆ ਗਿਆ ਸੀ, ਉਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਪੀੜਤ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।

ਡਾਕਟਰਾਂ ਦੀ ਲਾਪਰਵਾਹੀ ਕਾਰਨ ਔਰਤ ਦੀ ਮੌਤ

ਜਦ ਇਸ ਬਾਰੇ ਡਾਕਟਰ ਹਰਭਜਨ ਸਿੰਘ ਭਾਟੀਆ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਨੇ ਕਿਹਾ ਕਿ ਮਹਿਲਾ ਦੀ ਮੌਤ ਦਿਲ ਦੀ ਧੜਕਣ ਬੰਦ (Death stops the heartbeat) ਹੋਣ ਕਾਰਨ ਹੋਈ ਹੈ। ਉਨ੍ਹਾਂ ਨੇ ਇਹ ਮੰਨਿਆ ਕਿ ਮਹਿਲਾ ਨੂੰ ਐਨਥੀਸੀਆ ਦਾ ਇੰਜੈਕਸ਼ਨ ਖੁਦ ਉਨ੍ਹਾਂ ਨੇ ਹੀ ਲਗਾਇਆ ਸੀ, ਕਿਉਂਕਿ ਉਨ੍ਹਾਂ ਕੋਲੋਂ ਡਾਕਟਰ ਮੌਜੂਦ ਨਹੀਂ ਸੀ ਅਤੇ ਮਹਿਲਾ ਨੂੰ ਦਰਦ ਜਾਦਾ ਹੋ ਰਹੀ ਸੀ ਅਤੇ ਕਿਹਾ ਕਿ ਇੱਕ ਐੱਮ.ਡੀ. ਡਾਕਟਰ ਇੰਜੈਕਸ਼ਨ ਲਗਾ ਸਕਦਾ ਹੈ।

ਦੂਜੇ ਪਾਸੇ ਥਾਣਾ ਸਿਟੀ ਐੱਸ.ਐੱਚ.ਓ. ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਰਿਵਾਰ ਨੇ ਸ਼ਿਕਾਇਤ ਦਰਜ ਕਰਵਾਈ ਸੀ, ਕਿ ਇੱਕ ਨਿੱਜੀ ਹਸਪਤਾਲ ਦੇ ਡਾਕਟਰ ਦੀ ਲਾਪਰਵਾਹੀ ਕਾਰਨ ਇੱਕ ਮਹਿਲਾ ਦੀ ਮੌਤ ਹੋਈ ਹੈ। ਇਸ ਮਾਮਲੇ ਵਿੱਚ ਮ੍ਰਿਤਕ ਲੜਕੀ ਦੀ ਦੇਹ ਨੂੰ ਕਬਜ਼ੇ ਵਿੱਚ ਲੈਕੇ ਹਸਪਤਾਲ ਦੇ 2 ਡਾਕਟਰਾਂ ਹਰਭਜਨ ਸਿੰਘ ਭਾਟੀਆ ਅਤੇ ਉਸ ਦੇ ਪੁੱਤਰ ਨੂੰ ਹਿਰਾਸਤ ਵਿਚ ਲਿਆ ਹੈ ਅਤੇ ਇੱਕ ਡਾਕਟਰ ਮਨਜੀਤ ਬੱਬਰ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ, ਜਿਸ ਨੂੰ ਜਲਦ ਕਾਬੂ ਕਰ ਲਿਆ ਜਾਏਗਾ।

ਇਹ ਵੀ ਪੜ੍ਹੋ:ਮਹਾਰਾਸ਼ਟਰ: ਊਧਵ ਠਾਕਰੇ ਸਰਕਾਰ ਦਾ 30 ਜੂਨ ਨੂੰ ਫਲੋਰ ਟੈਸਟ, ਰਾਜਪਾਲ ਨੇ ਬੁਲਾਇਆ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ

Last Updated : Jun 29, 2022, 1:19 PM IST

ABOUT THE AUTHOR

...view details