ਗੁਰਦਾਸਪੁਰ: ਥਾਣਾ ਘੁਮਾਣ ਵਿਚ ਪੈਂਦੀ ਪੁਲਿਸ ਚੌਂਕੀ ਊਧਨਵਾਲ ਵਿੱਚ ਉਸ ਵੇਲੇ ਅਜੀਬ ਸਥਿਤੀ ਦੇਖਣ ਨੂੰ ਮਿਲੀ ਜਦੋਂ ਚੌਂਕੀ ਦੇ ਮੂਹਰੇ ਇਕ ਫੌਜੀ ਦੀ ਪਤਨੀ ਨੇ ਆਪਣੀਆਂ 2 ਬੇਟੀਆਂ ਜਿਨ੍ਹਾਂ ਵਿਚ ਵੱਡੀ ਬੇਟੀ ਦੀ ਉਮਰ 7 ਸਾਲ ਅਤੇ ਛੋਟੀ ਬੇਟੀ ਦੀ ਉਮਰ ਸਿਰਫ 5 ਮਹੀਨੇ ਦੀ ਨਾਲ ਧਰਨਾ ਲਗਾ ਦਿੱਤਾ।
ਜਦੋਂ ਫੌਜੀ ਦੀ ਪਤਨੀ ਸੰਦੀਪ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਇਸ ਨੇ ਦੱਸਿਆ ਕਿ ਉਸ ਦੀਆਂ 2 ਬੇਟੀਆਂ ਹਨ, ਛੋਟੀ ਬੇਟੀ ਸਿਰਫ 5 ਮਹੀਨੇ ਪਹਿਲਾਂ ਹੀ ਹੋਈ ਸੀ, ਉਸ ਕੋਲ ਬੇਟਾ ਨਹੀਂ ਹੋਇਆ ਤਾਂ ਫੌਜੀ ਨੇ ਡੇਢ ਮਹੀਨੇ ਪਹਿਲੇ ਉਸ ਨੂੰ ਘਰੋਂ ਕੱਢ ਦਿੱਤਾ ਤੇ ਪੁਲਿਸ ਨੂੰ ਦਰਖਾਸਤ ਦੇ ਦਿੱਤੀ ਕਿ ਉਹ ਗਹਿਣੇ ਚੋਰੀ ਕਰਕੇ ਭੱਜ ਗਈ ਹੈ।
ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਫੋਨ ਕਰਕੇ ਬੁਲਾਇਆ, ਉਹ ਆਪਣੀਆਂ 2 ਛੋਟੀਆਂ-ਛੋਟੀਆਂ ਬੱਚੀਆਂ ਨਾਲ ਚੌਂਕੀ ਵਿੱਚ ਬੈਠੀ ਰਹੀ ਪਰ ਫੌਜੀ ਨਾ ਆਇਆ ਅਤੇ ਮਜ਼ਬੂਰ ਹੋ ਕੇ ਇਨਸਾਫ਼ ਲਈ ਚੌਂਕੀ ਦੇ ਮੂਹਰੇ ਧਰਨੇ ਤੇ ਬੈਠ ਗਈ।
ਜਦ ਪੁਲਿਸ ਵੱਲੋਂ ਫੌਜੀ ਨੂੰ ਬੁਲਾਇਆ ਗਿਆ ਤਾਂ ਉਲਟਾ ਪੁਲਿਸ ਵਾਲਿਆਂ ਦੀ ਮੌਜੂਦਗੀ ਵਿੱਚ ਉਸ ਨੂੰ ਹੀ ਧਮਕਾਇਆ ਗਿਆ। ਉਸ ਨੇ ਦੱਸਿਆ ਕਿ ਉਸ ਨੇ ਪੁਲਿਸ ਨੂੰ ਕਈ ਵਾਰ ਆਪਣੇ ਪਤੀ ਦੇ ਖਿਲਾਫ ਸ਼ਿਕਾਇਤ ਕੀਤੀ ਹੈ ਪਰ ਉਸ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ।
ਔਰਤ ਨੇ ਸਹੁਰਿਆਂ 'ਤੇ ਲਗਾਏ ਘਰੋਂ ਕੱਢਣ ਦੇ ਇਲਜ਼ਾਮ ਦੂਜੇ ਪਾਸੇ ਜਦੋਂ ਇਸ ਬਾਰੇ ਪੁਲਿਸ ਚੌਂਕੀ ਉਧਨਵਾਲ ਦੇ ਇੰਚਾਰਜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਫੌਜੀ ਹਰਵਿੰਦਰ ਸਿੰਘ ਵੱਲੋਂ ਆਪਣੀ ਪਤਨੀ ਦੇ ਖਿਲਾਫ ਦਰਖ਼ਾਸਤ ਦਿੱਤੀ ਗਈ ਸੀ ਕਿ ਉਹ ਗਹਿਣੇ ਚੋਰੀ ਕਰਕੇ ਘਰੋਂ ਚਲੀ ਗਈ ਹੈ।
ਜਦੋਂ ਫੌਜੀ ਦੀ ਪਤਨੀ ਨੂੰ ਬੁਲਾਇਆ ਗਿਆ ਤਾਂ ਉਸ ਨੇ ਫੌਜੀ ਦੇ ਖ਼ਿਲਾਫ਼ ਥਾਣੇ ਮੂਹਰੇ ਧਰਨਾ ਲਗਾ ਦਿੱਤਾ। ਉਨ੍ਹਾਂ ਦੱਸਿਆ ਕਿ ਫੌਜੀ ਦੀ ਪਤਨੀ ਵੱਲੋਂ ਅਜੇ ਤੱਕ ਆਪਣੇ ਪਤੀ ਦੇ ਖਿਲਾਫ ਕੋਈ ਦਰਖਾਸਤ ਨਹੀਂ ਦਿੱਤੀ ਗਈ ਹੈ। ਜੇਕਰ ਉਹ ਕੋਈ ਦਰਖਾਸਤ ਦਿੰਦੀ ਹੈ ਅਤੇ ਉਸ ਤੇ ਵੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:ਜ਼ਿਮਨੀ ਚੋਣਾਂ ਦੇ ਝੰਜਟ ਤੋਂ ਬਚਿਆ ਪੰਜਾਬ, ਹੁਣ ਸਿਰਫ ਇੱਕ ਹੀ ਲੋਕ ਸਭਾ ਸੀਟ ’ਤੇ ਹੋਵੇਗੀ ਜ਼ਿਮਨੀ ਚੋਣ