ਪੰਜਾਬ

punjab

ETV Bharat / state

ਕਿਸ ਭੈਣ ਨੇ ਮੰਗਿਆ ਰੱਖੜੀ ਦਾ ਗਿਫ਼ਟ 'ਗੋਲਡ ਮੈਡਲ' ? - ਹਾਕੀ ਖਿਡਾਰੀ ਪਰਗਟ ਸਿੰਘ

ਭਾਰਤੀ ਪੁਰਸ਼ ਹਾਕੀ ਟੀਮ ਦੇ ਖਿਡਾਰੀ ਸਿਮਰਨਜੀਤ ਸਿੰਘ ਅਤੇ ਪਰਗਟ ਸਿੰਘ ਦੀ ਭੈਣ ਨੂੰ ਇਸ ਵਾਰ ਰੱਖੜੀ ਦੇ ਤਿਉਹਾਰ ਤੇ ਗੋਲਡ ਮੈਡਲ ਦਾ ਗਿਫ਼ਟ ਆਉਣ ਦੀ ਉਮੀਦ ਹੈ। ਉਨ੍ਹਾਂ ਦੇ ਪਰਿਵਾਰਾਂ ਨੇ ਅੱਜ ਸ਼੍ਰੀ ਦਰਬਾਰ ਸਾਹਿਬ ਵਿਖੇ ਦੇਸ਼ ਲਈ ਗੋਲਡ ਮੈਡਲ ਜਿੱਤਣ ਲਈ ਅਰਦਾਸ ਕੀਤੀ। ਖਿਡਾਰੀਆਂ ਦੇ ਪਰਿਵਾਰਾਂ ਨੂੰ ਅਤੇ ਕੋਚ ਨੂੰ ਉਨ੍ਹਾਂ ਤੋਂ ਗੋਲਡ ਦੀ ਪੂਰੀ ਉਮੀਦ ਹੈ।

ਕਿਸ ਭੈਣ ਨੇ ਮੰਗਿਆ ਰੱਖੜੀ ਦਾ ਗਿਫ਼ਟ ਗੋਲਡ ਮੈਡਲ?
ਕਿਸ ਭੈਣ ਨੇ ਮੰਗਿਆ ਰੱਖੜੀ ਦਾ ਗਿਫ਼ਟ ਗੋਲਡ ਮੈਡਲ?

By

Published : Aug 2, 2021, 6:40 PM IST

ਗੁਰਦਾਸਪੁਰ:ਭਾਰਤੀ ਪੁਰਸ਼ ਹਾਕੀ ਟੀਮਦੇ ਖਿਡਾਰੀ ਸਿਮਰਨਜੀਤ ਸਿੰਘ ਅਤੇ ਪਰਗਟ ਸਿੰਘ ਦੀ ਭੈਣ ਨੂੰ ਇਸ ਵਾਰ ਰੱਖੜੀ ਦੇ ਤਿਉਹਾਰ ਤੇ ਗੋਲਡ ਮੈਡਲ ਦਾ ਗਿਫ਼ਟ ਆਉਣ ਦੀ ਉਮੀਦ ਹੈ। ਉਨ੍ਹਾਂ ਦੇ ਪਰਿਵਾਰਾਂ ਨੇ ਅੱਜ ਸ਼੍ਰੀ ਦਰਬਾਰ ਸਾਹਿਬ ਵਿਖੇ ਦੇਸ਼ ਲਈ ਗੋਲਡ ਮੈਡਲ ਜਿੱਤਣ ਲਈ ਅਰਦਾਸ ਕੀਤੀ। ਖਿਡਾਰੀਆਂ ਦੇ ਪਰਿਵਾਰਾਂ ਨੂੰ ਅਤੇ ਕੋਚ ਨੂੰ ਉਨ੍ਹਾਂ ਤੋਂ ਗੋਲਡ ਦੀ ਪੂਰੀ ਉਮੀਦ ਹੈ।

ਭੈਣ ਨੇ ਰੱਖੜੀ ਦੇ ਗਿਫ਼ਟ 'ਚ ਮੰਗਿਆ ਗੋਲਡ ਮੈਡਲ

ਕਿਸ ਭੈਣ ਨੇ ਮੰਗਿਆ ਰੱਖੜੀ ਦਾ ਗਿਫ਼ਟ ਗੋਲਡ ਮੈਡਲ?

ਸਿਮਰਨਜੀਤ ਸਿੰਘ ਅਤੇ ਪ੍ਰਗਟ ਸਿੰਘ ਦੋਵੇਂ ਭੂਆ ਪੁੱਤ ਭਰਾ ਹਨ ਜੋ ਇਸ ਵਾਰ ਭਾਰਤੀ ਹਾਕੀ ਟੀਮ ਵਿੱਚ ਓਲੰਪਿਕ ਖੇਡ ਰਹੇ ਹਨ। ਦੋਵਾਂ ਭਰਾਵਾਂ ਦੀ ਭੈਣ ਨਵਨੀਤ ਕੌਰ ਨੇ ਖੁਸ਼ੀ ਜਾਹਿਰ ਕਰਦਿਆਂ ਦੱਸਿਆ ਕਿ ਭਰਤੀ ਹਾਕੀ ਟੀਮ ਵਿਚ ਸਾਰੇ ਹੀ ਮੇਰੇ ਭਰਾ ਖੇਡ ਰਹੇ ਹਨ। ਇਸ ਵਾਰ ਰੱਖੜੀ ਦੇ ਤਿਉਹਾਰ ਉਪਰ ਮੈਨੂੰ ਉਮੀਦ ਹੈ ਕੇ ਮੇਰੇ ਭਰਾ ਇਸ ਵਾਰ ਗੋਲਡ ਮੈਡਲ ਗਿਫ਼ਟ ਵਿੱਚ ਦੇਣਗੇ।

ਭਰਾ ਨੇ ਜਿੱਤ ਲਈ ਕੀਤੀ ਅਰਦਾਸ

ਸਿਮਰਨਜੀਤ ਅਤੇ ਪ੍ਰਗਟ ਸਿੰਘ ਦੇ ਭਰਾ ਨੇ ਦੱਸਿਆ ਕਿ ਉਹਨਾਂ ਨੂੰ ਵੀ ਇਸ ਵਾਰ ਬਹੁਤ ਉਮੀਦ ਹੈ ਕੇ ਭਾਰਤ ਗੋਲਡ ਮੈਡਲ ਲੈ ਕੇ ਆਵੇਗਾ। ਇਸ ਲਈ ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਵਾਹਿਗੁਰੂ ਅੱਗੇ ਭਾਰਤ ਦੀ ਜਿੱਤ ਲਈ ਅਰਦਾਸ ਕੀਤੀ ਹੈ।

80 ਦੇ ਬਾਅਦ ਇਕ ਵਾਰ ਫਿਰ ਸਾਡੀ ਟੀਮ ਮਜਬੂਤ

ਸਿਮਰਜੀਤ ਦੇ ਕੋਚ ਨੇ ਕਿਹਾ ਕਿ 80 ਦੇ ਬਾਅਦ ਇਕ ਵਾਰ ਫਿਰ ਸਾਡੀ ਟੀਮ ਮਜਬੂਤ ਸਥਿਤੀ ਵਿਚ ਆਈ ਹੈ ਅਤੇ ਉਮੀਦ ਹੈ ਕਿ ਇਸ ਵਾਰ ਖੁਸ਼ਖਬਰੀ ਜਰੂਰ ਆਵੇਗੀ।

ਸ਼ਰਨਜੀਤ ਪੜ੍ਹਾਈ ਅਤੇ ਖੇਡਾਂ ਵਿੱਚ ਸੀ ਹੁਸ਼ਿਆਰ

ਭਾਰਤੀ ਹਾਕੀ ਟੀਮ ਵਿੱਚ ਖੇਡ ਰਹੇ ਸਿਮਰਨਜੀਤ ਸਿੰਘ ਅਤੇ ਪ੍ਰਗਟ ਸਿੰਘ ਦੇ ਪਰਿਵਾਰ ਨੂੰ ਇਸ ਵਾਰ ਉਲੰਪਿਕ ਵਿਚ ਗੋਲਡ ਮੈਡਲ ਦੀ ਉਮੀਦ ਦੀ ਕਿਰਨ ਦਿਖਾਈ ਦੇ ਰਹੀ ਹੈ। ਸਿਮਰਨਜੀਤ ਸਿੰਘ ਜੋ ਬਟਾਲਾ ਦੇ ਪਿੰਡ ਚਾਹਲ ਕਲਾਂ ਦਾ ਵਸਨੀਕ ਹੈ ਦੀ ਦਾਦੀ ਨੇ ਕਿਹਾ ਕਿ ਬਚਪਨ ਵਿਚ ਸ਼ਰਨਜੀਤ ਪੜ੍ਹਾਈ ਅਤੇ ਖੇਡਾਂ ਵਿਚ ਬੜਾ ਹੁਸ਼ਿਆਰ ਸੀ ਅਤੇ ਉਸਨੇ ਹਾਕੀ ਵਿੱਚ ਮੱਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਹੁਣ ਸਾਨੂੰ ਆਸ ਹੈ ਕੇ ਪਰਮਾਤਮਾ ਮਿਹਰ ਕਰੇਗਾ ਅਤੇ ਭਾਰਤ ਗੋਲਡ ਮੈਡਲ ਲੈ ਕੇ ਆਵੇਗਾ।

ਇਹ ਵੀ ਪੜੋ:TOKYO OLYMPICS: ਪੰਜਾਬ ਦੀ ਧੀ ਨੇ ਰਚਿਆ ਇਤਿਹਾਸ

ABOUT THE AUTHOR

...view details