ਪੰਜਾਬ

punjab

ETV Bharat / state

ਪਿੰਡ ਪਹੁੰਚਣ ‘ਤੇ ਸਿਮਰਨਜੀਤ ਸਿੰਘ ਦਾ ਭਰਵਾਂ ਸਵਾਗਤ

ਟੋਕੀਓ ਓਲੰਪਿਕ (Tokyo Olympics) ਵਿੱਚ ਕਾਂਸੀ ਦਾ ਤਗਮਾ (Bronze medal) ਜਿੱਤਣ ਤੋਂ ਬਾਅਦ ਭਾਰਤੀ ਹਾਕੀ ਟੀਮ (Indian hockey team) ਪੰਜਾਬ ਪਹੁੰਚੀ ਗਈ ਹੈ। ਹਾਕੀ ਖਿਡਾਰੀ ਸਿਮਰਨਜੀਤ ਸਿੰਘ ਦਾ ਪਿੰਡ ਪਹੁੰਚਣ ‘ਤੇ ਭਰਵਾਂ ਸਵਾਗਤ ਕੀਤਾ ਗਿਆ ਹੈ।

ਪਿੰਡ ਪਹੁੰਚਣ ‘ਤੇ ਸਿਮਰਨਜੀਤ ਸਿੰਘ ਦਾ ਭਰਵਾਂ ਸਵਾਗਤ
ਪਿੰਡ ਪਹੁੰਚਣ ‘ਤੇ ਸਿਮਰਨਜੀਤ ਸਿੰਘ ਦਾ ਭਰਵਾਂ ਸਵਾਗਤ

By

Published : Aug 11, 2021, 7:23 PM IST

ਗੁਰਦਾਸਪੁਰ: ਟੋਕੀਓ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਭਾਰਤੀ ਹਾਕੀ ਟੀਮ ਪੰਜਾਬ ਪਹੁੰਚੀ ਗਈ ਹੈ। ਜਿੱਤ ਤੋਂ ਬਾਅਦ ਟੀਮ ਦਾ ਪੰਜਾਬ ਵਿੱਚ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ। ਹਾਕੀ ਖਿਡਾਰੀ ਸਿਮਰਨਜੀਤ ਸਿੰਘ ਜੋ ਕੇ ਬਟਾਲਾ ਨਜਦੀਕੀ ਪਿੰਡ ਚਾਹਲ ਕਲਾਂ ਦੇ ਰਹਿਣ ਵਾਲੇ ਹਨ। ਉਹ ਵੀ ਆਪਣੇ ਜੱਦੀ ਪਿੰਡ ਪਹੁੰਚੇ। ਜਿੱਥੇ ਹਲਕਾ ਵਿਧਾਇਕ ਬਲਵਿੰਦਰ ਲਾਡੀ ਅਤੇ ਪਿੰਡ ਵਾਸੀਆਂ ਨੇ ਸਿਮਰਨਜੀਤ ਸਿੰਘ ਦਾ ਭਰਵਾਂ ਸਵਾਗਤ ਕੀਤਾ।

ਪਿੰਡ ਪਹੁੰਚਣ ‘ਤੇ ਸਿਮਰਨਜੀਤ ਸਿੰਘ ਦਾ ਭਰਵਾਂ ਸਵਾਗਤ

ਇਸ ਮੌਕੇ ‘ਤੇ ਖਿਡਾਰੀ ਸਿਮਰਨਜੀਤ ਸਿੰਘ ਨੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਕਿਹਾ, ਕਿ 41 ਸਾਲਾਂ ਬਾਅਦ ਇੱਕ ਵਾਰ ਫਿਰ ਭਾਰਤ ਨੇ ਇਤਿਹਾਸ ਸਿਰਜਿਆ ਹੈ। ਇਸ ਮੌਕੇ ਸਿਮਰਨਜੀਤ ਸਿੰਘ ਦੀਆਂ ਭੈਣਾਂ ਵੱਲੋਂ ਆਪਣੇ ਭਰਾ ਦਾ ਮੱਥਾ ਚੁੰਮ ਕੇ ਸਵਾਗਤ ਕੀਤਾ। ਇਸ ਮੌਕੇ ਸਿਮਰਨਜੀਤ ਨੇ ਕਿਹਾ, ਅਸੀਂ ਹੋਰ ਮਿਹਨਤ ਕਰਾਂਗੇ ਤੇ ਅਗਲੀ ਵਾਰ ਗੋਲਡ ਮੈਡਲ ਜਿੱਤ ਕੇ ਦੇਸ਼ ਦਾ ਨਾਮ ਹੋਰ ਰੌਸ਼ਨ ਕਰਾਂਗੇ।

ਇਸ ਮੌਕੇ ‘ਤੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਕਿਹਾ, ਕਿ ਸਾਨੂੰ ਮਾਣ ਹੈ ਕਿ ਸਿਮਰਨਜੀਤ ਸਿੰਘ ਸਾਡੇ ਹਲਕੇ ਤੋਂ ਹੈ। ਉਨ੍ਹਾਂ ਨੇ ਕਿਹਾ, ਕਿ ਸਿਮਰਨਜੀਤ ਸਿੰਘ ਦੀ ਜਿੱਤ ਨਾਲ ਜਿੱਥੇ ਉਨ੍ਹਾਂ ਨੇ ਆਪਣੇ ਪਰਿਵਾਰ ਤੇ ਦੇਸ਼ ਦਾ ਨਾਮ ਰੌਸ਼ਨ ਹੋਇਆ ਹੈ। ਉੱਥੇ ਹੀ ਸਾਡੇ ਹਲਕੇ ਦਾ ਵੀ ਪੂਰੀ ਦੁਨੀਆਂ ਵਿੱਚ ਨਾਮ ਰੌਸ਼ਨ ਕੀਤਾ ਹੈ।

ਉਨ੍ਹਾਂ ਨੇ ਕਿਹਾ, ਕਿ ਅਸੀਂ ਆਪਣੇ ਹਲਕੇ ਵਿੱਚ ਹੋਰ ਵੱਧ ਤੋਂ ਵੱਧ ਨੌਜਵਾਨਾਂ ਨੂੰ ਖੇਡਾ ਵੱਲ ਪ੍ਰੇਰਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ।
ਇਹ ਵੀ ਪੜ੍ਹੋ:ਪੰਜਾਬ ਸਰਕਾਰ ਵੱਲੋਂ ਹਾਕੀ ਟੀਮ ਲਈ ਵੱਡਾ ਐਲਾਨ

ABOUT THE AUTHOR

...view details