ਪੰਜਾਬ

punjab

ETV Bharat / state

Pak Drones in Punjab ਪਾਕਿ ਡਰੋਨ ਵੱਲੋਂ ਮੁੜ ਡਰੋਨ ਰਾਹੀਂ ਸੁੱਟੀ ਗਈ ਹਥਿਆਰਾਂ ਦੀ ਖੇਪ, ਬੀਐਸਐਫ ਨੇ ਕੀਤੀ ਬਰਾਮਦ

ਇਕ ਵਾਰ ਫਿਰ ਭਾਰਤੀ ਬੀਐਸਐਫ ਦੇ ਜਵਾਨਾਂ ਨੇ ਗੁਰਦਾਸਪੁਰ ਦੇ ਸਰਹੱਦੀ ਇਲਾਕੇ ਚੋਂ ਹਥਿਆਰਾਂ ਦੀ ਖੇਪ ਬਰਾਮਦ (Pak Drones in Punjab) ਕੀਤੀ ਹੈ। ਅਧਿਕਾਰੀਆਂ ਮੁਤਾਬਕ ਬੀਤੀ ਰਾਤ ਡਰੋਨ ਭਾਰਤੀ ਸੀਮਾ ਅੰਦਰ ਦਾਖਲ ਹੋਇਆ ਸੀ। ਇਲਾਕੇ ਵਿੱਚ ਤਲਾਸ਼ੀ (Drone Enters in Punjab Border of India) ਮੁੰਹਿਮ ਜਾਰੀ ਹੈ।

Pak Drones in Punjab
Pak Drones in Punjab

By

Published : Jan 18, 2023, 7:27 AM IST

Updated : Jan 18, 2023, 12:06 PM IST

ਪਾਕਿ ਡਰੋਨ ਵੱਲੋਂ ਮੁੜ ਡਰੋਨ ਰਾਹੀਂ ਸੁੱਟੀ ਗਈ ਹਥਿਆਰਾਂ ਦੀ ਖੇਪ





ਗੁਰਦਾਸਪੁਰ:
ਬੀਤੀ ਰਾਤ ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨ ਵੱਲੋਂ ਆਏ ਇਕ ਸ਼ੱਕੀ ਡਰੋਨ ਦੀ ਆਵਾਜ਼ ਸੁਣੀ ਜਿਸ ਤੋਂ ਬਾਅਦ ਜਵਾਨਾਂ ਵੱਲੋਂ ਉਸ ਉੱਤੇ ਰਾਊਂਡ ਫਾਇਰ ਕੀਤੇ ਗਏ। ਇਸ ਤੋਂ ਬਾਅਦ ਇਲਾਕੇ ਵਿੱਚ ਸਰਚ ਅਭਿਆਨ ਚਲਾਇਆ ਗਿਆ। ਜਵਾਨਾਂ ਨੂੰ ਤਲਾਸ਼ੀ ਦੌਰਾਨ ਗੁਰਦਾਸਪੁਰ ਦੇ ਉੱਚਾ ਟਕਲਾ ਕੋਲੋਂ ਇੱਕ ਪੈਕੇਟ ਬਰਾਮਦ ਹੋਇਆ। ਪੈਕੇਟ ਵਿੱਚੋਂ ਬੀਐਸਐਫ ਦੇ ਜਵਾਨਾਂ ਨੇ 4 ਪਿਸਟਲ (ਮੇਡ ਇਨ ਚਾਈਨਾ), 8 ਮੈਗਜ਼ੀਨ ਅਤੇ 47 ਰੌਂਦ ਬਰਾਮਦ ਕੀਤੇ ਹਨ। ਬੀਐਸਐਫ ਦੇ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ।




BSF ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ, ਗੁਰਦਾਸਪੁਰ ਦੇ ਸੈਕਟਰ ਅਧੀਨ ਪੈਂਦੇ ਪਿੰਡ ਉੱਚਾ ਟਕਾਲਾ ਵਿੱਚ ਜਵਾਨ ਚੈਕਿੰਗ ਕਰ ਰਹੇ ਸੀ। ਇਸ ਦੌਰਾਨ ਜਵਾਨਾਂ ਨੇ ਰਾਤ ਦੇ ਸਮੇਂ ਡਰੋਨ ਦੀ ਆਵਾਜ਼ ਸੁਣ। ਆਵਾਜ਼ ਸੁਣ ਕੇ ਬੀਐਸਐਫ ਜਵਾਨਾਂ ਨੇ ਡਰੋਨ ਦਾ ਪਿੱਛਾ ਕੀਤਾ ਅਤੇ 12 ਰਾਊਂਡ ਫਾਇਰ ਕੀਤੇ। ਕੁੱਝ ਸਮੇਂ ਬਾਅਦ ਰੁਝ ਸੁੱਟੇ ਜਾਣ ਦੀ ਆਵਾਜ਼ ਆਈ ਅਤੇ ਡਰੋਨ ਪਾਕਿਸਤਾਨ ਵਲ ਵਾਪਸ ਮੁੜ ਗਿਆ। ਬਾਅਦ ਵਿੱਚ ਸਰਚ ਅਭਿਆਨ ਕਰਦੇ ਸਮੇਂ ਬੀਐਸਐਫ ਜਵਾਨਾਂ ਨੇ ਪੈਕੇਟ ਮਿਲਿਆ ਜਿਸ ਚੋਂ ਚਾਈਨਾ ਮੇਡ 4 ਪਿਸਟਲਾਂ, 8 ਮੈਗਜ਼ੀਨ ਅਤੇ 47 ਰੌਂਦ ਬਰਾਮਦ ਕੀਤੇ। ਹਥਿਆਰਾਂ ਨੂੰ ਜ਼ਬਤ ਕਰ ਲਿਆ ਗਿਆ ਹੈ।





ਇਸ ਤੋਂ ਪਹਿਲਾਂ ਪਾਕਿ ਦਾ 'ਨਾਪਾਕਿ' ਹਰਕਤ:ਇਸ ਤੋਂ ਪਹਿਲਾਂ, ਤਰਨਤਾਰਨ ਜ਼ਿਲ੍ਹੇ ਅੰਦਰ ਪੈਂਦੇ ਬੀਓਪੀ ਪੋਸਟ ਕਾਲਿਆ ਵਿੱਚ ਦੇਰ ਰਾਤ ਬੁਰਜੀ ਨੰਬਰ 146/16 ਨੇੜੇ ਡਰੋਨ ਦੀ ਹਲਚਲ ਹੋਈ। ਇਸ ਦੀ ਆਹਟ ਮਹਿਸੂਸ ਕਰਦੇ ਹੀ ਬੀਐਸਐਫ ਜਵਾਨ ਅਲਰਟ ਹੋ ਗਏ। ਇਸ ਤੋਂ ਬਾਅਦ ਬੀਐਸਐਫ ਦੀ 101 ਬਟਾਲੀਅਨ ਖੇਮਕਰਨ ਨੇ ਡਰੋਨ ਉੱਤੇ 7 ਰਾਊਂਡ ਫਾਇਰ ਕੀਤੇ ਗਏ ਸੀ।


3 ਜਨਵਰੀ ਨੂੰ ਵੀ ਰਾਤ ਕਰੀਬ 11 ਵਜੇ ਬੀਓਪੀ ਕਾਲੀਆ ਦੇ ਅਧੀਨ ਹੀ ਆਉਂਦੇ 146/16 ਜ਼ਰੀਏ ਪਾਕਿਸਤਾਨੀ ਡਰੋਨ ਵੱਲੋਂ ਭਾਰਤ ਦੀ ਸੀਮਾ ਅੰਦਰ ਦਸਤਕ ਦਿੱਤੀ ਗਈ ਸੀ। ਇਸ ਦੀ ਆਵਾਜ਼ ਸੁਣਦੇ ਹੀ ਬੀਐਸਐਫ ਦੇ ਜਵਾਨਾਂ ਨੇ 15 ਰਾਊਂਡ ਫਾਇਰਿੰਗ ਕ ਰਦੇ ਹੋਏ ਇਲਾਕੇ ਨੂੰ ਸੀਲ ਕਰ ਦਿੱਤਾ ਸੀ।


ਜ਼ਿਕਰਯੋਗ ਹੈ ਕਿ ਗੁਆਂਢੀ ਦੇਸ਼ ਪਾਕਿਸਤਾਨ ਵੱਲੋਂ ਲਗਾਤਾਰ ਭਾਰਤ ਦੀ ਸਰਹੱਦ ਅੰਦਰ ਦਾਖਲ ਹੋ ਕੇ ਡਰੋਨ ਰਾਹੀਂ ਨਸ਼ਾ ਜਾਂ ਹਥਿਆਰ ਸਪਲਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਰਹੱਦ ਉੱਤੇ ਤੈਨਾਤ ਬੀਐਸਐਫ ਜਵਾਨਾਂ ਵੱਲੋਂ ਲਗਾਤਾਰ ਇਨ੍ਹਾਂ ਕੋਸ਼ਿਸ਼ਾਂ ਨੂੰ ਨਾਕਾਮ ਕੀਤਾ ਗਿਆ ਹੈ। ਕੁਝ ਦਿਨ ਪਹਿਲਾਂ ਸਰਹੱਦ ਅੰਦਰ 5 ਪਲਾਸਟਿਕ ਦੀਆਂ ਬੋਤਲਾਂ ਸੁੱਟੀਆਂ ਗਈਆਂ ਸੀ ਜਿਸ ਚੋਂ ਕਰੋੜਾਂ ਦੀ ਹੈਰੋਇਨ ਬਰਾਮਦ ਕੀਤੀ ਗਈ ਸੀ।


ਧੁੰਦ ਦਾ ਫਾਇਦਾ ਚੁੱਕਦੇ ਤਸਕਰ: ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਪਾਕਿਸਤਾਨੀ ਨਸ਼ਾ ਤਸਕਰ ਧੁੰਦ ਦਾ ਫਾਇਦਾ ਚੁੱਕਦੇ ਹੋਏ ਹਥਿਆਰਾਂ ਤੇ ਨਸ਼ੇ ਦੀ ਖੇਪ ਇੱਧਰ ਸੁੱਟ ਜਾਂਦੇ ਹਨ, ਜਾਂ ਡਰੋਨ ਰਾਹੀਂ ਇਸ ਕੰਮ ਨੂੰ ਅੰਜਾਮ ਦਿੱਤਾ ਜਾਂਦਾ ਹੈ। ਆਏ ਦਿਨ ਬੀਐਸਐਫ ਦੀ ਮੁਸਤੈਦੀ ਦੇ ਚੱਲਦੇ ਸਰਹੱਦ ਪਾਰੋਂ ਭੇਜੀ ਜਾ ਰਹੀ ਹੈਰੋਇਨ ਅਤੇ ਹਥਿਆਰ ਬਰਾਮਦ ਕੀਤੇ ਜਾ ਰਹੇ ਹਨ।


ਸਾਲ 2022 ਵਿੱਚ ਪੰਜਾਬ ਫਰੰਟੀਅਰ ਦੇ ਬੀਐਸਐਫ ਜਵਾਨਾਂ ਨੇ ਵੱਖ-ਵੱਖ ਘਟਨਾਵਾਂ ਵਿੱਚ 22 ਡਰੋਨਾਂ ਦਾ ਪਤਾ ਲਗਾਇਆ ਅਤੇ ਉਨ੍ਹਾਂ ਨੂੰ ਕਬਜ਼ੇ ਵਿੱਚ ਲਿਆ। ਇਸ ਦੌਰਾਨ 316.988 ਕਿਲੋਗ੍ਰਾਮ ਹੈਰੋਇਨ, 67 ਹਥਿਆਰ, 850 ਰੌਂਦ ਜ਼ਬਤ ਕੀਤੇ ਗਏ, ਇਸ ਦੇ ਨਾਲ ਹੀ, 2 ਪਾਕਿ ਘੁਸਪੈਠੀਆਂ ਨੂੰ ਮਾਰ ਦਿੱਤਾ ਗਿਆ। ਇਸ ਤੋਂ ਇਲਾਵਾ 23 ਪਾਕਿ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ। BSF 9 ਪਾਕਿ ਨਾਗਰਿਕਾਂ ਨੂੰ ਪਾਕਿ ਰੇਂਜਰਾਂ ਦੇ ਹਵਾਲੇ ਕੀਤਾ, ਜੋ ਅਣਜਾਣੇ ਵਿੱਚ ਭਾਰਤੀ ਸਰਹੱਦ ਪਾਰ ਕਰ ਗਏ।


ਇਹ ਵੀ ਪੜ੍ਹੋ:Bharat Jodo Yatra In Himachal ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਅੱਜ ਹਿਮਾਚਲ ਪ੍ਰਦੇਸ਼ 'ਚ ਦਾਖਲ

Last Updated : Jan 18, 2023, 12:06 PM IST

ABOUT THE AUTHOR

...view details