ਪੰਜਾਬ

punjab

ETV Bharat / state

ਪਾਣੀ ਦੀ ਸਾਂਭ ਸੰਭਾਲ ਲਈ ਬਣੀ 'ਪਾਣੀ ਮਹਾ ਪੰਚਾਇਤ'

ਡੇਰਾ ਬਾਬਾ ਨਾਨਕ 'ਚ ਪੰਥਕ ਤਾਲਮੇਲ ਸੰਗਠਨ ਵੱਲੋਂ ਪਾਣੀ ਦੇ ਡਿੱਗਦੇ ਪੱਧਰ ਨੂੰ ਵੇਖਦਿਆਂ ਪਾਣੀ ਮਹਾ ਪੰਚਾਇਤ ਕਰਵਾਈ ਗਈ।

ਡਿਜ਼ਾਇਨ ਫ਼ੋਟੋ।

By

Published : Jul 14, 2019, 9:06 PM IST

ਗੁਰਦਾਸਪੁਰ: ਧਰਤੀ ਹੇਠਲੇ ਪਾਣੀ ਦੇ ਦਿਨ-ਬ-ਦਿਨ ਡਿੱਗਦੇ ਪੱਧਰ ਨੂੰ ਵੇਖਦਿਆਂ ਡੇਰਾ ਬਾਬਾ ਨਾਨਕ 'ਚ ਪੰਥਕ ਤਾਲਮੇਲ ਸੰਗਠਨ ਵੱਲੋਂ ਪਾਣੀ ਮਹਾ ਪੰਚਾਇਤ ਕਰਵਾਈ ਗਈ। ਇਸ ਪੰਚਾਇਤ 'ਚ ਪੰਜਾਬ 'ਚ ਸੁੱਕਦੇ ਜਾ ਰਹੇ ਦਰਿਆਵਾਂ ਅਤੇ ਮੁੱਕਦੇ ਜਾ ਰਹੇ ਪਾਣੀਆਂ 'ਤੇ ਵਿਚਾਰ ਚਰਚਾ ਕੀਤੀ ਗਈ।

ਵੀਡੀਓ

ਇਸ ਮੌਕੇ ਸ੍ਰੀ ਅਕਾਲ ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਅਤੇ ਭਗਤ ਪੂਰਨ ਸਿੰਘ ਪਿੰਗਲਵਾੜਾ ਸੰਸਥਾ ਦੇ ਮੁਖੀ ਬੀਬੀ ਇੰਦਰਜੀਤ ਕੌਰ ਨੇ ਕਿਹਾ, "ਜੇ ਅੱਜ ਅਸੀਂ ਪਾਣੀ ਨਾ ਬਚਾਇਆ ਤਾਂ ਆਉਣ ਵਾਲੇ ਸਮੇਂ ਚ ਬੜੇ ਖ਼ਤਰਨਾਕ ਨਤੀਜੇ ਨਿਕਲਣਗੇ। ਸਾਡੀ ਆਉਣ ਵਾਲੀ ਪੀੜ੍ਹੀ ਲਈ ਜੀਣਾ ਮੁਸ਼ਕਲ ਹੋ ਜਾਵੇਗਾ।"

ਉਨ੍ਹਾਂ ਕਿਹਾ ਕਿ ਕਦੇ ਪੰਜਾਬ ਦਾ ਪਾਣੀ ਬੜਾ ਪਵਿੱਤਰ ਮੰਨਿਆ ਜਾਂਦਾ ਸੀ ਪਰ ਅੱਜ ਪੂਰੇ ਪੰਜਾਬ ਦਾ ਪਾਣੀ ਖ਼ਰਾਬ ਹੋ ਚੁੱਕਾ ਹੈ ਪਰ ਅਸੀ ਇਸ ਵੱਲ ਕੋਈ ਧਿਆਨ ਨਹੀ ਦੇ ਰਹੇ ਜਿਸ ਕਾਰਨ ਪੰਜਾਬ ਵਿੱਚ ਬਿਮਾਰਿਆ ਵੱਧ ਰਹੀਆਂ ਹਨ।

ਇਸ ਮੌਕੇ ਬੋਲਦੇ ਹੋਏ ਪ੍ਰੋਫ਼ੈਸਰ ਜਗਮੋਹਨ ਸਿੰਘ ਨੇ ਕਿਹਾ, "ਅਸੀਂ ਆਪਣੇ ਖੇਤਾਂ ਚ ਜਿੰਨੀਆ ਜ਼ਿਆਦਾ ਖਾਦਾਂ ਪਾ ਰਹੇ ਹਾਂ ਓਂਨਾ ਹੀ ਪਾਣੀ ਦੂਸ਼ਿਤ ਹੋ ਰਿਹਾ ਹੈ ਕਿਉਂਕਿ ਕਿਸਾਨ ਜ਼ਿਆਦਾ ਫਾਇਦਾ ਲੈਣ ਦੇ ਚੱਕਰ ਚ ਪੀਣ ਵਾਲੇ ਪਾਣੀ ਦਾ ਨੁਕਸਾਨ ਕਰ ਰਿਹਾ ਹੈ। ਇਸ ਲਈ ਸਾਨੂੰ ਇਸ ਦਾ ਜਲਦੀ ਤੋਂ ਜਲਦੀ ਕੋਈ ਬਦਲ ਲੰਭਣਾ ਪਾਵੇਗਾ ਨਹੀ ਤਾਂ ਸਾਨੂੰ ਪੀਣ ਲਈ ਵੀ ਸਾਨੂੰ ਪਾਣੀ ਨਹੀਂ ਮਿਲੇਗਾ।"

ABOUT THE AUTHOR

...view details