ਭਾਰਤ-ਪਾਕਿ ਤੋਂ ਪ੍ਰੇਮੀ ਜੋੜੇ ਦੇ ਵਿਆਹ 'ਚ ਰੋੜਾ ਬਣ ਰਿਹੈ ਵੀਜ਼ਾ ਗੁਰਦਾਸਪੁਰ:ਮਾਮਲਾ ਹੈ ਭਾਰਤ ਵਿੱਚ ਪੰਜਾਬ ਦੇ ਬਟਾਲਾ ਵਿੱਚ ਰਹਿੰਦੇ ਨਮਨ ਲੂਥਰਾ ਦਾ ਅਤੇ ਪਕਿਸਤਾਨ ਵਿੱਚ ਲਾਹੌਰ ਦੇ ਸਮਾਨਾਬਾਦ ਦੀ ਰਹਿਣ ਵਾਲੀ ਸ਼ਾਹਲੀਨ 2015 ਵਿੱਚ ਪਿਆਰ ਹੁੰਦਾ ਹੈ ਅਤੇ 2016 ਵਿੱਚ ਦੋਨਾਂ ਦੇ ਪਰਿਵਾਰਾਂ ਦੀ ਸਹਿਮਤੀ ਨਾਲ ਮੰਗਣੀ ਹੋ ਜਾਂਦੀ ਹੈ। ਪਰ, ਪਿਛਲੇ ਛੇ ਸਾਲ ਤੋਂ ਦੋਨੋ ਹੀ ਆਪਣੇ ਵਿਆਹ ਹੋਣ ਦੀ ਉਡੀਕ ਵਿੱਚ ਬੈਠੇ ਹਨ ਅਤੇ ਇਨ੍ਹਾਂ ਦੇ ਵਿਆਹ ਦੇ ਰਾਹ ਵਿੱਚ ਪੱਥਰ ਬਣਿਆ ਹੈ ਵੀਜ਼ਾ, ਜੋ ਕਿ ਮਿਲ ਹੀ ਨਹੀਂ ਰਿਹਾ।
ਵੀਜ਼ੇ ਨੇ ਰੋਕਿਆ ਹੋਇਆ ਵਿਆਹ: ਉੱਥੇ ਹੀ, ਬਟਾਲਾ ਦੇ ਰਹਿਣ ਵਾਲੇ ਐਡਵੋਕੇਟ ਨਮਨ ਲੂਥਰਾ ਨੇ ਦੱਸਿਆ ਕਿ ਉਸ ਦੇ ਨਾਨਕੇ ਪਾਕਿਸਤਾਨ ਦੇ ਲਾਹੌਰ ਵਿੱਚ ਹਨ। ਆਪਣੀ ਮਾਂ ਨਾਲ ਪਹਿਲਾ 2015 ਵਿੱਚ ਪਾਕਿਸਤਾਨ ਲਾਹੌਰ ਆਪਣੇ ਨਾਨਕੇ ਗਿਆ ਸੀ ਜਿੱਥੇ ਸ਼ਾਹਲੀਨ ਉਸ ਨੂੰ ਪਸੰਦ ਆ ਗਈ ਅਤੇ ਉਸ ਤੋਂ ਬਾਅਦ ਮੈਂ ਆਪਣੇ ਦਿਲ ਦੀ ਗੱਲ ਆਪਣੇ ਪਰਿਵਾਰ ਨਾਲ ਕੀਤੀ। ਪਰਿਵਾਰ ਨੇ ਸ਼ਾਹਲੀਨ ਦੇ ਪਰਿਵਾਰ ਨਾਲ ਸਾਡੇ ਰਿਸ਼ਤੇ ਦੀ ਗੱਲ ਚਲਾਈ। ਥੋੜੀ ਮੁਸ਼ਕਿਲ ਦੇ ਬਾਅਦ 2016 ਵਿੱਚ ਦੋਨਾਂ ਦੀ ਮੰਗਣੀ ਹੋ ਗਈ। ਉਸ ਤੋਂ ਬਾਅਦ ਵਿਆਹ ਕਰਵਾਉਣ ਲਈ ਵੀਜ਼ੇ ਅਪਲਾਈ ਕੀਤੇ, ਤਾਂ ਸ਼ਾਹਲੀਨ ਨੂੰ ਵੀਜ਼ਾ ਨਹੀਂ ਮਿਲਿਆ। ਦੁਬਾਰਾ ਅਪਲਾਈ ਕੀਤਾ ਤਾਂ ਉਸ ਵੇਲੇ ਕੋਵਿਡ ਕਾਲ ਆ ਗਿਆ ਤੱਦ ਵੀ ਵੀਜ਼ਾ ਰੁਕ ਗਿਆ ਅਤੇ ਹੁਣ ਦੁਬਾਰਾ ਵੀਜ਼ੇ ਲਈ ਸ਼ਾਹਲੀਨ ਨੇ ਵੀਜ਼ਾ ਅਪਲਾਈ ਕੀਤਾ, ਪਰ ਫਿਰ ਵੀਜ਼ਾ ਨਹੀਂ ਮਿਲਿਆ। ਇਸੇ ਤਰ੍ਹਾਂ ਕਰਦੇ ਕਰਦੇ 6 ਸਾਲ ਬੀਤ ਗਏ, ਪਰ ਵੀਜ਼ਾ ਨਾ ਮਿਲਣ ਕਾਰਨ ਵਿਆਹ ਵੀ ਨਹੀਂ ਹੋ ਪਾਇਆ।
ਲਾੜੇ ਦੀ ਭਾਰਤ ਸਰਕਾਰ ਨੂੰ ਅਪੀਲ:ਨਮਨ ਨੇ ਦੱਸਿਆ ਕਿ ਉਹ ਵੀਜ਼ਾ ਲੈਕੇ ਪਾਕਿਸਤਾਨ ਜਾ ਕੇ ਆਪਣਾ ਵਿਆਹ ਕਰ ਸਕਦਾ ਹੈ, ਪਰ ਜੇਕਰ ਸ਼ਾਹਲੀਨ ਨੂੰ ਜਿੰਨੀ ਦੇਰ ਤੱਕ ਵੀਜ਼ਾ ਨਹੀਂ ਮਿਲਦਾ ਸ਼ਾਹਲੀਨ ਭਾਰਤ ਮੇਰੇ ਕੋਲ ਨਹੀਂ ਆ ਸਕਦੀ। ਉਸ ਨੇ ਕਿਹਾ ਜਦੋਂ ਦਾ ਕਰਤਾਰਪੁਰ ਕੋਰੀਡੋਰ ਬਣਿਆ ਹੈ, ਉਸ ਵੇਲ੍ਹੇ ਤੋਂ ਅਸੀਂ ਦੋਵੇਂ ਅਤੇ ਪਰਿਵਾਰਿਕ ਮੈਂਬਰ ਕਰਤਾਰਪੁਰ ਸਾਹਿਬ ਜਾਕੇ ਕਦੇ ਕਦੇ ਆਪਸ ਵਿੱਚ ਮਿਲ ਲੈਂਦੇ ਹਾਂ। ਨਮਨ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਹੁਣ ਦੁਬਾਰਾ ਸ਼ਾਹਲੀਨ ਨੇ ਵੀਜ਼ਾ ਅਪਲਾਈ ਕੀਤਾ ਹੋਇਆ ਹੈ, ਇਸ ਵਾਰ ਸ਼ਾਹਲੀਨ ਨੂੰ ਵੀਜ਼ਾ ਦੇ ਦਿਤਾ ਜਾਵੇ, ਤਾਂ ਕਿ ਅਸੀਂ ਦੋਵੇਂ ਆਪਣੇ ਵਿਆਹੁਤਾ ਜੀਵਨ ਦੀ ਸ਼ੁਰੂਆਤ ਕਰਦੇ ਹੋਏ ਆਪਣੇ ਭਵਿੱਖ ਨੂੰ ਸੰਵਾਰ ਸਕੀਏ।
ਨਮਨ ਲੂਥਰਾ ਦੀ ਮਾਤਾ ਯੋਗੀਤਾ ਨੂੰ ਵੀ ਚਾਅ ਲਾਉਣ ਦੀ ਉਡੀਕ:ਲੂਥਰਾ ਦੀ ਮਾਂ ਨੇ ਕਿਹਾ ਕਿ ਉਹ ਖੁਦ ਪਾਕਿਸਤਾਨ ਲਾਹੌਰ ਤੋਂ ਵਿਆਹ ਕੇ ਭਾਰਤ ਆਏ ਸਨ ਅਤੇ ਸਾਡਾ ਪਰਿਵਾਰ ਲਾਹੌਰ ਹੋ ਕੇ ਆਉਂਦਾ ਰਹਿੰਦਾ ਹੈ। ਇਸੇ ਦੇ ਚਲਦੇ ਹੀ ਨਮਨ ਨੂੰ ਸ਼ਾਹਲੀਨ ਪਸੰਦ ਆ ਗਈ ਅਤੇ ਅਸੀਂ ਇਸ ਰਿਸ਼ਤੇ ਦੀ ਗੱਲ ਚਲਾਈ ਤਾਂ ਰਿਸ਼ਤਾ ਹੋ ਗਿਆ, ਪਰ ਉਸ ਤੋਂ ਬਾਅਦ ਵਿਆਹ ਦੀ ਗੱਲ ਚੱਲੀ, ਵੀਜ਼ੇ ਅਪਲਾਈ ਕੀਤੇ, ਪਰ ਸ਼ਾਹਲੀਨ ਨੂੰ ਵੀਜ਼ਾ ਨਹੀਂ ਮਿਲਿਆ ਅਤੇ ਪਿਛਲੇ ਛੇ ਸਾਲ ਤੋਂ ਇਸ ਵੀਜ਼ੇ ਦੀ ਉਡੀਕ ਵਿੱਚ ਮੇਰੇ ਪੁੱਤਰ ਦੇ ਸ਼ਗਨਾਂ ਵਿਹਾਰ ਕਰਨ ਦੇ ਚਾਅ ਵੀ ਮੇਰੇ ਮਨ ਅੰਦਰ ਹੀ ਰਹਿ ਗਏ ਹਨ। ਸੋਚਿਆ ਸੀ ਕਿ ਬਹੁਤ ਹੀ ਖੁਸ਼ੀਆਂ ਚਾਵਾਂ ਮਲਾਰਾ ਨਾਲ ਆਪਣੇ ਪੁੱਤਰ ਦਾ ਵਿਆਹ ਕਰਦੇ ਹੋਏ ਆਪਣੇ ਸਾਰੇ ਚਾਅ ਪੂਰੇ ਕਰਾਂਗੀ, ਪਰ ਓਹ ਸਾਰੇ ਚਾਅ ਵੀਜ਼ਾ ਨਾ ਮਿਲਣ ਕਾਰਨ ਅਜੇ ਅਧੂਰੇ ਹੀ ਪਏ ਹਨ।
ਇਹ ਵੀ ਪੜ੍ਹੋ:ਭਾਰਤ ਦਾ ਸਭ ਤੋਂ ਵੱਧ ਵਜ਼ਨਦਾਰ ਬਰਗਰ ਤਿਆਰ ਕਰਕੇ ਬਰਗਰ ਚਾਚੂ ਨੇ ਬਣਾਇਆ ਰਿਕਾਰਡ !