ਗੁਰਦਾਸਪੁਰ:ਜ਼ਿਲ੍ਹੇ ਦੇਪਿੰਡ ਤਿੱਬੜ ਦੀ ਗ੍ਰਾਮ ਪੰਚਾਇਤ ਵੱਲੋਂ ਪਿੰਡ ਦੇ ਛੱਪੜ ਦੀ ਨਿਸ਼ਾਨਦੇਹੀ ਸਬੰਧੀ ਵਿਭਾਗ ਨੂੰ ਦਰਖਾਸਤ ਦਿੱਤੀ ਗਈ ਸੀ। ਜਿਸ ਦੇ ਚੱਲਦਿਆਂ ਕਾਨੂੰਗੋ ਸੁਰਜੀਤ ਸਿੰਘ ਦੀ ਅਗਵਾਈ 'ਚ ਮਾਲ ਵਿਭਾਗ ਦੇ ਕਰਮਚਾਰੀਆਂ ਨੂੰ ਨਾਲ ਲੈ ਕੇ ਨਿਸ਼ਾਨਦੇਹੀ ਕਰਵਾਉਣ ਲਈ ਪਹੁੰਚੇ ਪਰ ਕੁਝ ਪਿੰਡ ਵਾਸੀਆਂ ਦੇ ਵਿਰੋਧ ਤੋਂ ਬਾਅਦ ਨਿਸ਼ਾਨਦੇਹੀ ਦੇ ਕੰਮ ਨੂੰ ਅੱਧ ਵਿਚਾਲੇ ਹੀ ਰੋਕਣਾ ਪਿਆ।
ਪਿੰਡ ਦੇ ਛੱਪੜ ਦੀ ਨਿਸ਼ਾਨਦੇਹੀ ਕਰਨ ਪਹੁੰਚੀ ਟੀਮ, ਹੋਇਆ ਇਹ ਹਾਲ ! - Villagers protested
ਗੁਰਦਾਸਪੁਰ ਦੇ ਪਿੰਡ ਤਿੱਬੜ ਦੇ ਛੱਪੜ ਦੀ ਨਿਸ਼ਾਨਦੇਹੀ ਕਰਨ ਪਹੁੰਚੀ ਟੀਮ ਦਾ ਪਿੰਡ ਵਾਸੀਆਂ ਵੱਲੋਂ ਵਿਰੋਧ ਕੀਤਾ ਗਿਆ। ਇਸ ਮੌਕੇ ਮਹੌਲ ਤਣਾਅਪੂਰਨ ਬਣ ਗਿਆ ਜਿਸ ਤੋਂ ਬਾਅਦ ਨਿਸ਼ਾਨਦੇਹੀ ਦਾ ਕੰਮ ਵਿਚਾਲੇ ਹੀ ਰੋਕ ਦਿੱਤਾ ਗਿਆ।
ਪਿੰਡ ਦੇ ਕੁਝ ਲੋਕਾਂ ਵੱਲੋਂ ਵਿਰੋਧ:ਜਾਣਕਾਰੀ ਦਿੰਦੇ ਹੋਏ ਕਾਨੂੰਗੋ ਸੁਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਤਿੱਬੜ ਦੀ ਸਮੂਹ ਪੰਚਾਇਤ ਵੱਲੋਂ ਪਿੰਡ ਦੇ ਕਰੀਬ ਸਾਢੇ ਤਿੰਨ ਏਕੜ ਰਕਬੇ ਵਿੱਚ ਛੱਪੜ ਦੀ ਨਿਸ਼ਾਨਦੇਹੀ ਕਰਨ ਲਈ ਵਿਭਾਗ ਨੂੰ ਦਰਖਾਸਤ ਦਿੱਤੀ ਗਈ ਸੀ। ਜਿਸ ਦੇ ਕੁਝ ਹਿੱਸੇ ’ਤੇ ਲੋਕਾਂ ਨੇ ਨਾਜਾਇਜ਼ ਕਬਜ਼ਾ ਵੀ ਕੀਤਾ ਹੋਇਆ ਹੈ। ਇਸ ਲਈ ਉਹ ਆਪਣੀ ਟੀਮ ਨਾਲ ਛੱਪੜ ਦੀ ਨਿਸ਼ਾਨਦੇਹੀ ਕਰਵਾਉਣ ਲਈ ਪਹੁੰਚੇ ਸਨ। ਹੁਣ ਨਿਸ਼ਾਨਦੇਹੀ ਦਾ ਕੰਮ ਥੋੜ੍ਹਾ ਹੀ ਹੋਇਆ ਸੀ ਕਿ ਪਿੰਡ ਦੇ ਕੁਝ ਲੋਕ ਆ ਕੇ ਵਿਰੋਧ ਕਰਨ ਲੱਗੇ। ਜਿਸ ਕਾਰਨ ਸਥਿਤੀ ਹੰਗਾਮੇ ਵਾਲੀ ਬਣ ਗਈ। ਇਸ ਤੋਂ ਬਚਣ ਲਈ ਉਨ੍ਹਾਂ ਨੇ ਕੰਮ ਬੰਦ ਕਰ ਦਿੱਤਾ ਅਤੇ ਇਸ ਸਬੰਧੀ ਡੀਸੀ ਗੁਰਦਾਸਪੁਰ ਨੂੰ ਸੂਚਿਤ ਕੀਤਾ ਗਿਆ ਅਤੇ ਕਿਹਾ ਕਿ ਪੁਲੀਸ ਸੁਰੱਖਿਆ ਮਿਲਣ ਤੋਂ ਬਾਅਦ ਨਿਸ਼ਾਨਦੇਹੀ ਦੇ ਕੰਮ ਨੂੰ ਪੂਰਾ ਕੀਤਾ ਜਾਵੇਗਾ ਅਤੇ ਪਿੰਡ ਦੇ ਛੱਪੜ 'ਤੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਜਾਵੇਗਾ।
- Sushil Rinku Visit Delhi: ਜਿੱਤਣ ਮਗਰੋਂ ਦਿੱਲੀ ਪਹੁੰਚੇ ਸੁਸ਼ੀਲ ਰਿੰਕੂ, ਆਪ ਸੁਪਰੀਮੋ ਕੇਜਰੀਵਾਲ ਤੇ ਸੀਐਮ ਮਾਨ ਕੋਲੋਂ ਲਿਆ ਅਸ਼ੀਰਵਾਦ
- Rajinder Kaur Bhathal on aap's victory: "ਜਲੰਧਰ ਵਿੱਚ ਆਪ ਦੀ ਨਹੀਂ ਬਲਕਿ ਸਰਕਾਰੀ ਤੰਤਰ ਦੀ ਹੋਈ ਜਿੱਤ"
- ਜਲੰਧਰ ਚੋਣਾਂ ਦੇ ਨਤੀਜੇ ਤੋਂ ਬਾਅਦ ਹਰਪਾਲ ਚੀਮਾ ਦੀ ਅਗਵਾਈ ਹੇਠ ਪ੍ਰੈਸ ਕਾਨਫਰੰਸ, ਕਿਹਾ- ਵਿਰੋਧੀ ਪਾਰਟੀਆਂ ਨੂੰ ਸੁਸ਼ੀਲ ਰਿੰਕੂ ਨੇ ਦਿੱਤਾ ਕਰਾਰਾ ਜਵਾਬ
ਪਿੰਡ ਦੇ ਸਰਪੰਚ ਦਾ ਬਿਆਨ: ਦੂਜੇ ਪਾਸੇ ਪਿੰਡ ਦੇ ਸਰਪੰਚ ਮਨਮੋਹਨ ਰਾਏ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਕਰੀਬ ਸਾਢੇ ਤਿੰਨ ਏਕੜ ਵਿੱਚ ਇੱਕ ਸ਼ੈੱਡ ਬਣਿਆ ਹੋਇਆ ਹੈ। ਜਿਸ ਵਿਚ ਵੱਡੇ ਪੱਧਰ 'ਤੇ ਨਾਜਾਇਜ਼ ਕਬਜ਼ਿਆਂ ਕਾਰਨ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ। ਪਿੰਡ ਦੇ ਕਈ ਲੋਕ ਛੱਪੜ ਦੀ ਨਿਸ਼ਾਨਦੇਹੀ ਕਰਵਾਉਣ ਦੀ ਮੰਗ ਲੈ ਕੇ ਉਸ ਕੋਲ ਪੁੱਜੇ ਸਨ। ਜਿਸ ਕਾਰਨ ਉਨ੍ਹਾਂ ਨੇ ਸਬੰਧਤ ਵਿਭਾਗ ਤੋਂ ਪੰਚਾਇਤ ਦੀ ਤਰਫੋਂ ਛੱਪੜ ਦੀ ਨਿਸ਼ਾਨਦੇਹੀ ਕਰਵਾਉਣ ਦੀ ਮੰਗ ਕੀਤੀ ਸੀ। ਹਾਲਾਂਕਿ ਕੁਝ ਲੋਕਾਂ ਦੇ ਵਿਰੋਧ ਤੋਂ ਬਾਅਦ ਵਿਭਾਗ ਵੱਲੋਂ ਇਹ ਕੰਮ ਰੋਕ ਦਿੱਤਾ ਗਿਆ ਹੈ। ਹੁਣ ਇਹ ਕੰਮ ਪੁਲਿਸ ਸੁਰੱਖਿਆ ਹੇਠ ਕੀਤਾ ਜਾਵੇਗਾ ।