ਗੁਰਦਾਸਪੁਰ:ਕਹਿੰਦੇ ਨੇ ਜਿੱਥੇ ਪੰਜਾਬੀ ਹੋਣ ਉੱਥੇ ਬੱਲੇ ਬੱਲੇ ਨਾ ਹੋਵੇ ਇਹ ਤਾਂ ਹੋ ਨਹੀਂ ਸਕਦਾ। ਖ਼ਾਸ ਕਰਕੇ ਵਿਦੇਸ਼ੀ ਧਰਤੀ ਉੱਤੇ ਛਾਪ ਛੱਡਣ ਵਿਚ ਪੰਜਾਬੀ ਅੱਜ ਕੱਲ੍ਹ ਬਹੁਤ ਵੱਧ ਚੜ੍ਹ ਕੇ ਅੱਗੇ ਆ ਰਹੇ ਹਨ। ਇਨ੍ਹਾਂ ਵਿੱਚ ਹੀ ਹੁਣ ਨਾਮ ਸ਼ਾਮਿਲ ਹੋਇਆ ਹੈ, ਦੀਨਾਨਗਰ ਦੇ ਗੱਬਰੂ ਨੌਜਵਾਨ ਵਿਕਰਮਜੀਤ ਸਿੰਘ ਦਾ ਜਿਸ ਨੇ ਪੰਜਾਬ ਵਿਦੇਸ਼ੀ ਧਰਤੀ ਉੱਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਦਰਅਸਲ ਹਾਲ ਹੀ ਵਿਚ ਨੌਜਵਾਨ ਵਿਕਰਮਜੀਤ ਸਿੰਘ ਦੀ ਭਰਤੀ ਕੈਨੇਡਾ ਦੀ ਪੁਲਿਸ ਵਿਚ ਹੋਈ ਹੈ। ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਕਾਫੀ ਚਰਚਾ ਬਟੋਰ ਰਹੀ ਹੈ। ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿਚ ਪੁਲਿਸ ਦੀ ਵਰਦੀ ਪਾਏ ਪੁੱਤ ਦੀ ਤਸਵੀਰ ਜਦ ਮਾਪਿਆਂ ਨੇ ਵੇਖੀ ਤਾਂ ਹਰ ਕੋਈ ਖੁਸ਼ੀ ਨਾਲ ਖਿੜ੍ਹ ਉਠਿਆ, ਜਿਸ ਨਾਲ ਪਰਿਵਾਰ ਦੇ ਨਾਲ-ਨਾਲ ਪੂਰਾ ਪਿੰਡ ਵਿਚ ਖੁਸ਼ੀ ਦੀ ਲਹਿਰ ਹੈ।
ਬੇਟੇ ਦੀ ਪ੍ਰਾਪਤੀ ‘ਤੇ ਪਰਿਵਾਰ ਮਨਾ ਰਿਹਾ ਜਸ਼ਨ: ਦੱਸ ਦੇਦੀਏ ਕਿ ਜ਼ਿਲ੍ਹਾ ਪਠਾਨਕੋਟ ਲਈ ਇਹ ਵੀ ਮਾਣ ਵਾਲੀ ਗੱਲ ਹੈ ਕਿ ਪੰਜ ਸਾਲ ਪਹਿਲਾਂ ਕੈਨੇਡਾ ਗਏ ਸੁਜਾਨਪੁਰ ਦੇ ਵਸਨੀਕ ਵਿਕਰਮਜੀਤ ਸਿੰਘ ਚਿੱਬ ਦੀ ਮਿਹਨਤ ਅਤੇ ਲਗਨ ਦੇ ਨਾਲ ਕੈਨੇਡਾ ਪੁਲਿਸ ਅਧਿਕਾਰੀ ਵਜੋਂ ਚੋਣ ਹੋਈ ਹੈ। ਵਿਕਰਮਜੀਤ ਵਿਦੇਸ਼ ਵਿੱਚ ਪੁਲਿਸ ਵਿਭਾਗ ਵਿੱਚ ਭਰਤੀ ਹੋਣ ਵਾਲਾ ਜ਼ਿਲ੍ਹਾ ਪਠਾਨਕੋਟ, ਗੁਰਦਾਸਪੁਰ ਦਾ ਪਹਿਲਾ ਲੜਕਾ ਹੈ। ਵਿਕਰਮਜੀਤ ਸਿੰਘ ਦਾ ਜਨਮ ਪਿੰਡ ਅਵਾਂਖਾ, ਹਲਕਾ ਦੀਨਾਨਗਰ, ਜ਼ਿਲ੍ਹਾ ਗੁਰਦਾਸਪੁਰ ਵਿੱਚ ਹੋਇਆ। ਪਿੰਡ ਵਿਚ ਮੁੱਢਲੀ ਪੜ੍ਹਾਈ ਕਰਨ ਤੋਂ ਬਾਅਦ ਤੋਂ ਵਿਕਰਮਜੀਤ ਕੈਨੇਡਾ ਚਲਾ ਗਿਆ। ਬੇਟੇ ਦੀ ਇਸ ਪ੍ਰਾਪਤੀ ‘ਤੇ ਪਰਿਵਾਰ ਪੂਰਾ ਜਸ਼ਨ ਮਨਾ ਰਿਹਾ ਹੈ।
- Cyclone Biparjoy: 48 ਘੰਟਿਆਂ 'ਚ ਆਵੇਗਾ ਚੱਕਰਵਾਤੀ ਤੂਫਾਨ ਬਿਪਰਜੋਏ, ਗੁਜਰਾਤ ਹਾਈ ਅਲਰਟ 'ਤੇ, PM ਮੋਦੀ ਨੇ CM ਪਟੇਲ ਨਾਲ ਕੀਤੀ ਗੱਲਬਾਤ
- Bengaluru Crime News: ਮਾਂ ਦੇ ਕਤਲ ਤੋਂ ਬਾਅਦ ਲਾਸ਼ ਸੂਟਕੇਸ 'ਚ ਭਰ ਕੇ ਧੀ ਪਹੁੰਚੀ ਥਾਣੇ, ਜਾਣੋ ਕੀ ਹੈ ਮਾਮਲਾ
- Delhi Crime: ਪੜ੍ਹਨ-ਲਿਖਣ ਦੀ ਉਮਰ ਵਿੱਚ ਨਾਬਾਲਗਾਂ ਨੇ ਖੂਨ ਨਾਲ ਰੰਗੇ ਹੱਥ, ਚੁੱਕੇ ਹਥਿਆਰ, ਪੁਲਿਸ ਲਈ ਬਣੇ ਚੁਣੌਤੀ