ਪੰਜਾਬ

punjab

ETV Bharat / state

ਦੀਨਾਨਗਰ ਅੱਤਵਾਦੀ ਹਮਲਾ: ਪੂਰੇ ਹੋਏ 4 ਸਾਲ, ਪੀੜਤਾਂ ਦੇ ਜਖ਼ਮ ਅਜੇ ਵੀ ਹਰੇ

ਗੁਰਦਾਸਪੁਰ ਵਿਖੇ ਦੀਨਾਨਗਰ ਵਿੱਚ ਪੁਲਿਸ ਥਾਣੇ ਉੱਤੇ ਹੋਏ ਅੱਤਵਾਦੀ ਹਮਲੇ ਨੂੰ 4 ਸਾਲ ਪੂਰੇ ਹੋ ਚੁੱਕੇ ਹਨ ਜਿਸ ਨੂੰ ਸ਼ਰਧਾਂਜਲੀ ਸਮਾਗਮ ਵਜੋਂ ਮਨਾਉਂਦੇ ਹੋਏ ਜ਼ਿਲ੍ਹਾ ਡਿਪਟੀ ਕਮਿਸ਼ਨਰ ਵਿਪੁਲ਼ ਉੱਜਵਲ ਨੇ ਸਮਾਗਮ 'ਤੇ ਪਹੁੰਚੇ ਹਮਲਾ ਪੀੜਤਾਂ ਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਪੀੜਤਾਂ ਨੇ ਦੱਸਿਆ ਕਿ ਸਰਕਾਰ ਵਲੋਂ ਉਨ੍ਹਾਂ ਦੀ ਪੂਰੀ ਤਰ੍ਹਾਂ ਸਹਾਇਤਾ ਨਹੀਂ ਕੀਤੀ ਜਾ ਰਹੀ ਹੈ।

ਪੀੜਤ

By

Published : Jul 27, 2019, 5:42 PM IST

ਗੁਰਦਾਸਪੁਰ: ਦੀਨਾਨਗਰ ਪੁਲਿਸ ਥਾਣੇ ਉੱਤੇ 27 ਜੁਲਾਈ 2015 ਨੂੰ ਹੋਏ ਅੱਤਵਾਦੀ ਹਮਲੇ ਨੂੰ 4 ਸਾਲ ਬੀਤ ਚੁੱਕੇ ਹਨ ਪਰ ਉਸ ਹਮਲੇ ਵਿੱਚ ਜ਼ਖਮੀ ਹੋਏ ਲੋਕਾਂ ਅਤੇ ਹਮਲੇ ਦੌਰਾਨ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦੇ ਜ਼ਖ਼ਮ ਅਜੇ ਵੀ ਅੱਲ੍ਹੇ ਹਨ। ਪ੍ਰਸਾਸ਼ਨ ਵਲੋਂ ਹਮਲੇ ਦੀ 4 ਵੀਂ ਬਰਸੀ ਮਨਾ ਕੇ ਅਤੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕਰ ਕੇ ਉਨ੍ਹਾਂ ਦੇ ਜਖ਼ਮਾਂ 'ਤੇ ਮੱਲ੍ਹਮ ਲਗਾਉਣ ਦੀ ਕੋਸ਼ਿਸ਼ ਤਾਂ ਕੀਤੀ ਜਾ ਰਹੀ ਹੈ, ਪੀੜਤ ਪਰਿਵਾਰ ਕੁੱਝ ਹੋਰ ਚਾਹੁੰਦਾ ਹੈ।
ਬਰਸੀ ਵਿੱਚ ਪਹੁੰਚੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦੀਨਾਨਗਰ ਵਿੱਚ ਹੋਏ ਅੱਤਵਾਦੀ ਹਮਲੇ ਦੌਰਾਨ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੇ ਸ਼ਹਾਦਤ ਪਾਈ ਸੀ, ਤਾਂ ਉਸ ਸਮੇਂ ਸਰਕਾਰਾਂ ਨੇ ਉਨ੍ਹਾਂ ਨਾਲ ਬਹੁਤ ਵੱਡੇ-ਵੱਡੇ ਵਾਅਦੇ ਕੀਤੇ ਸਨ ਪਰ ਕੋਈ ਵੀ ਵਾਅਦਾ ਪੂਰਾ ਨਹੀਂ ਹੋਇਆ। ਉਨ੍ਹਾਂ ਦੀ ਮੰਗ ਹੈ ਕਿ ਉਨ੍ਹਾਂ ਨਾਲ ਕੀਤੇ ਵਾਅਦੇ ਸਰਕਾਰ ਪੂਰੇ ਕਰੇ, ਤਾਂ ਕਿ ਉਨ੍ਹਾਂ ਦੇ ਬੱਚਿਆ ਦਾ ਭਵਿੱਖ ਬਣ ਸਕੇ।

ਇਹ ਵੀ ਪੜ੍ਹੋ: 40,000 ਰੁਪਏ ਦੇ ਕੇ ਵਿਆਹ ਕੇ ਲਿਆਂਦੀ ਲਾੜੀ 4 ਦਿਨ ਬਾਅਦ ਗਹਿਣੇ ਅਤੇ ਨਗ਼ਦੀ ਲੈ ਹੋਈ ਫ਼ਰਾਰ

ਹਮਲੇ ਦੇ ਸ਼ਿਕਾਰ ਹੋਏ ਕਮਲ ਸਿੰਘ ਦਾ ਅੱਧਾ ਸਰੀਰ ਹੋਇਆ ਨਕਾਰਾ

ਇਸ ਹਮਲੇ ਦਾ ਸ਼ਿਕਾਰ ਹੋਏ ਕਮਲਜੀਤ ਸਿੰਘ ਮਠਾਰੂ ਵੀ ਸਰਕਾਰਾਂ ਨੂੰ ਕੋਸਦੇ ਹੋਏ ਨਜ਼ਰ ਆਏ। ਉਨ੍ਹਾਂ ਦੱਸਿਆ ਕਿ ਇਸ ਹਮਲੇ ਵਿੱਚ ਉਹ ਪਹਿਲੇ ਵਿਅਕਤੀ ਹਨ ਜਿਸ ਉੱਪਰ ਸਭ ਤੋਂ ਪਹਿਲਾਂ ਅੱਤਵਾਦੀ ਨੇ ਉਸ ਦੀ ਕਾਰ ਖੋਹਣ ਲਈ, ਉਸ 'ਤੇ ਤਾਬੜਤੋੜ ਗੋਲੀਆਂ ਚਲਾਈਆਂ ਸਨ ਜਿਸ ਦੌਰਾਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ ਅਤੇ ਇਲਾਜ ਦੌਰਾਨ ਉਨ੍ਹਾਂ ਦੀ ਇਕ ਬਾਂਹ ਕਟਨੀ ਪਈ।

ਵੇਖੋ ਵੀਡੀਓ
ਹਮਲਾ ਪੀੜਤ ਨੇ ਕਿਹਾ ਕਿ ਉਨ੍ਹਾਂ ਦਾ ਅੱਧਾ ਸ਼ਰੀਰ ਨਕਾਰਾ ਹੋ ਗਿਆ ਅਤੇ ਉਨ੍ਹਾਂ ਦੇ ਪਰਿਵਾਰ ਵਿੱਚ ਕਮਾਉਣ ਵਾਲੇ ਵੀ ਸਿਰਫ਼ ਉਹ ਹੀ ਸਨ। ਉਨ੍ਹਾਂ ਦੱਸਿਆ ਕਿ ਇਲਾਜ ਕਰਵਾਉਣ ਤੋਂ ਇਲਾਵਾਂ ਉਸ ਨੂੰ ਸਰਕਾਰ ਵਲੋਂ ਕੋਈ ਮਦਦ ਨਹੀਂ ਮਿਲੀ। ਜੋ ਵਾਅਦੇ ਉਸ ਨਾਲ ਕੀਤੇ ਗਏ ਸਨ, ਕੋਈ ਵੀ ਪੂਰਾ ਨਹੀਂ ਹੋਇਆ। ਉਨ੍ਹਾਂ ਦੀ ਮੰਗ ਹੈ ਕਿ ਉਨ੍ਹਾਂ ਦਾ ਬੱਚਾ ਵੀ ਮੰਦਬੁੱਧੀ ਹੈ ਇਸ ਲਈ ਉਸ ਦੀ ਪੈਨਸ਼ਨ ਜੋ ਸਰਕਾਰ ਦੇ ਰਹੀ ਹੈ ਉਸ ਵਿੱਚ ਵਾਧਾ ਕੀਤਾ ਜਾਵੇ ਤਾਂ ਜੋ ਉਹ ਚੰਗੀ ਜਿੰਦਗੀ ਜੀ ਸਕੇ।

ਕੱਢਿਆ ਗਿਆ ਕੈਂਡਲ ਮਾਰਚ

ਦੀਨਾਨਗਰ ਵਿੱਚ ਹੋਏ ਅੱਤਵਾਦੀ ਹਮਲੇ ਦੀ 4 ਵੀਂ ਬਰਸੀ ਮਨਾਈ ਗਈ ਅਤੇ ਡਿਪਟੀ ਕਮਿਸ਼ਨਰ ਵਿਪੁਲ਼ ਉੱਜਵਲ ਵਲੋਂ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕਰ ਕੈਂਡਲ ਮਾਰਚ ਕੱਢਿਆ ਗਿਆ ਜੋ ਦੀਨਾਨਗਰ ਥਾਣੇ ਵਿੱਚ ਜਾ ਕੇ ਸਮਾਪਤ ਹੋਇਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਪੁਲ ਉਜਵਲ ਨੇ ਦੱਸਿਆ ਕਿ ਅੱਜ ਉਸ ਹਮਲੇ ਨੂੰ 4 ਸਾਲ ਹੋ ਗਏ ਹਨ ਜਿਸ ਕਰਕੇ ਸ਼ਹੀਦਾਂ ਦੀ ਯਾਦ 'ਚ ਪ੍ਰੋਗਰਾਮ ਕੀਤਾ ਗਿਆ ਹੈ ਜਿਸ ਵਿਚ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਵੀਰ ਚੱਕਰ ਜੇਤੂ ਸਤਪਾਲ ਸਿੰਘ ਨੇ ਦੱਸੀ ਕਾਰਗਿਲ ਦੀ ਕਹਾਣੀ

ABOUT THE AUTHOR

...view details