ਗੁਰਦਾਸਪੁਰ:ਜ਼ਿਲ੍ਹੇ ਦੇ ਪਿੰਡ ਪੰਡੋਰੀ ਵਿੱਚ ਲੱਗੇ ਵਿਸਾਖੀ ਮੇਲੇ ਦੌਰਾਨ ਪਿੰਡ ਪੁਰਾਣਾ ਸ਼ਾਲਾ ਤੋਂ ਮੇਲਾ ਦੇਖਣ ਆਏ ਇੱਕ ਪਰਿਵਾਰ ਦੀ ਸਵਿੱਫਟ ਗੱਡੀ ਨੂੰ ਅਚਾਨਕ ਅੱਗ ਲੱਗ ਗਈ, ਜਿਸ ਨਾਲ ਪੂਰੇ ਮੇਲੇ ਵਿਚ ਹਫੜਾ-ਦਫੜੀ ਮਚ ਗਈ। ਦੱਸ ਦਈਏ ਕਿ ਅੱਗ ਲੱਗਣ ਸਮੇਂ ਗੱਡੀ ਵਿੱਚ 3 ਬੱਚੇ ਤੇ ਕੁੱਝ ਔਰਤਾਂ ਵੀ ਸਵਾਰ ਸਨ, ਜਿਨ੍ਹਾਂ ਨੇ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ। ਜਿਸ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਫੋਨ ਕੀਤਾ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਨੇ ਪਹੁੰਚ ਕੇ ਅੱਗ ਉੱਤੇ ਕਾਬੂ ਪਾਇਆ।
ਕਾਰ ਚਾਲਕ ਨੇ ਦੱਸੀ ਪੂਰੀ ਘਟਨਾ:ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਕਾਰ ਚਾਲਕ ਦਲਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਪੁਰਾਣਾ ਸ਼ਾਲਾ ਨੇ ਦੱਸਿਆ ਕਿ ਉਹ ਪਿੰਡ ਪੁਰਾਣਾ ਸ਼ਾਲਾ ਤੋਂ ਆਪਣੇ ਪਰਿਵਾਰ ਨਾਲ ਪੰਡੋਰੀ ਧਾਮ ਵਿਖੇ ਲੱਗੇ ਵਿਸਾਖੀ ਮੇਲੇ ਵਿੱਚ ਪਰਿਵਾਰ ਨਾਲ ਮੇਲਾ ਵੇਖਣ ਆਇਆ ਸੀ। ਉਹ ਗਿਆਰਾਂ ਵਜੇ ਮੇਲੇ ਵਿੱਚ ਸਵੇਰੇ ਪਹੁੰਚੇ ਸਨ ਅਤੇ ਵਾਪਸ ਜਾਣ ਵਾਸਤੇ ਜਦ ਉਹ ਕਾਰ ਵਿੱਚ ਬੈਠੇ ਤਾਂ ਅਚਾਨਕ ਦਾ ਅਰਥ ਬੋਧ ਹੋਣਾ ਸ਼ੁਰੂ ਹੋ ਗਿਆ ਤਾਂ ਦੇਖਦੇ ਹੀ ਦੇਖਦੇ ਮਿੰਟਾਂ ਸਕਿੰਟਾਂ ਵਿੱਚ ਕਾਰ ਨੂੰ ਅੱਗ ਲੱਗ ਗਈ। ਜਿਸ ਤੋਂ ਬਾਅਦ ਅਸੀਂ ਭੱਜ ਕੇ ਆਪਣੀ ਜਾਨ ਬਚਾਈ, ਪਰ ਸਾਡੀ ਕਾਰ ਸੜ ਕੇ ਸਵਾਹ ਹੋ ਗਈ।