ਗੁਰਦਾਸਪੁਰ ਤਿੱਬੜੀ ਆਰਮੀ ਕੈਂਟ ਵਿੱਚ ਉਸ ਸਮੇ ਅਫੜਾ ਦਫੜੀ ਮੱਚ ਗਈ ਜਦੋਂ ਅਗਨੀ ਵੀਰ ਯੋਜਨਾਂ ਤਹਿਤ ਹੋ ਰਹੀ ਭਰਤੀ ਦੇਖਣ ਪਹੁੰਚੇ 2 ਨੌਜਵਾਨ ਦੌੜ ਲਗਾਉਂਦੇ ਸਮੇਂ ਰਨਿੰਗ ਟਰੈਕ ਵਿਚ ਡਿੱਗ ਗਏ ਇਕ ਦੀ ਮੌਕੇ ਉਤੇ ਹੀ ਮੌਤ ਹੋ ਗਈ।
ਗੁਰਦਾਸਪੁਰ ਤਿੱਬੜੀ ਆਰਮੀ ਕੈਂਟ ਵਿੱਚ ਉਸ ਸਮੇਂ ਅਫੜਾ ਦਫੜੀ ਮੱਚ ਗਈ ਜਦੋਂ ਅਗਨੀ ਵੀਰ ਯੋਜਨਾਂ ਤਹਿਤ ਹੋ ਰਹੀ ਭਰਤੀ ਦੇਖਣ ਪਹੁੰਚੇ 2 ਨੌਜਵਾਨ ਦੌੜ ਲਗਾਉਂਦੇ ਸਮੇਂ ਰਨਿੰਗ ਟਰੈਕ ਵਿਚ ਡਿੱਗ ਗਏ। ਜਿਨ੍ਹਾਂ ਦੀ ਮੌਕੇ 'ਤੇ ਮੌਤ ਹੋ ਗਈ ਨੌਜਵਾਨ ਬੇਹੋਸ਼ ਹੋ ਗਿਆ ਪ੍ਰਸਾਸ਼ਨ ਅਧਿਕਾਰੀਆ ਨੇ ਦੋਨਾਂ ਨੌਜਵਾਨਾਂ ਨੂੰ ਸਿਵਿਲ ਹਸਪਤਾਲ ਗੁਰਦਾਸਪੁਰ ਭੇਜ ਦਿੱਤਾ ਹੈ। ਜਿਥੇ ਡਾਕਟਰਾਂ ਵੱਲੋਂ ਇਕ ਨੌਜਵਾਨ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਦੂਜੇ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਗਿਆ ਹੈ। ਇਸ ਸਬੰਧੀ ਜਾਣਕਰੀ ਦਿੰਦੀਆਂ 20 ਸਾਲਾਂ ਮ੍ਰਿਤਕ ਨੌਜਵਾਨ ਅਸ਼ਵਨੀ ਕੁਮਾਰ ਦੇ ਦੋਸਤ ਨੇ ਦੱਸਿਆ ਕਿ ਅਸ਼ਵਨੀ ਕੁਮਾਰ ਪਠਾਨਕੋਟ ਦੇ ਇਕ ਪਿੰਡ ਵਿੱਚੋ ਭਾਰਤੀ ਦੇਖਣ ਦੇ ਲਈ ਆਇਆ ਸੀ।