ਪੰਜਾਬ

punjab

ETV Bharat / state

ਤਾਊਤੇ ਤੂਫ਼ਾਨ ਕਾਰਨ ਅਨਾਥ ਹੋਏ ਦੋ ਪਰਿਵਾਰਾਂ ਨੇ ਸਰਕਾਰ ਨੂੰ ਲਾਈ ਮਦਦ ਦੀ ਗੁਹਾਰ - ਮਦਦ ਦੀ ਲਗਾਈ ਗੁਹਾਰ

ਕੁਝ ਦਿਨ ਪਹਿਲਾਂ ਮੁੰਬਈ ਦੇ ਸਮੁੰਦਰੀ ਤੱਟ ’ਤੇ ਤਾਊਤੇ ਤੂਫ਼ਾਨ ਕਾਰਨ ਡੁੱਬੇ ਸਮੁੰਦਰੀ ਜਹਾਜ਼ ’ਚ ਗੁਰਦਾਸਪੁਰ ਨਾਲ ਸਬੰਧਤ ਦੋ ਨੌਜਵਾਨ 35 ਸਾਲਾ ਮਨਜੀਤ ਸਿੰਘ ਅਤੇ 45 ਸਾਲਾ ਕੁਲਵਿੰਦਰ ਸਿੰਘ ਵਾਸੀ ਕਾਦੀਆਂ ਦੀ ਮੌਤ ਹੋ ਗਈ ਸੀ। ਦੋਨੋਂ ਮ੍ਰਿਤਕ ਆਪਣੇ ਘਰ ਵਿੱਚੋਂ ਇਕੱਲੇ ਹੀ ਕਮਾਉਣ ਵਾਲੇ ਸਨ ਜੋ ਕਿ ਆਪਣੇ ਪਿੱਛੇ ਛੋਟੇ ਛੋਟੇ ਬੱਚਿਆਂ ਨੂੰ ਵੀ ਛੱਡ ਗਏ ਹਨ।

ਮ੍ਰਿਤਕ ਨੌਜਵਾਨਾਂ ਦੇ ਪਰਿਵਾਰ
ਮ੍ਰਿਤਕ ਨੌਜਵਾਨਾਂ ਦੇ ਪਰਿਵਾਰ

By

Published : May 23, 2021, 8:07 AM IST

ਗੁਰਦਾਸਪੁਰ: ਕੁਝ ਦਿਨ ਪਹਿਲਾਂ ਤਉਤੇ ਤੂਫ਼ਾਨ ਕਾਰਨ ਮੁੰਬਈ ਵਿੱਚ ਜੋ ਸਮੁੰਦਰੀ ਜਹਾਜ਼ ਡੁੱਬ ਗਿਆ ਸੀ ਉਸ ਹਾਦਸੇ ’ਚ ਗੁਰਦਾਸਪੁਰ ਨਾਲ ਸਬੰਧਤ ਦੋ ਨੌਜਵਾਨ 35 ਸਾਲਾ ਮਨਜੀਤ ਸਿੰਘ ਅਤੇ 45 ਸਾਲਾ ਕੁਲਵਿੰਦਰ ਸਿੰਘ ਵਾਸੀ ਕਾਦੀਆਂ ਦੀ ਮੌਤ ਹੋ ਗਈ ਸੀ। ਇਹ ਦੋਨੇ ਨੌਜਵਾਨ ਪਿੰਡ ਭਰਥ ਦੇ ਵਸਨੀਕ ਸਨ ਜੋ ਕਿ ਛੇ ਮਹੀਨੇ ਪਹਿਲਾਂ ਹੀ ਕਿਸੇ ਕੰਪਨੀ ਦੇ ਜ਼ਰੀਏ ਸ਼ਿੱਪ ਵਿੱਚ ਕੰਮ ਕਰਨ ਲਈ ਗਏ ਸਨ।

ਬੀਤੇ ਕੱਲ੍ਹ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਪਿੰਡ ਭਰਥ ਪੁੱਜੀਆਂ ਦਾ ਚਾਰੇ ਪਾਸੇ ਮਾਤਮ ਦਾ ਮਾਹੌਲ ਛਾ ਗਿਆ। ਦੋਨੋਂ ਮ੍ਰਿਤਕ ਆਪਣੇ ਆਪਣੇ ਘਰ ਵਿੱਚੋਂ ਇਕੱਲੇ ਹੀ ਕਮਾਉਣ ਵਾਲੇ ਸਨ ਜੋ ਕਿ ਆਪਣੇ ਪਿੱਛੇ ਛੋਟੇ ਛੋਟੇ ਬੱਚਿਆਂ ਨੂੰ ਵੀ ਛੱਡ ਗਏ ਹਨ। ਇਨ੍ਹਾਂ ਦੋਹਾਂ ਨੌਜਵਾਨਾਂ ਦੇ ਮਾਸੂਮ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਉਨ੍ਹਾਂ ਦੀਆਂ ਵਿਧਵਾ ਪਤਨੀਆਂ ਲਈ ਕਰਨਾ ਮੁਸ਼ਕਲ ਹੋ ਜਾਵੇਗਾ।

ਮ੍ਰਿਤਕ ਨੌਜਵਾਨਾਂ ਦੇ ਪਰਿਵਾਰ

ਦੋਨਾਂ ਮ੍ਰਿਤਕ ਨੌਜਵਾਨਾਂ ਦੀਆਂ ਪਤਨੀਆਂ ਰਾਜਵਿੰਦਰ ਕੌਰ ਅਤੇ ਰਾਜ ਕੌਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਦੁੱਖ ਦੀ ਘੜੀ ’ਚ ਦੋਹਾਂ ਪਰਿਵਾਰਾਂ ਦੀ ਸਰਕਾਰ ਵੱਲੋਂ ਬਾਂਹ ਫੜ੍ਹੀ ਜਾਵੇ ਤੇ ਉਨ੍ਹਾਂ ਦੀ ਆਰਥਿਕ ਮਦਦ ਕੀਤੀ ਜਾਵੇ।

ਇਹ ਵੀ ਪੜ੍ਹੋ: ਪਰਿਵਾਰ ਦੇ ਤਿੰਨ ਜੀਆਂ ਦੀ ਕੋਰੋਨਾ ਨਾਲ ਮੌਤ: ਪਿੰਡ 'ਚ ਸਹਿਮ ਦਾ ਮਾਹੌਲ

ABOUT THE AUTHOR

...view details