ਗੁਰਦਾਸਪੁਰ: ਫਤਿਹਗੜ੍ਹ ਚੂੜੀਆਂ 'ਚ ਮਹਿਲਾ ਸਸ਼ਕਤੀਕਰਨ ਦਿਵਸ ਵਿੱਚ ਮੁੱਖ ਮਹਿਮਾਨ ਵਜੋਂ ਕੈਬਿਨੇਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਜ਼ਿਲੇ 'ਚ ਚੱਲ ਰਹੇ ਔਰਤਾਂ ਦੇ ਵੱਖ-ਵੱਖ ਸੈਲਫ਼ ਹੈਲਪ ਗਰੁੱਪ ਨੂੰ ਸਨਮਾਨਿਤ ਕੀਤਾ ਤੇ ਉਨ੍ਹਾਂ ਨੂੰ ਗਰਾਂਟ ਰਾਸ਼ੀ ਜਾਰੀ ਕੀਤੀ।
ਪੰਜਾਬ 'ਚ ਪਾਣੀ ਬਚਾਉਣਾ ਹਰ ਪੰਜਾਬੀ ਦਾ ਫ਼ਰਜ਼: ਬਾਜਵਾ - ਮੰਤਰੀ ਪੰਜਾਬ
ਗੁਰਦਾਸਪੁਰ ਦੇ ਫਤਿਹਗੜ੍ਹ ਚੂੜੀਆਂ ਵਿਖੇ ਮਹਿਲਾ ਸਸ਼ਕਤੀਕਰਨ ਦਿਵਸ ਵਿੱਚ ਮੁੱਖ ਮਹਿਮਾਨ ਵਜੋਂ ਕੈਬਿਨੇਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਸ਼ਿਰਕਤ ਕੀਤੀ। ਇਸ ਦੌਰਾਨ ਤ੍ਰਿਪਤ ਰਜਿੰਦਰ ਬਾਜਵਾ ਨੇ ਪਾਣੀ 'ਤੇ ਮੁੱਦੇ 'ਤੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਪੰਜਾਬ 'ਚ ਪਾਣੀ ਬਚਾਉਣਾ ਦਾ ਫਰਜ਼ ਹਰ ਪੰਜਾਬੀ ਦਾ ਹੈ ਤੇ ਸਾਰਿਆਂ ਨੂੰ ਪਾਣੀ ਨੂੰ ਬਚਾਉਣ ਦੀ ਲੋੜ ਹੈ।
ਫ਼ੋਟੋ
ਇਹ ਵੀ ਪੜ੍ਹੋ: ਈਟੀਵੀ ਭਾਰਤ ਦੀ ਖ਼ਾਸ ਪੇਸ਼ਕਸ਼: 'ਕਾਲੇ ਪਾਣੀ ਤੋਂ ਆਜ਼ਾਦੀ'
ਇਸ ਦੌਰਾਨ ਬਰਗਾੜੀ ਮਾਮਲੇ 'ਚ ਕਲੋਜ਼ਰ ਰਿਪੋਰਟ 'ਤੇ ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਇਸ ਦਾ ਮੁਖ ਦੋਸ਼ੀ ਦਾ ਜੇਲ੍ਹ 'ਚ ਕਤਲ ਹੋ ਚੁਕਾ ਹੈ ਤੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਰਿਪੋਰਟ ਪੂਰੀ ਨਹੀਂ ਪੜ੍ਹੀ ਹੈ। ਇਸ ਮਾਮਲੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਵਾਬ ਦੇ ਸਕਦੇ ਹਨ, ਗ੍ਰਹਿ ਵਿਭਾਗ ਉਨ੍ਹਾਂ ਕੋਲ ਹੈ।