ਗੁਰਦਾਸਪੁਰ: ਪੰਜਾਬ ਅੰਦਰ ਹੋਈਆਂ ਨਗਰ ਕੌਸਲ ਚੋਣਾਂ ਵਿੱਚ ਕਾਂਗਰਸ ਨੂੰ ਵੱਡੀ ਪੱਧਰ 'ਤੇ ਜਿੱਤ ਪ੍ਰਾਪਤ ਹੋਈ ਹੈ। ਇਸ ਨੂੰ ਲੈ ਕੇ ਹਰ ਪਾਸੇ ਕਾਂਗਰਸੀ ਆਗੂਆਂ ਤੇ ਕਾਰਕੁੰਨਾਂ ਵਿੱਚ ਉਤਸਾਹ ਪਾਇਆ ਜਾ ਰਿਹਾ ਹੈ। ਫਤਿਹਗੜ੍ਹ ਚੂੜੀਆ ਵਿੱਚ ਕੈਬਿਨੇਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਜੇਤੂ ਉਮੀਦਵਾਰਾਂ ਨਾਂਲ ਸਮੂਹ ਸਹਿਰ ਵਾਸੀ ਦਾ ਧੰਨਵਾਦ ਕਰਨ ਹਿੱਤ ਸ਼ਹਿਰ ਵਿੱਚ ਧੰਨਵਾਦ ਮਾਰਚ ਕੀਤਾ ਗਿਆ। ਇਸ ਸਮੇਂ ਕੈਬਿਨੇਟ ਮੰਤਰੀ ਤੇ ਜੇਤੂ ਉਮੀਦਵਾਰ ਧਾਰਮਿਕ ਅਸਥਾਨਾਂ 'ਤੇ ਨਤਮਸਤ ਹੋਏ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ।
ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਰੋਡ ਮਾਰਚ ਕਰਕੇ ਵੋਟਰਾਂ ਦਾ ਕੀਤਾ ਧੰਨਵਾਦ - ਵੋਟਰਾਂ ਦਾ ਕੀਤਾ ਧੰਨਵਾਦ
ਫਤਿਹਗੜ੍ਹ ਚੂੜੀਆ ਵਿੱਚ ਕੈਬਿਨੇਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਜੇਤੂ ਉਮੀਦਵਾਰਾਂ ਨਾਲ ਸਮੂਹ ਸਹਿਰ ਵਾਸੀ ਦਾ ਧੰਨਵਾਦ ਕਰਨ ਹਿੱਤ ਸ਼ਹਿਰ ਵਿੱਚ ਧੰਨਵਾਦ ਮਾਰਚ ਕੀਤਾ ਗਿਆ।
ਉਥੇ ਹੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਪੱਤਰਕਾਰਾਂ ਨਾਂਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕੈਪਟਨ ਸਰਕਾਰ ਦੇ ਕੀਤੇ ਗਏ ਵਿਕਾਸ ਕੰਮ 'ਤੇ ਮੋਹਰ ਲਾਈ ਹੈ। ਉਨ੍ਹਾਂ ਕਿਹਾ ਕਿ 2022 ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਵੀ ਇਸੇ ਤਰ੍ਹਾਂ ਹੀ ਪਾਰਟੀ ਜਿੱਤ ਪ੍ਰਾਪਤ ਕਰੇਗੀ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵਿਕਾਸ ਦੇ ਚੱਲ ਰਹੇ ਕਾਰਜ ਨੂੰ ਜਲਦ ਹੀ ਨੇਪਰੇ ਚੜਵੇਗੀ। ਇੱਕ ਸਵਾਲ ਦੇ ਜੁਆਬ ਵਿੱਚ ਕਿਹਾ ਕਿ ਵਿਰੋਧੀਆ ਵੱਲੋਂ ਤਾਂ ਅਰੋਪ ਅਕਸਰ ਹੀ ਲਗਾਏ ਜਾਂਦੇ ਹਨ, ਪਰ ਅਸੀ ਤਾਂ ਲੋਕਾਂ ਦੀਆਂ ਉਮੀਦਾਂ 'ਤੇ ਖਰੇ ਉਤਰਨਾਂ ਹੈ।
ਇਹ ਵੀ ਪੜੋ:ਉਮਰਾਨੰਗਲ ਦੀ ਅਗਾਊਂ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ 1 ਹੋਰ ਜੱਜ ਨੇ ਕੀਤਾ ਇਨਕਾਰ