ਗੁਰਦਾਸਪੁਰ : ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਜਥੇਬੰਦਆਂ ਦੇ ਵੱਲੋਂ 15 ਅਗਸਤ ਆਜ਼ਾਦੀ ਦਿਹਾੜੇ 'ਤੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਨੌਸ਼ਹਿਰਾ ਮਝਾ ਸਿੰਘ ਤੋਂ ਟਰੈਕਟਰ ਮਾਰਚ ਕੱਢਿਆ ਗਿਆ। ਇਹ ਮਾਰਚ ਬਟਾਲਾ ਤੋਂ ਹੁੰਦੇ ਹੋਏ ਵੱਖ-ਵੱਖ ਪਿੰਡਾਂ ਵਿਚੋਂ ਲੰਘਿਆਂ। ਕਿਸਾਨਾਂ ਦਾ ਕਹਿਣਾ ਸੀ, ਕਿ ਇਹ ਮਾਰਚ ਇਸ ਲਈ ਕੱਡ ਰਹੇ ਹਾਂ, ਕਿਉਂਕਿ ਇਹ ਅਜਾਦੀ ਸਾਡੇ ਲਈ ਅਧੂਰੀ ਆਜ਼ਾਦੀ ਹੈ।
ਕਿਸਾਨਾਂ ਵੱਲੋਂ ਆਜ਼ਾਦੀ ਦਿਹਾੜੇ 'ਤੇ ਕੱਢਿਆ ਟਰੈਕਟਰ ਮਾਰਚ
ਕਿਸਾਨਾਂ ਨੇ ਕਿਹਾ ਬਿਨ੍ਹਾਂ ਮਤਲਬ ਤੋਂ ਇਹ ਕਾਨੂੰਨ ਸਾਡੇ ਉੱਤੇ ਥੋਪੇ ਜਾ ਰਹੇ ਹਨ, ਅਸੀ ਇਨ੍ਹਾਂ ਕਾਲੇ ਕਾਨੂੰਨਾਂ ਦਾ ਵਿਰੋਧ ਕਰਦੇ ਹਾਂ ਅਤੇ ਇਸ ਲਈ ਅਸੀਂ 15 ਅਗਸਤ ਦੇ ਮੌਕੇ 'ਤੇ ਅਧੂਰੀ ਆਜ਼ਾਦੀ ਦਿਨ ਮਨਾ ਕੇ ਟਰੈਕਟਰ ਮਾਰਚ ਕੱਢ ਰਹੇ ਹਾਂ।
ਕਿਸਾਨਾਂ ਵੱਲੋਂ ਅਜਾਦੀ ਦਿਹਾੜੇ 'ਤੇ ਕੱਢਿਆ ਟਰੈਕਟਰ ਮਾਰਚ
ਕਿਸਾਨਾਂ ਦਾ ਕਹਿਣਾ ਕਿ ਬਿਨ੍ਹਾਂ ਮਤਲਬ ਤੋਂ ਇਹ ਕਾਨੂੰਨ ਸਾਡੇ ਉੱਤੇ ਥੋਪੇ ਜਾ ਰਹੇ ਹਨ, ਅਸੀ ਇਨ੍ਹਾਂ ਕਾਲੇ ਕਾਨੂੰਨਾਂ ਦਾ ਵਿਰੋਧ ਕਰਦੇ ਹਾਂ ਅਤੇ ਇਸ ਲਈ ਅਸੀ 15 ਅਗਸਤ ਦੇ ਮੌਕੇ 'ਤੇ ਅਧੂਰੀ ਆਜ਼ਾਦੀ ਦਿਨ ਮਨਾ ਕੇ ਟਰੈਕਟਰ ਮਾਰਚ ਕੱਢ ਰਹੇ ਹਾਂ। ਜਾਣਕਾਰੀ ਦਿੰਦੇ ਹੋਏ ਮਾਝਾ ਕਿਸਾਨ ਮਜ਼ਦੂਰ ਸੰਗਰਸ਼ ਕਮੇਟੀ ਦੇ ਕਿਸਾਨ ਆਗੂ, ਗੁਰਮੇਜ ਸਿੰਘ ਅਤੇ ਮਾਸਟਰ ਰਣਜੀਤ ਸਿੰਘ ਨੇ ਕਿਹਾ ਕਿ ਅਸੀ 15 ਅਗਸਤ ਦੇ ਆਜ਼ਾਦੀ ਦਿਹਾੜੇ 'ਤੇ ਅਧੂਰੀ ਆਜ਼ਾਦੀ ਦਿਹਾੜਾ ਮਨਾ ਰਹੇ ਹਾਂ।
ਇਹ ਵੀ ਪੜ੍ਹੋ:ਮੰਤਰੀ ਦੀ ਸੁਰੱਖਿਆ ਨੇ ਖ਼ਤਰੇ ’ਚ ਪਾਈ ਮਾਸੂਮ ਦੀ ਜਾਨ !