ਪੰਜਾਬ

punjab

ETV Bharat / state

'ਜਿਨ੍ਹੇ ਨਹੀਂ ਵੇਖਿਆ ਲਾਹੌਰ,ਉਹ ਵੇਖੇ ਕਲਾਨੌਰ' ਵੇਖੋ ਕਲਾਨੌਰ ਦਾ ਹਾਲ! - ਅਕਬਰ

ਤਾਜਪੋਸ਼ੀ ਅਕਬਰ-ਏ-ਤਖ਼ਤ ਕਲਾਨੌਰ ਦੀ ਤਰਸਯੋਗ ਹਾਲਤ ਵੱਲ ਸਮੇਂ ਦੀਆਂ ਸਰਕਾਰਾਂ ਅਤੇ ਜਿਲ੍ਹਾ ਪ੍ਰਸ਼ਾਸਨ ਵਲੋਂ ਧਿਆਨ ਨਾ ਦਿੱਤੇ ਜਾਣ ਕਾਰਨ ਇਹ ਇਮਾਰਤਾਂ ਹੁਣ ਖੰਡਰ ਦਾ ਰੂਪ ਧਾਰਨ ਕਰਦੀਆਂ ਜਾ ਰਹੀਆਂ ਹਨ।

'ਜਿਨ੍ਹੇ ਨਹੀਂ ਵੇਖਿਆ ਲਾਹੌਰ,ਉਹ ਵੇਖੇ ਕਲਾਨੌਰ' ਵੇਖੋ ਕਲਾਨੌਰ ਦਾ ਹਾਲ!
'ਜਿਨ੍ਹੇ ਨਹੀਂ ਵੇਖਿਆ ਲਾਹੌਰ,ਉਹ ਵੇਖੇ ਕਲਾਨੌਰ' ਵੇਖੋ ਕਲਾਨੌਰ ਦਾ ਹਾਲ!

By

Published : Oct 22, 2021, 6:06 PM IST

ਗੁਰਦਾਸਪੁਰ: ਕਿਸੇ ਵੇਲੇ ਹਿੰਦੁਸਤਾਨ ਦੀ ਰਾਜਧਾਨੀ ਰਹਿ ਚੁੱਕੇ ਇਤਿਹਾਸਿਕ ਕਸਬਾ ਕਲਾਨੌਰ ਨੂੰ ਮਿੰਨੀ ਲਾਹੋਰ ਵਜੋਂ ਵੀ ਜਾਣਿਆ ਜਾਂਦਾ ਸੀ। ਪਰ ਇਸ ਵੇਲੇ ਕਲਾਨੌਰ ਵਿਖੇ ਸਥਿਤ ਪੁਰਾਤਨ ਮਸਜਿਦਾਂ ਅਤੇ ਅਕਬਰ-ਏ-ਤਖ਼ਤ ਦੀ ਸਾਰ ਨਹੀਂ ਲਈ ਜਾ ਰਹੀ।ਜਾਣਕਾਰੀ ਇਹ ਹੈ ਕਿ ਮੁਗ਼ਲ ਸਾਮਰਾਜ ਦੀ ਇਤਿਹਾਸਕ ਯਾਦਗਾਰ ਨਿਸ਼ਾਨੀਆਂ ਖ਼ਤਮ ਹੁੰਦੀਆਂ ਜਾ ਰਹੀਆਂ ਹਨ।

ਕਿਸੇ ਸਮੇਂ ਹੋਈ ਸੀ ਅਕਬਰ ਦੀ ਤਾਜਪੋਸ਼ੀ

ਤਾਜਪੋਸ਼ੀ ਅਕਬਰ-ਏ-ਤਖ਼ਤ ਕਲਾਨੌਰ ਦੀ ਤਰਸਯੋਗ ਹਾਲਤ ਵੱਲ ਸਮੇਂ ਦੀਆਂ ਸਰਕਾਰਾਂ ਅਤੇ ਜਿਲ੍ਹਾ ਪ੍ਰਸ਼ਾਸਨ ਵਲੋਂ ਧਿਆਨ ਨਾ ਦਿੱਤੇ ਜਾਣ ਕਾਰਨ ਇਹ ਇਮਾਰਤਾਂ ਹੁਣ ਖੰਡਰ ਦਾ ਰੂਪ ਧਾਰਨ ਕਰਦੀਆਂ ਜਾ ਰਹੀਆਂ ਹਨ।

'ਜਿਨ੍ਹੇ ਨਹੀਂ ਵੇਖਿਆ ਲਾਹੌਰ,ਉਹ ਵੇਖੇ ਕਲਾਨੌਰ' ਵੇਖੋ ਕਲਾਨੌਰ ਦਾ ਹਾਲ!

ਜੇਕਰ ਆੳਣ ਵਾਲੇ ਸਮੇਂ ਵਿਚ ਇਸ ਪਾਸੇ ਕੋਈ ਧਿਆਨ ਨਾ ਦਿੱਤਾ ਤਾਂ ਸਾਡੀਆਂ ਆੳਣ ਵਾਲੀਆਂ ਪੀੜੀਆਂ ਇਤਿਹਾਸਕ ਯਾਦ ਨੂੰ ਅੱਖੀ ਵੇਖਣ ਤੋਂ ਵਾਂਝਿਆਂ ਹੋ ਜਾਣਗੀਆਂ। ਭਾਰਤ ਦੇ ਮਹਾਨ ਮੁਗ਼ਲ ਸਮਰਾਟ ਜਲਾਲਉਦੀਨ ਮੁਹੰਮਦ ਅਕਬਰ (1556-1605) ਦੀ ਇੱਥੇ ਤਾਜਪੋਸ਼ੀ ਹੋਈ ਸੀ।

ਕਲਾਨੌਰ ਸੀ ਇੱਕ ਪ੍ਰਸਿੱਧ ਜਗ੍ਹਾ

ਕਲਾਨੌਰ ਮੁਢਲੇ ਮੱਧਕਾਲ ਤੋਂ ਹੀ ਪ੍ਰਸਿੱਧ ਨਗਰ ਰਿਹਾ। ਇਸ ਨਗਰ ਦੇ ਆਪਣੇ ਲੰਬੇ ਇਤਿਹਾਸ ਵਿੱਚ ਕਈ ਉਤਰਾਅ ਚੜਾਅ ਆਏ ਅਤੇ ਕਲਾਨੌਰ ਕਈ ਮਹੱਤਵਪੂਰਨ ਘਟਨਾਵਾਂ ਦਾ ਸਾਥੀ ਰਿਹਾ। ਅਕਬਰ ਦੇ ਪਿਤਾ ਹੁਮਾਯੂੰ ਦੀ ਮੌਤ 26 ਜਨਵਰੀ 1556 ਈਂ ਨੂੰ ਦਿੱਲੀ ਵਿੱਖੇ ਦੀਨ-ਏ-ਪਨਾਹੀ ਲਾਇਬ੍ਰੇਰੀ ਦੀਆਂ ਪੌੜੀਆਂ ਤੋਂ ਡਿੱਗਣ ਤੋਂ ਬਾਅਦ ਹੋਈ। ਇਸ ਇਮਾਰਤ ਨੂੰ ਸੌਰ ਮੰਡਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਸ਼ਹਿਜਾਦਾ ਅਕਬਰ ਦੀ ਉਮਰ ਉਸ ਸਮੇਂ 13 ਸਾਲ 3 ਮਹੀਨੇ ਦੀ ਸੀ।

ਅਕਬਰ ਦਾ ਜਨਮ 15 ਅਕਤੂਬਰ 1542 ਈ. ਨੂੰ ਅਮਰਕੋਟ (ਅੱਜਕੱਲ੍ਹ ਪਾਕਿਸਤਾਨ) ਵਿਖੇ ਹੋਇਆ। ਇਸ ਸਮੇਂ ਅਕਬਰ ਆਪਣੇ ਸਰਪ੍ਰਸਤ ਬੈਰਮ ਖਾਨ ਕਲਾਨੌਰ ਵਿਖੇ ਠਹਿ ਰਿਹਾ ਹੋਇਆ ਸੀ ਅਤੇ ਮੁਗ਼ਲ ਸੁਲਤਾਨ ਦੀ ਰੱਖਿਆ ਲਈ ਆਪਣੇ ਵਿਰੋਧੀ ਹਾਕਮ ਸਿਕੰਦਰ ਸ਼ਾਹ ਸੂਰ ਦੇ ਵਿਰੁੱਧ ਮੁਹਿੰਮ ਵਿੱਚ ਰੁੱਝਿਆ ਹੋਇਆ ਸੀ।

ਬਾਦਸ਼ਾਹ ਅਕਬਰ ਦੇ ਪਰਿਵਾਰ ਦੀ ਰਹਿਨੁਮਾਈ ਕਰਨ ਵਾਲੇ ਬੈਰਮ ਖਾਨ ਨੇ ਹੁਮਾਯੂੰ ਦੀ ਮੌਤ ਦੀ ਖ਼ਬਰ ਮਿਲਣ ਤੋਂ ਕੁਝ ਦਿਨਾਂ ਬਾਅਦ ਇਸ ਸਥਾਨ ਤੇ ਇੱਕ ਚਬੂਤਰਾ ਬਣਵਾਇਆ ਅਤੇ ਸਮੂਹ ਮੁਗਲ ਸਾਸ਼ਕਾਂ ਦੀ ਇੱਕਠਤਾ ਵਿੱਚ ਪੂਰੀਆਂ ਸ਼ਾਹੀ ਰਸਮਾਂ ਨਾਲ 1 ਫ਼ਰਵਰੀ 1656 ਈ. ਨੂੰ ਸ਼ੁੱਕਰਵਾਰ ਵਾਲੇ ਦਿਨ ਦੁਪਹਿਰ ਦੇ ਸਮੇਂ ਬਾਦਸ਼ਾਹ ਅਕਬਰ ਤਾਜਪੋਸ਼ੀ ਇਸ ਸਥਾਨ ਤੇ ਕਰ ਦਿੱਤੀ।

ਬੈਰਮ ਖਾਨ ਵਲੋਂ ਤਿਆਰ ਕਰਵਾਏ ਗਏ, ਇਸ ਅਕਬਰੀ ਤਖ਼ਤ ਦੇ ਆਲੇ ਦੁਆਲੇ ਅਨੋਖੇ ਫੁਆਰੇ ਲਗਾਏ ਗਏ ਸਨ, ਜੋ ਇਸ ਦੀ ਸ਼ੋਭਾ ਨੂੰ ਚਾਰ ਚੰਨ ਲਾਉਂਦੇ ਸਨ।

ਅਕਬਰ ਨੇ ਦੇ ਦਿੱਤਾ ਸੀ ਹਿੰਦੁਸਤਾਨ ਦੀ ਰਾਜਧਾਨੀ ਦਾ ਦਰਜਾ

ਅਕਬਰ ਬਾਦਸ਼ਾਹ ਦੀ ਤਾਜਪੋਸ਼ੀ ਦੀ ਰਸਮ ਇਸ ਜਗ੍ਹਾ ਤੇ ਹੋਣ ਕਾਰਕੇ ਦੁਨੀਆਂ ਭਰ ਕਲਾਨੌਰ ਦਾ ਮਹੱਤਵ ਹੋਰ ਵੀ ਵਧ ਗਿਆ। ਤਖ਼ਤ-ਏ-ਤਾਜ ਦੌਰਾਨ ਬਾਦਸ਼ਾਹ ਅਕਬਰ ਨੇ ਕਲਾਨੌਰ ਨੂੰ ਹਿੰਦੁਸਤਾਨ ਦੀ ਰਾਜਧਾਨੀ ਦਾ ਦਰਜਾ ਬਖਸ਼ ਦਿੱਤਾ ਸੀ।

ਇਹ ਸਥਾਨ ਉਸ ਸਮੇਂ ਦੌਰਾਨ ਮੁਗ਼ਲ ਵਪਾਰੀਆਂ ਦਾ ਬਹੁਤ ਵੱਡਾ ਕੇਂਦਰ ਬਣ ਗਿਆ। ਬਾਦਸ਼ਾਹ ਅਕਬਰ ਨੇ ਕਲਾਨੌਰ ਵਿਖੇ ਹੀ ਲੰਬੇ ਸਮੇਂ ਤੱਕ ਇੱਥੇ ਰਹਿ ਕੇ ਕਿਤਾਬੀ, ਘੋੜ ਸਵਾਰੀ ਅਤੇ ਜੰਗੀ ਵਿੱਦਿਆ ਹਾਸਲ ਕੀਤੀ।

ਇਸ ਦੌਰਾਨ ਮੁਗਲ ਸ਼ਾਸਕਾਂ ਦਾ ਅੰਤਿਮ ਠਹਿਰਾਉ, ਰਾਜਧਾਨੀ ਬਣ ਚੁੱਕੇ ਕਲਾਨੌਰ ਵਿਖੇ ਹੁੰਦਾ ਸੀ। ਉਸ ਸਮੇਂ ਦੌਰਾਨ ਬਾਦਸ਼ਾਹ ਅਕਬਰ ਨੂੰ ਸਿਕੰਦਰ ਸ਼ਾਹ ਸੂਰ ਦੀ ਹਮਲੇਬਾਜੀ ਤੋਂ ਬਚਾਉਣ ਲਈ ਬੈਰਮ ਖਾਨ ਨੇ ਰਾਜਧਾਨੀ ਕਲਾਨੌਰ ਦੇ ਆਲੇ-ਦੁਆਲੇ ਚਾਰ ਗੇਟ 70 ਫੁੱਟ ਲੰਬਾਈ 12 ਫੁੱਟ ਚੋੜਾਈ ਦੇ ਸ਼ਹਿਰ ਦੇ ਬਾਹਰਵਾਰ ਬਣਵਾ ਦਿਤੇ ,ਜਿਹੜੇ ਲਹੋਰੀ ਗੇਟ ,ਖਜੂਰੀ ਗੇਟ ,ਮੁਗਲੀ ਗੇਟ ,ਸ਼ਾਹੀ ਗੇਟ ਵਜੋਂ ਜਾਣੇ ਜਾਂਦੇ ਸਨ।

ਮੌਜੂਦਾ ਹਾਲਤ

ਹੁਣ ਸਿਰਫ਼ ਮੁਗਲੀ ਗੇਟ ਹੀ ਬਚਿਆ ਹੋਇਆ ਦਿਖਾਈ ਦਿੰਦਾ ਹੈ। ਬਾਕੀ ਤਿੰਨਾਂ ਗੇਟਾਂ ਦਾ ਨਾਮੋ-ਨਿਸ਼ਾਨ ਹੀ ਮਿਟ ਚੁੱਕਾ ਹੈ ਬਾਦਸ਼ਾਹ ਅਕਬਰ ਦੇ ਵੇਲੇ ਕਲਾਨੌਰ ਵਿਖੇ ਕਈ ਸੁੰਦਰਨੁਮਾ ਇਮਾਰਤਾਂ ਵੀ ਉਸਾਰੀਆਂ ਗਈਆਂ ਹਨ। ਇਨ੍ਹਾਂ ਇਮਾਰਤਾਂ ਵਿਚੋਂ ਪ੍ਰਸਿੱਧ ਹਨ।

ਹਮਾਮ ਲੁਕ-ਛੁਪ (ਜਿਸ ਨੂੰ ਲੁਕਣਮੀਚੀ ਵੀ ਕਿਹਾ ਜਾਦਾ ਹੈ) ਕਲਾਨੌਰ ਤੋਂ ਇਸ ਸਥਾਨ ਤੱਕ ਆਉਂਦੀ ਸੜਕ ਤੇ ਸੁੰਦਰ ਅਨਾਰ ਕਲੀ ਬਾਜਾਰ ਦਾ ਨਿਰਮਾਣ ਕਰਵਾਇਆ ਗਿਆ। (ਜੋ ਹੁਣ ਅਲੋਪ ਹੋ ਚੁੱਕਾ ਹੈ) ਇਨਾਂ ਸਭ ਇਮਾਰਤਾਂ ਚੋਂ ਇੱਕ ਸ਼ਾਹੀ ਮਸਜਿਦ ਵੀ ਤਿਆਰ ਕਰਵਾਈ ਗਈ, ਜਿਥੇ ਬਾਦਸ਼ਾਹ ਅਕਬਰ ਨਮਾਜ਼ ਅਦਾ ਕਰਨ ਆਇਆ ਕਰਦਾ ਸੀ।

ਇਸ ਮਸਜਿਦ ਦੇ ਗੁੰਬਦਾਂ ਉਪਰ ਸੁੰਦਰਨੁਮਾ ਟਾਈਲਾਂ ਲਗਾ ਕੇ ਅਲੌਕਿਕ ਕਲਾਕਾਰੀ ਪੇਸ਼ ਕੀਤੀ ਅਤੇ ਮਸਜਿਦ ਦੇ ਅੰਦਰ ਦੀਆਂ ਕੰਧਾਂ ਅਤੇ ਛੱਤ ਉਪਰ ਬਹੁਤ ਹੀ ਆਧੁਨਿਕ ਕਿਸਮ ਦੀ ਮੀਨਾਕਾਰੀ ਕਰਕੇ ਸੋਹਣੇ- ਸੋਹਣੇ ਫੁੱਲ ਬੂਟੇ ਉਕਰੇ ਗਏ।

ਮਸਜਿਦ ਦੇ ਬਾਹਰਵਾਰ ਦਰਵਾਜੇ ਤੇ ਅਰਬੀ ਭਾਸ਼ਾ ਵਿੱਚ ਕੁਝ ਸੰਦੇਸ਼ ਉਕਾਰਿਆ ਹੋਇਆ ਹੈ। ਪਰ ਹੁਣ ਇਹ ਸਥਾਨ ਭੰਗ, ਜੰਗਲ ਝਾੜੀਆਂ ਨਾਲ ਘਿਰਿਆ ਉਜਾੜ ਬੀਆਬਾਨ 'ਚ ਤਬਦੀਲ ਹੋ ਚੁੱਕਾ ਹੈ।

ਇਹ ਵੀ ਪੜ੍ਹੋ:ਆਜ਼ਾਦੀ ਦੇ 75 ਸਾਲ: ਆਜ਼ਾਦੀ ਅੰਦੋਲਨ ਵਿੱਚ ਭਾਰਤ ਮਾਤਾ ਮੰਦਰ ਵਾਰਾਣਸੀ ਦੀ ਭੂਮਿਕਾ

ਇਸ ਮਸਜਿਦ ਉਪਰਲੇ ਗੁੰਬਦ ਅਤੇ ਕਲਸ਼ ਦੋਨੋਂ ਟੁੱਟ ਚੁੱਕੇ ਹਨ ਅਤੇ ਆਪਣੇ ਅੰਤਲੇ ਸਾਹਾਂ ਦੀ ਉਡੀਕ ਕਰ ਰਹੀ ਹੈ, ਪਰ ਕਿਸੇ ਵੇਲੇ ਇਸ ਮਸਜਿਦ ਦੁਆਲੇ ਬੜੀ ਚਹਿਲ-ਪਹਿਲ ਹੋਇਆ ਕਰਦੀ ਸੀ, ਪਰ ਹੁਣ ਇਹ ਮਸਜਿਦ ਤੰਗ ਗਲੀਆ ਘੁੱਪ ਹਨੇਰੇ ਵਿਚ ਸਮਾ ਗਈ ਹੈ, ਅਤੇ ਖ਼ਤਮ ਹੋਣ ਦੇ ਕਿਨਾਰੇ ਤੇ ਹੈ।

ਕਿਸੇ ਵੇਲੇ ਲੋਕ ਕਹਾਵਤ ਬੋਲਦੇ ਸਨ, ਜਿਨ੍ਹੇ ਵੇਖਿਆ ਨਹੀਂ ਲਾਹੌਰ ਉਹ ਵੇਖੇ ਕਲਾਨੌਰ ਪਰ ਹੁਣ ਇਹ ਕਹਾਵਤ ਬੱਸ ਕਿਤਾਬਾਂ ਵਿਚ ਹੀ ਰਹਿ ਜਾਵੇਗੀ। ਕਿਉਂਕਿ ਇਹ ਸਾਰੀਆਂ ਨਿਸ਼ਾਨੀਆਂ ਖ਼ਤਮ ਹੁੰਦੀਆਂ ਜਾ ਰਹੀਆਂ ਹਨ।

ਕਸਬਾ ਕਲਾਨੌਰ ਦੇ ਵਾਸੀਆਂ ਨੇ ਕਈ ਵਾਰ ਇਹਨਾਂ ਇਮਾਰਤਾਂ ਦੀ ਸਾਂਭ ਸੰਭਾਲ ਲਈ ਸਿਆਸੀ ਲੋਕਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਲਿਖਿਆ। ਪਰ ਅਜੇ ਤੱਕ ਇਹਨਾਂ ਪ੍ਰਾਚੀਨ ਇਮਾਰਤਾਂ ਦੀ ਸੰਭਾਲ ਲਈ ਨਾ ਸਰਕਾਰ ਨੇ ਕੁਝ ਕੀਤਾ ਹੈ ਤੇ ਨਾ ਹੀ ਜਿਲ੍ਹਾਂ ਪ੍ਰਸ਼ਾਸ਼ਨ ਨੇ।

ਪੰਜਾਬ ਦਾ ਇਤਿਹਾਸ ਤੇਜੀ ਨਾਲ ਖ਼ਤਮ ਹੁੰਦਾ ਜਾ ਰਿਹਾ ਹੈ ਪਰ ਕਿਸੇ ਉਪਰ ਕੋਈ ਅਸਰ ਨਹੀਂ ਹੈ। ਜਿਸ ਵੇਲੇ ਨਵਜੋਤ ਸਿੰਘ ਸਿੱਧੂ ਸੈਰ ਸਪਾਟਾ ਮੰਤਰੀ ਸਨ, ਉਦੋਂ ਉਹਨਾਂ ਨੇ ਇਸ ਜਗ੍ਹਾ ਤੇ ਆ ਕੇ ਇਸ ਨੂੰ ਸੁਰਜੀਤ ਕਰਨ ਬਾਰੇ ਐਲਾਨ ਕੀਤਾ ਸੀ ਪਰ ਹੋਇਆ ਕੁਝ ਨਹੀਂ।

ਇਹ ਵੀ ਪੜ੍ਹੋ:ਆਜ਼ਾਦੀ ਦੇ 75 ਸਾਲ: 1857 'ਚ ਢਾਈ ਮਹੀਨਿਆਂ ਲਈ ਹਿਸਾਰ ਅੰਗਰੇਜਾਂ ਤੋਂ ਹੋਇਆ ਸੀ ਅਜ਼ਾਦ

ABOUT THE AUTHOR

...view details