ਗੁਰਦਾਸਪੁਰ:ਬੀਤੀ ਰਾਤ ਬਟਾਲਾ ਵਿੱਚ ਚੋਰਾਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਬਣਾਇਆ ਨਿਸ਼ਾਨਾ ਚੋਰ ਛੋਟੇ ਛੋਟੇ ਬੱਚਿਆਂ ਲਈ ਤਿਆਰ ਹੋਣ ਵਾਲੇ ਮਿਡ ਡੇ ਮੀਲ ਦੀ ਕਣਕ , ਚਾਵਲ ਅਤੇ ਹੋਰ ਰਾਸ਼ਨ ਲੈਕੇ ਹੋਏ ਫਰਾਰ ਹੋ ਗਏ। ਇਸ ਤੋਂ ਇਲਾਵਾ ਚੋਰ ਸਕੂਲੀ ਬੱਚਿਆਂ ਦੇ ਕਲਾਸ ਰੂਮ ਵਿੱਚ ਲੱਗੇ ਪ੍ਰਾਜੈਕਟਰ ,ਸੀਸੀਟੀਵੀ ਕੈਮਰਾ ਅਤੇ ਡੀਵੀਆਰ ਵੀ ਚੋਰੀ ਕਰ ਲਿਆ ਹੈ, ਸਕੂਲ ਪ੍ਰਸ਼ਾਸ਼ਨ ਦਾ ਕਹਿਣਾ ਕਿ ਦੂਸਰੀ ਵਾਰ ਇਹ ਲਗਾਤਾਰ ਚੋਰੀ ਹੋਈ ਹੈ।
ਪਹਿਲਾਂ ਵੀ ਹੋਈ ਚੋਰੀ:ਦੱਸ ਦਈਏ ਬਟਾਲਾ ਦੇ ਮਾਨ ਨਗਰ ਇਲਾਕੇ ਵਿੱਚ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਚੋਰਾਂ ਨੇ ਬੱਚਿਆ ਦੀ ਪੜਾਈ ਲਈ ਲੱਗੇ ਪ੍ਰਾਜੈਕਟਰ ਅਤੇ ਸਕੂਲ ਵਿੱਚ ਲਗੇ ਸੀਸੀਟੀਵੀ ਕੈਮਰਾ ਅਤੇ ਇੱਥੋਂ ਤੱਕ ਕਿ ਸਕੂਲ ਵਿੱਚ ਬੱਚਿਆਂ ਦੇ ਮਿਡ ਡੇ ਮੀਲ ਦਾ ਰਾਸ਼ਨ ਵੀ ਨਹੀਂ ਛੱਡਿਆ। ਸਕੂਲ ਸਟਾਫ ਦਾ ਕਹਿਣਾ ਹੈ ਕਿ ਪਹਿਲਾਂ ਵੀ ਉਹਨਾਂ ਦੇ ਸਕੂਲ ਵਿੱਚ ਚੋਰੀ ਹੋਈ ਸੀ ਅਤੇ ਉਦੋਂ ਵੀ ਰਾਸ਼ਨ ਅਤੇ ਗੈਸ ਸਿਲੰਡਰ ਚੋਰ ਲੈਕੇ ਫਰਾਰ ਹੋ ਗਏ ਸਨ ਅਤੇ ਸਕੂਲ ਸਟਾਫ ਨੇ ਸ਼ੱਕ ਜਤਾਇਆ ਕਿ ਸਕੂਲ ਦੇ ਨੇੜੇ ਹੀ ਕੋਈ ਨਸ਼ਾ ਵੇਚਦਾ ਹੈ ਜਿਸ ਨੂੰ ਲੈਕੇ ਰੋਜ਼ਾਨਾ ਦਿਨ ਦੇ ਸਮੇਂ ਵੀ ਨੌਜਵਾਨਾਂ ਦੀ ਭੀੜ ਸਕੂਲ ਦੇ ਦੁਆਲੇ ਲੱਗੇ ਰਹਿੰਦੀ ਹੈ। ਸਥਾਨਕਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਾਮਲੇ ਸਬੰਧੀ ਪਹਿਲਾਂ ਵੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।