ਇਸ ਜ਼ਿਲ੍ਹੇ 'ਚ ਚੋਰਾਂ ਦਾ ਆਂਤਕ, ਦਿਨ-ਰਾਤ ਲੋਕਾਂ ਦੇ ਘਰਾਂ 'ਚ ਹੋ ਚੋਰੀ ਗੁਰਦਾਸਪੁਰ:ਸ਼ਹਿਰ ਅੰਦਰ ਚੋਰਾਂ ਦਾ ਆਂਤਕ ਜਾਰੀ ਹੈ। ਚੋਰਕ ਦਿਨ-ਰਾਤ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਉੱਥੇ ਹੀ, ਪੁਲਿਸ ਇਸ ਚੋਰਾਂ ਦੇ ਮਾਮਲੇ ਵਿੱਚ ਸੁਸਤ ਦਿਖਾਈ ਦੇ ਰਹੀ ਹੈ। ਬੀਤੇ ਦਿਨ ਵੀ ਚੋਰਾਂ ਨੇ ਇੱਕ ਦਿਨ ਵਿੱਚ 2 ਘਰਾਂ ਨੂੰ ਨਿਸ਼ਾਨਾ ਬਣਾ ਕੇ ਘਰਾਂ ਅੰਦਰ ਪਈ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕੀਤੇ ਹਨ।
ਇੱਕੋ ਦਿਨ ਵਿੱਚ 2 ਘਰਾਂ 'ਚ ਚੋਰੀ : ਗੁਰਦਾਸਪੁਰ ਦੇ ਸੈਕਟਰੀ ਮੁਹੱਲੇ ਵਿਚ ਚੋਰਾਂ ਨੇ ਇਕ ਵਕੀਲ ਦੇ ਘਰ ਨੂੰ ਨਿਸ਼ਾਨਾ ਬਣਾ ਕੇ ਘਰ ਵਿੱਚ ਪਈ 30 ਹਜ਼ਾਰ ਦੀ ਨਗਦੀ 2 ਤੋਲੇ ਸੋਨਾ ਅੱਤੇ ਚਾਂਦੀ ਦੇ ਗਹਿਣੇ ਉਡਾ ਲੈ ਗਏ। ਮੁਹੱਲਾ ਓਂਕਾਰ ਨਗਰ ਵਿੱਖੇ ਚੋਰਾਂ ਨੇ ਇਕ ਅਧਿਆਪਕ ਦੇ ਘਰ ਨੂੰ ਨਿਸ਼ਾਨਾ ਬਣਾਇਆ ਅਤੇ 2 ਲੱਖ ਰੁਪਏ ਦੀ ਕੈਸ਼, 2.50 ਤੋਲੇ ਸੋਨਾ ਚੋਰੀ ਕੀਤਾ ਹੈ। ਇਸ ਮਾਮਲੇ ਵਿੱਚ ਪੁਲਿਸ ਜਾਂਚ ਕਰ ਰਹੀ ਹੈ। ਇਕ ਪੀੜਤ ਮਹਿਲਾ ਨੇ ਦੱਸਿਆ ਕਿ ਉਹ ਕੁਝ ਦਿਨਾਂ ਲਈ ਮੰਬਈ ਗਏ ਹੋਏ ਸੀ। ਪਿੱਛੋ ਜਦੋਂ ਕੰਮ ਵਾਲੀ ਉਨ੍ਹਾਂ ਦੇ ਘਰ ਕੰਮ ਕਰਨ ਆਈ ਤਾਂ, ਉਸ ਨੇ ਦੇਖਿਆ ਕੇ ਘਰ ਅੰਦਰ ਤਾਲੇ ਟੁੱਟੇ ਹੋਏ ਸਨ। ਫਿਰ ਉਸ ਨੇ ਗੁਆਂਢੀਆਂ ਨੂੰ ਸੂਚਨਾ ਦਿੱਤੀ। ਬਾਅਦ ਵਿੱਚ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਗਈ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ : ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਗੁਰਦਾਸਪੁਰ ਦੇ ਐਸਐਚਓ ਗੁਰਮੀਤ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਘਰਾਂ ਵਿੱਚ ਚੋਰੀ ਹੋਈ ਹੈ, ਉਨ੍ਹਾਂ ਘਰਾਂ ਵਿੱਚ ਡਾਗ ਸਕੁਐਡ ਅਤੇ ਫਿੰਗਰ ਪ੍ਰਿੰਟ ਟੀਮਾਂ ਨੂੰ ਭੇਜ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦ ਸ਼ਹਿਰ ਅੰਦਰ ਗਸ਼ਤ ਵਧਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡੇ ਟੀਮ ਵੱਲੋਂ ਰਾਤ ਨੂੰ ਹਨੂੰਮਾਨ ਚੌਂਕ ਨੇੜੇ ਵੀ ਗਸ਼ਤ ਕੀਤੀ ਜਾਂਦੀ ਹੈ। ਪੁਲਿਸ ਪੂਰੀ ਤਰ੍ਹਾਂ ਇਲਾਕੇ ਵਿੱਚ ਐਕਟਿਵ ਹੈ।
ਐਸਐਚਓ ਦੀ ਲੋਕਾਂ ਨੂੰ ਅਪੀਲ : ਇਸ ਦੇ ਨਾਲ ਹੀ, ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਲੋਕ ਆਪਣੇ ਘਰ ਨੂੰ ਬੰਦ ਕਰਕੇ ਕਿਤੇ ਬਾਹਰ ਜਾਂਦੇ ਹਨ, ਤਾਂ ਉਹ ਪੁਲਿਸ ਨੂੰ ਜ਼ਰੂਰ ਸੂਚਤ ਕਰਨ, ਤਾਂ ਜੋ ਉਸ ਏਰੀਏ ਅੰਦਰ ਗਸ਼ਤ ਨੂੰ ਵਧਾਇਆ ਜਾ ਸਕੇ। ਚੋਰਾਂ ਦੀ ਗ੍ਰਿਫਤ ਦੇ ਸਵਾਲ ਉੱਤੇ ਪੁਲਿਸ ਅਧਿਕਾਰੀ ਨੇ ਰੱਟਿਆ ਰਟਾਇਆ ਜਵਾਬ ਦਿੱਤਾ ਕਿ ਪੁਲਿਸ ਆਪਣਾ ਕੰਮ ਕਰ ਰਹੀ ਹੈ। ਚੋਰਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ:China Door Fury: ਖੂਨੀ ਡੋਰ ਦਾ ਕਹਿਰ, ਨੌਜਵਾਨ ਦਾ ਵੱਢਿਆ ਗਲ਼ਾ, ਹਾਲਤ ਗੰਭੀਰ...