ਪੰਜਾਬ

punjab

By

Published : Feb 22, 2022, 10:05 AM IST

ETV Bharat / state

ਪਰਿਵਾਰ ਨੂੰ ਵੋਟ ਪਾਉਣਾ ਪਿਆ ਮਹਿੰਗਾ, ਘਰ ਖਾਲੀ ਦੇਖ ਚੋਰਾਂ ਨੇ ਕੀਤਾ ਇਹ ਕਾਰਾ

ਬਟਾਲਾ ਦੇ ਸੰਤ ਨਗਰ ਵਿੱਚ ਇੱਕ ਘਰ ਵਿੱਚ ਚੋਰੀ ਹੋ ਗਈ, ਚੋਰ 1 ਲੱਖ ਰੁਪਏ ਤੋਂ ਵੱਧ ਨਕਦੀ ਤੇ 5 ਤੋਲੇ ਦੇ ਕਰੀਬ ਸੋਨਾ ਲੈ ਫਰਾਰ ਹੋ ਗਏ।

ਪਰਿਵਾਰ ਨੂੰ ਵੋਟ ਪਾਉਣਾ ਪਿਆ ਮਹਿੰਗਾ
ਪਰਿਵਾਰ ਨੂੰ ਵੋਟ ਪਾਉਣਾ ਪਿਆ ਮਹਿੰਗਾ

ਗੁਰਦਾਸਪੁਰ: ਬਟਾਲੇ ਦੇ ਪਰਿਵਾਰ ਨੂੰ ਵੋਟ ਪਾਉਣਾ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਪਿੱਛੋਂ ਚੋਰਾਂ ਨੇ ਘਰ ਵਿੱਚ ਧਾਵਾ ਬੋਲ ਦਿੱਤਾ ਅਤੇ 1 ਲੱਖ ਰੁਪਏ ਤੋਂ ਵੱਧ ਨਕਦੀ ਤੇ 5 ਤੋਲੇ ਦੇ ਕਰੀਬ ਸੋਨਾ ਲੈ ਫਰਾਰ ਹੋ ਗਏ।

ਮੁਹੱਲਾ ਸੰਤ ਨਗਰ ਦੇ ਰਹਿਣ ਵਾਲੇ ਪੀੜਤ ਸੰਦੀਪ ਸਿੰਘ ਦੇ ਪਰਵਾਰਿਕ ਮੈਂਬਰ ਨੇ ਦੱਸਿਆ ਕਿ‌ ਉਨ੍ਹਾਂ ਦਾ ਪਰਿਵਾਰ ਦੁਪਹਿਰ ਨੂੰ ਵੋਟਾਂ ਪਾਉਣ ਤੋਂ ਬਾਅਦ ਆਪਣੇ ਰਿਸ਼ਤੇਦਾਰਾਂ ਦੇ ਘਰ ਚਲਾ ਗਿਆ ਸੀ। ਬਾਅਦ ਦੁਪਹਿਰ ਉਨ੍ਹਾਂ ਦੇ ਪਿਤਾ ਜੀ ਨੇ ਘਰ ਫੇਰਾ ਮਾਰਿਆ ਤਾਂ ਦੇਖਿਆ ਕਿ‌ ਘਰ ਦਾ ਸਾਰਾ ਸਮਾਨ ਖਿਲਰਿਆ ਹੋਇਆ ਸੀ।

ਇਹ ਵੀ ਪੜੋ:2017 ਵਿਧਾਨਸਭਾ ਦੇ ਮੁਕਾਬਲੇ ਇਸ ਵਾਰ ਦਾ ਵੋਟ ਫੀਸਦ ਕਾਫੀ ਘੱਟ, ਜਾਣੋ ਕਿਹੜੇ ਜ਼ਿਲ੍ਹੇ ’ਚ ਕਿੰਨਾ ਰਿਹਾ ਵੋਟ ਫੀਸਦ

ਉਨ੍ਹਾਂ ਨੇ ਇਸ ਦੀ ‌ ਸੂਚਨਾ ਆਪਣੇ ਬੱਚਿਆਂ ਨੂੰ ਦਿੱਤੀ ਤਾਂ ਉਹਨਾਂ ਨੇ ਆ ਕੇ ਦੇਖਿਆ ਕਿ ਘਰ ਵਿੱਚੋਂ ਲੱਖ ਰੁਪਏ ਤੋਂ ਵੱਧ ਨਕਦ ਅਤੇ ਪੰਜ ਤੋਲੇ ਦੇ ਕਰੀਬ ਸੋਨਾ ਚੋਰ ਹੋ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਇਲਾਕੇ ਵਿਚ ਨਸ਼ੇੜੀ ਬੈਠੇ ਰਹਿੰਦੇ ਹਨ ਅਤੇ ਉਹਨਾਂ ਨੇ ਕੁਝ ਨੌਜਵਾਨਾਂ ’ਤੇ ਸ਼ੱਕ ਜ਼ਾਹਰ ਕੀਤਾ ਹੈ। ਦੂਜੇ ਪਾਸੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਸ਼ਿਕਾਇਤ ਉਨ੍ਹਾਂ ਨੂੰ ਮਿਲ ਗਈ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜੋ:ਅਕਾਲੀ ਦਲ ਅਤੇ ਭਾਜਪਾ ਦਰਮਿਆਣ ਗਠਜੋੜ ਸੁਰਜੀਤ ਹੋਣ ਦੀਆਂ ਸੰਭਾਵਨਾਵਾਂ ਵਧੀਆਂ

ABOUT THE AUTHOR

...view details