ਨਵੇਂ ਸਾਲ ਦੇ ਜਸ਼ਨ ਮੌਕੇ ਨੌਜਵਾਨ ਨੇ ਕੀਤੀ ਹੋਟਲ 'ਚ ਫਾਇਰਿੰਗ, ਪੁਲਿਸ ਨੇ ਕੀਤਾ ਮਾਮਲਾ ਦਰਜ, 'ਆਪ' ਪਾਰਟੀ ਨਾਲ ਦੱਸਿਆ ਜਾ ਰਿਹਾ ਨੌਜਵਾਨ ਦਾ ਸਬੰਧ ਗੁਰਦਾਸਪੁਰ:ਇੱਕ ਨਿਜੀ ਹੋਟਲ ਵਿੱਚ ਚੱਲ ਰਹੀ ਨਵੇਂ ਸਾਲ ਦੀ ਪਾਰਟੀ ਦੌਰਾਨ ਆਪਣੀ ਰਿਵਾਲਵਰ ਕੱਢ (The youth fired in the hotel at Gurdaspur) ਕੇ ਆਮ ਆਦਮੀ ਪਾਰਟੀ ਦੇ ਸਾਬਕਾ ਪ੍ਰਧਾਨ ਕਸ਼ਮੀਰ ਸਿੰਘ ਵਾਹਲਾ ਦੇ ਪੁੱਤਰ ਸੁਖਵਿੰਦਰ ਸਿੰਘ ਉਰਫ ਸੁੱਖ ਵਾਹਲਾ ਨੇ ਹਵਾਈ ਫਾਇਰ ਕਰ ਦਿੱਤਾ, ਜਿਸ ਤੋਂ ਪਾਰਟੀ ਵਿੱਚ ਹਫੜਾ-ਤਫੜੀ ਮੱਚ ਗਈ।
ਪੁਲਿਸ ਦੀ ਕਾਰਵਾਈ:ਮਾਮਲੇ ਵਿੱਚ ਹੁਣ ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਨੇ ਸੁੱਖ ਵਾਹਲਾ ਦੇ ਖਿਲਾਫ ਮਾਨਵੀ ਜੀਵਨ ਨੂੰ ਖ਼ਤਰਾ ਪਹੁੰਚਾਉਣ (Clause for endangering life against Wahala) ਦੀ ਧਾਰਾ 336, ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਇਲਜ਼ਾਮ ਹੇਠ ਧਾਰਾ 188 ਤਹਿਤ ਮਾਮਲਾ ਦਰਜ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਰਾਜਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਨਵੇਂ ਸਾਲ ਦੇ ਪ੍ਰੋਗਰਾਮ ਦੋਰਾਨ ਇਕ ਨਿਜੀ ਹੋਟਲ ਵਿਚ ਚਲ ਰਹੀ ਪਾਰਟੀ ਦੌਰਾਨ ਸੁਖਵਿੰਦਰ ਸਿੰਘ ਉਰਫ ਸੁੱਖ ਵਾਹਲਾ ਨਾਮਕ ਨੌਜਵਾਨ ਨੇ ਗੋਲ਼ੀ ਚਲਾਈ ਹੈ ਜਿੱਸ ਤਹਿਤ ਉਸ ਦੇ ਖ਼ਿਲਾਫ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਿਤਾ ਜਾ ਚੁੱਕਾ ਹੈ ਅਤੇ ਉਸ ਨੂੰ ਗਿਰਫ਼ਤਾਰ ਕਰਨ ਲਈ ਕਾਰਵਾਈ (Actions are being taken to arrest) ਕੀਤੀ ਜਾ ਰਹੀ ਹੈ ।
ਗੁਜਰਾਤ ਚੋਣਾਂ:ਦੱਸ ਦੇਈਏ ਕਿ ਸੁੱਖ ਵਾਹਲਾ ਦੇ ਪਿਤਾ ਕਸ਼ਮੀਰ ਸਿੰਘ ਵਾਹਲਾ ਆਮ ਆਦਮੀ ਪਾਰਟੀ ਦੇ ਸਾਬਕਾ ਜਿਲ੍ਹਾ ਪ੍ਰਧਾਨ ਰਹੇ ਹਨ ਅਤੇ ਗੁਜਰਾਤ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਪ੍ਰਚਾਰ (Aam Aadmi Party campaign during Gujarat elections) ਲਈ ਆਪਣੇ ਸਾਥੀਆਂ ਸਮੇਤ ਚੋਣ ਪ੍ਰਚਾਰ ਵੀ ਕਰਨ ਗਏ ਸਨ ਅਤੇ ਸੁੱਖ ਵਾਲਾ ਵੀ ਆਪਣੇ ਪਿਤਾ ਦੀਆਂ ਰਾਜਨੀਤਕ ਗਤੀਵਿਧੀਆਂ ਵਿੱਚ ਸ਼ਰੀਕ ਹੁੰਦਾ ਰਿਹਾ ਹੈ ਅੱਤੇ ਇਸ ਘਟਨਾਂ ਦੀ ਸੀਸੀ ਟੀਵੀ ਵਿ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ:ਰੋਪੜ ਸੀਆਈਏ ਸਟਾਫ਼ ਨੇ 6 ਗੈਂਗਸਟਰ ਕੀਤੇ ਗ੍ਰਿਫ਼ਤਾਰ, ਹਥਿਆਰਾਂ ਦਾ ਜ਼ਖ਼ੀਰਾ ਵੀ ਕੀਤਾ ਬਰਾਮਦ
ਸੂਬਾ ਸਰਕਾਰ ਦੀਆਂ ਹਦਾਇਤਾਂ: ਜਿਕਰਯੋਗ ਹੈ ਕਿ ਬੀਤੇ ਦਿਨੀ ਪੁਲਿਸ ਨੇ ਸੂਬੇ ਵਿੱਚ ਗੰਨ ਕਲਚਰ ਉੱਤੇ ਰੋਕ ਲਗਾਉਣ ਲਈ ਸਖ਼ਤ ਫੈਸਲੇ ਲਏ ਸਨ ਅਤੇ ਸੋਸ਼ਲ ਮੀਡੀਆ ਉੱਤੇ ਹਥਿਆਰਾਂ ਦੀ ਪ੍ਰਦਰਸ਼ਨੀ (Show of arms on social media) ਕਰਨ ਵਾਲੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਵੀ ਕੀਤੀ ਗਈ ਸੀ। ਅਜਿਹੇ ਵਿੱਚ ਹੁਣ ਨੌਜਵਾਨ ਵੱਲੋਂ ਮੁੜ ਤੋਂ ਚੱਲਦੀ ਪਾਰਟੀ ਅੰਦਰ ਫਾਇਰ ਕੀਤੇ ਗਏ ਹਨ ਅਤੇ ਹੁਣ ਮਾਮਲੇ ਵਿੱਚ ਪੁਲਿਸ ਦੀ ਭੂਮਿਕਾ ਅਹਿਮ ਰਹੇਗੀ।