ਪੰਜਾਬ

punjab

ETV Bharat / state

ਮੇਮ ਨਾਲ ਵਿਆਹ ਕਰਵਾਉਣ ਵਾਲੇ ਨੌਜਵਾਨ ਦੇ ਪੈਸੇ ਵੀ ਗਏ ਤੇ ਮੇਮ - ਸੋਸ਼ਲ ਮੀਡੀਆ

ਵਿਦੇਸ਼ ਜਾ ਕੇ ਪੈਸੇ ਕਮਾਉਣ ਦੇ ਲਾਲਚ ਵਿੱਚ ਪੰਜਾਬੀ ਨੌਜਵਾਨਾਂ ਨਾਲ ਹੋਈਆਂ ਠੱਗੀਆਂ‌ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕੇ ਹਨ। ਤਾਜ਼ਾ ਮਾਮਲਾ ਗੁਰਦਾਸਪੁਰ ਸ਼ਹਿਰ ਦਾ ਹੈ ਜਿਸ ਵਿਚ ਵਿਕਰਾਂਤ ਨਾਂ ਦੇ ਇਕ ਨੌਜਵਾਨ ਨੇ ਆਪਣੇ ਜਰਮਨੀ ਰਹਿੰਦੇ ਰਿਸ਼ਤੇਦਾਰਾਂ ਦੀਆਂ ਗੱਲਾਂ ਵਿਚ ਆ ਕੇ ਜਰਮਨੀ ਜਾਣ ਲਈ ਇਕ ਮੇਮ ਨਾਲ ਕੰਟਰੈਕਟ ਮੈਰਿਜ ਕਰਵਾ ਲਈ ਅਤੇ ਲੱਖਾਂ ਰੁਪਏ ਵੀ ਖਰਚ ਕਰ ਦਿੱਤੇ।

ਜਰਮਨੀ ਜਾਣ ਲਈ ਨੌਜਵਾਨ ਨੇ ਮੇਮ ਨਾਲ ਕਰਵਾਇਆ ਸੀ ਵਿਆਹ
ਜਰਮਨੀ ਜਾਣ ਲਈ ਨੌਜਵਾਨ ਨੇ ਮੇਮ ਨਾਲ ਕਰਵਾਇਆ ਸੀ ਵਿਆਹ

By

Published : Jul 18, 2021, 1:24 PM IST

ਗੁਰਦਾਸਪੁਰ:ਜਾਣਕਾਰੀ ਦਿੰਦਿਆਂ ਨੌਜਵਾਨ ਵਿਕਰਾਂਤ ਨੇ ਦੱਸਿਆ ਕਿ ਉਸ ਦੇ ਕੁਝ ਰਿਸ਼ਤੇਦਾਰ ਜੋ ਜਰਮਨੀ ਵਿੱਚ ਰਹਿੰਦੇ ਹਨ ‌ਉਨ੍ਹਾਂ ਨੇ ਉਸ ਦੇ ਭਰਾ ਜੋ ਕਿ ਇਰਾਕ ਵਿਚ ਕੰਮ ਕਰਦਾ ਸੀ ਨੂੰ ਕਿਹਾ ਕਿ ਉਸ ਦੇ ਛੋਟੇ ਭਰਾ ਵਿਕਰਾਂਤ ਨੂੰ ਅਸੀਂ ਜਰਮਨੀ ਸੈਟਲ ਕਰਵਾ ਦਿੰਦੇ ਹਾਂ। ਇਸ ਦੇ ਲਈ ਉਸ ਨੂੰ ਇੱਕ ਮੇਮ ਨਾਲ ਕੰਟਰੈਕਟ ‌ਮੈਰਿਜ ਕਰਵਾਉਣੀ ਹੋਵੇਗੀ ਜੋ ਉਨ੍ਹਾਂ ਦੇ ਰਿਸ਼ਤੇਦਾਰਾਂ ਵਿੱਚੋਂ ਹੀ ਇੱਕ ਕੁੜੀ ਦੀ ਸਹੇਲੀ ਸੀ। ਬਦਲੇ ਵਿੱਚ 22 ਲੱਖ ਰੁਪਏ ਮੰਗੇ ਗਏ ਜਿਨ੍ਹਾਂ ਵਿੱਚੋਂ ਅੱਧੇ ਯਾਨੀ 11 ਲੱਖ ‌ਵਿਕਰਾਂਤ ਨੂੰ ਜਰਮਨੀ ਪਹੁੰਚ ਕੇ ਦੇਣੇ ਪੈਣਗੇ ਜਦਕਿ ਬਾਕੀ ਦੇ ਪੈਸੇ ਉਸ ਨੂੰ ਹੌਲੀ-ਹੌਲੀ ਕਰਕੇ ਤਿੰਨ ਸਾਲਾਂ ਵਿਚ ਮੇਮ ਨੂੰ ਆਪ ਜਰਮਨੀ ਵਿਚ ਕਮਾਕੇ ਦੇਣੇ ਹਨ ਅਤੇ ਤਿੰਨ ਸਾਲਾਂ ਵਿਚ ਉਹ ਦੋਵੇਂ ਆਪਸੀ ਸਹਿਮਤੀ ਨਾਲ ਤਲਾਕ ਲੈ ਲੈਣਗੇ।

ਜਰਮਨੀ ਜਾਣ ਲਈ ਨੌਜਵਾਨ ਨੇ ਮੇਮ ਨਾਲ ਕਰਵਾਇਆ ਸੀ ਵਿਆਹ

ਵਿਕਰਾਂਤ ਅਨੁਸਾਰ ‌ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਉਸ ਕੋਲੋਂ ਲਗਭਗ 12 ਲੱਖ ਰੁਪਏ ਜਰਮਨੀ ਪਹੁੰਚਣ ਤੋਂ ਪਹਿਲਾਂ ਹੀ ਲੈ ਲਏ ਜਦ ਕਿ ਮੇਮ ਜੋ ਤਿੰਨ ਵਾਰ ਭਾਰਤ ਆਈ ਅਤੇ ਉਸਦੀ ਟਿਕਟ ਅਤੇ ਰਹਿਣ ਦਾ ਸਾਰਾ ਖਰਚਾ ਵੀ ਵਿਕਰਾਂਤ ਨੇ ਹੀ ਕੀਤਾ। ਵਿਕਰਾਂਤ ਅਨੁਸਾਰ ਇਸ ਤਰ੍ਹਾਂ ਉਸ ਨੇ ਲਗਭਗ 18 ਲੱਖ ਰੁਪਏ ਖਰਚ ਕਰ ਦਿੱਤੇ ਜੋ ਕਿ ਉਸ ਦੇ ਭਰਾ ਅਤੇ ਪਿਤਾ ਜੀ ਨੇ ਬੜੇ ਯਤਨਾਂ ਨਾਲ ਥੋੜੇ ਥੋੜੇ ਕਰਕੇ ਜੋੜੇ ਸਨ।

ਵਿਕਰਾਂਤ ਨੇ ਵਿਆਹ ਦਾ ਸਰਟੀਫਿਕੇਟ ਅਤੇ ਫੋਟੋਆਂ ਦਿਖਾਉਦੇ ਹੋਏ ਦੱਸਿਆ ਕਿ ਮੇਮ ਨੇ ਭਾਰਤ ਆ ਕੇ ਉਸ ਨਾਲ ਵਿਆਹ ਕਰਵਾ ਲਿਆ। ਇਸ ਤੋਂ ਬਾਅਦ ਮੇਮ ਨੂੰ ਤਿੰਨ ਵਾਰ ਅੰਬੈਸੀ ਵੱਲੋਂ ਭਾਰਤ ਬੁਲਾਇਆ ਗਿਆ ਪਰ ਦੋ ਵਾਰ ਉਹ‌ ਬਹਾਨੇ ਬਣਾ ਕੇ ਨਹੀਂ ਆਈ। ਤੀਸਰੀ ਵਾਰ ਉਹ‌ ਆਈ ਪਰ ਉਨ੍ਹਾਂ ਦੀ ਮੈਰੀਜ ਨੂੰ ਸ਼ੱਕੀ ਕਰਾਰ ਦੇ ਕੇ ਵਿਕਰਾਂਤ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ। ਮੇਮ ਵਾਪਸ ਚਲੀ ਗਈ ਅਤੇ ਵਿਕਰਾਂਤ ਭਾਰਤ ਹੀ ਰਹਿ ਗਿਆ। ਇਸ ਤੋਂ ਬਾਅਦ ਜਦ ਉਸ ਨੇ ਆਪਣੇ ਰਿਸ਼ਤੇਦਾਰਾਂ ਅਤੇ ਮੇਮ ਪਾਸੋਂ ਪੈਸੇ ਮੰਗਣੇ ਸ਼ੁਰੂ ਕੀਤੇ ਤਾਂ ਮੇਮ ਨੇ ਉਸ ਦਾ ਮੋਬਾਇਲ ਨੰਬਰ ਅਤੇ ਸੋਸ਼ਲ ਮੀਡੀਆ ਤੇ ਉਸਦੇ ਅਕਾਊਂਟ ਹਰ ਪਾਸੋਂ ਬਲਾਕ ਕਰ ਦਿੱਤੇ।

ਵਿਕਰਾਂਤ ਅਨੁਸਾਰ ਆਪਣੇ ਨਾਲ ਹੋਈ ਇਸ ਠੱਗੀ ਦੀ ਸ਼ਿਕਾਇਤ ਉਸਨੇ ਵੀ ਐਨ ਆਰ ਆਈ ਥਾਣੇ ਅਤੇ ਐਸ ਐਸ ਪੀ ਗੁਰਦਾਸਪੁਰ ਅੱਗੇ ਕੀਤੀ ਹੈ। ਕਹਾਣੀ ਦਾ ਦੂਸਰਾ ਪਹਿਲੂ ਕੀ ਹੈ ਇਹ ਤਾਂ ਇਨਕੁਆਰੀ ਤੋਂ ਬਾਅਦ ਵੀ ਸਾਹਮਣੇ ਆ ਸਕਦਾ ਹੈ ਕਿਉਂਕਿ ਜਿਨ੍ਹਾਂ ਰਿਸ਼ਤੇਦਾਰਾਂ ਉੱਪਰ ਵਿਕਰਾਂਤ ਦੋਸ਼ ਲਗਾ ਰਿਹਾ ਹੈ ਉਹ ਸਾਰੇ ਜਰਮਨੀ ਵਿੱਚ ਰਹਿੰਦੇ ਹਨ ਪਰ ਇਹ ਗੱਲ ਤਾਂ ਸਾਫ ਹੈ ਕਿ ਪੰਜਾਬੀ ਨੌਜਵਾਨਾਂ ਦਾ ਵਿਦੇਸ਼ ਜਾ ਕੇ ਪੈਸੇ ਕਮਾਉਣ ਦਾ ਮੋਹ ਉਨ੍ਹਾਂ ਨੂੰ ਕਈ ਤਰਾਂ ਦੀਆਂ ਮੁਸ਼ਕਲਾਂ ਵਿਚ ਵੀ ਪਾ ਰਿਹਾ ਹੈ।

ਇਹ ਵੀ ਪੜ੍ਹੋ: ਪਰਿਵਾਰ ‘ਤੇ ਡਿੱਗਿਆ ਦੁੱਖਾਂ ਦਾ ਪਹਾੜ, ਮਾਂ-ਪੁੱਤ ਦਾ ਇਕੱਠਿਆਂ ਦਾ ਕੀਤਾ ਸਸਕਾਰ

ABOUT THE AUTHOR

...view details