ਪੰਜਾਬ

punjab

ਮਾਂ ਦੀ ਮੌਤ ਦਾ ਸੁਨੇਹਾ ਮਿਲਣ 'ਤੇ ਦੁਬਈ ਬੈਠੇ ਪੁੱਤ ਦੀ ਦਿਮਾਗੀ ਹਾਲਾਤ ਵਿਗੜੀ, ਇਲਾਜ ਮਗਰੋਂ ਹੋਈ ਵਾਪਸੀ

ਦੁਬਈ ਵਿੱਚ ਦਿਮਾਗੀ ਤੌਰ ਉੱਤੇ ਆਪਣਾ ਸੰਤੁਲਨ ਗਵਾ ਬੈਠੇ ਸੁਖਰਾਜ ਦੀ ਵਤਨ ਵਾਪਿਸੀ ਹੋਈ ਹੈ। ਚੈਰੀਟੇਬਲ ਟਰੱਸਟ ਨੇ ਨੌਜਵਾਨ ਦਾ ਦੁਬੱਈ ਵਿੱਚ ਇਲਾਜ ਕਰਵਾਇਆ ਅਤੇ ਫਿਰ ਵਾਪਸ ਵਤਨ ਭੇਜਿਆ।

By

Published : Apr 21, 2021, 5:43 PM IST

Published : Apr 21, 2021, 5:43 PM IST

ਫ਼ੋਟੋ
ਫ਼ੋਟੋ

ਗੁਰਦਾਸਪੁਰ: ਪਿਛਲੇ ਕੁੱਝ ਦਿਨ ਪਹਿਲਾਂ ਗੁਰਦਾਸਪੁਰ ਦੇ ਨੌਜਵਾਨ ਸੁਖਰਾਜ ਸਿੰਘ ਜੋ ਦੁਬਈ ਰੋਜ਼ੀ ਰੋਟੀ ਅਤੇ ਚੰਗੇ ਭਵਿਖ ਦਾ ਸੁਪਨਾ ਲੈਕੇ ਗਿਆ ਸੀ ਉਸ ਦੀ ਵੀਡੀਓ ਸਾਹਮਣੇ ਆਈ ਸੀ ਜਿਸ ਵਿੱਚ ਸੁਖਰਾਜ ਦੁਬਈ ਵਿੱਚ ਦਿਮਾਗੀ ਤੌਰ ਉੱਤੇ ਆਪਣਾ ਸੰਤੁਲਨ ਗਵਾ ਬੈਠਾ ਸੀ। ਉਸ ਵੀਡੀਓ ਵਾਇਰਲ ਹੋਣ ਤੋਂ ਬਾਅਦ ਦੁਬੱਈ ਦੀ ਪਹਿਲ ਚੈਰੀਟੇਬਲ ਟਰੱਸਟ ਨੇ ਨੌਜ਼ਵਾਨ ਦਾ ਦੁਬੱਈ ਵਿੱਚ ਇਲਾਜ ਕਰਵਾਇਆ ਅਤੇ ਹੁਣ ਉਸ ਨੇ ਵਤਨ ਵਾਪਿਸੀ ਕੀਤੀ ਹੈ।

ਵੇਖੋ ਵੀਡੀਓ

ਗੁਰਦਾਸਪੁਰ ਦੇ ਪਿੰਡ ਢਡਿਆਲਾ ਦਾ ਰਹਿਣ ਵਾਲੇ ਸੁਖਰਾਜ ਸਿੰਘ ਨੇ ਕਿਹਾ ਕਿ ਉਹ 2018 ਵਿੱਚ ਚੰਗੇ ਭੱਵਿਖ ਦੀ ਸੋਚ ਨਾਲ ਕਰਜ਼ਾ ਚੁੱਕ ਵਿਦੇਸ਼ ਦੁਬਈ ਵਿੱਚ ਗਿਆ ਪਰ ਪਹਿਲਾਂ ਤਾਂ ਉਥੇ ਕੰਮ ਲਈ ਖਜਲ ਹੋਇਆ ਅਤੇ ਬਾਅਦ ਵਿੱਚ ਹੁਣ ਕੁਝ ਮਹੀਨੇ ਪਹਿਲਾ ਜਦ ਪਿੰਡ ਵਿੱਚ ਮਾਂ ਦੇ ਦੇਹਾਂਤ ਦੀ ਖ਼ਬਰ ਮਿਲੀ ਤਾਂ ਉਹ ਆਪਣਾ ਦੁਬਈ ਵਿੱਚ ਦਿਮਾਗੀ ਸੰਤੁਲਨ ਗਵਾ ਬੈਠੇ ਜਿਸ ਕਰਕੇ ਉਨ੍ਹਾਂ ਨੂੰ ਨੌਕਰੀ ਤੋਂ ਵੀ ਕੱਢ ਦਿਤਾ। ਇਨ੍ਹਾਂ ਸਭ ਹਾਲਾਤ ਵਿੱਚ ਉਹ ਦੁਬਈ ਦੀਆ ਸੜਕਾਂ ਉੱਤੇ ਰੁਲ ਰਹੇ ਸੀ ਫਿਰ ਕੁਝ ਪੰਜਾਬੀਆਂ ਨੇ ਵੀਡੀਓ ਵਾਇਰਲ ਕੀਤੀ ਤਾਂ ਦੁਬਈ ਵਿੱਚ ਬੈਠੇ ਕਾਰੋਬਾਰੀ ਜੋਗਿੰਦਰ ਸਲਾਰੀਆ ਨੇ ਆਪਣੀ ਪਹਿਲ ਚੈਰੀਟੇਬਲ ਟਰੱਸਟਨ ਨੇ ਉਨ੍ਹਾਂ ਨੂੰ ਆਪਣੇ ਕੋਲ ਰੱਖ ਪਹਿਲਾਂ ਉਸ ਦਾ ਇਲਾਜ ਕਰਵਾਇਆ ਫਿਰ ਭਾਰਤੀ ਅੰਬੈਸੀ ਨਾਲ ਗੱਲਬਾਤ ਕਰ ਉਸ ਨੂੰ ਨੂੰ ਵਤਨ ਵਾਪਿਸ ਭੇਜਿਆ। ਸੁਖਰਾਜ ਸਿੰਘ ਜੋਗਿੰਦਰ ਸਲਾਰੀਆ ਦਾ ਧੰਨਵਾਦ ਕੀਤਾ ਹੈ।

ਉਥੇ ਹੀ ਆਮ ਆਦਮੀ ਪਾਰਟੀ ਦੇ ਯੂਥ ਆਗੂ ਸ਼ੈਰੀ ਕਲਸੀ ਨੇ ਦੱਸਿਆ ਕਿ ਸੁਖਰਾਜ ਸਿੰਘ ਦੀ ਦੁਬੱਈ ਵਿੱਚ ਹਾਲਤ ਬੁਰੀ ਹੋਣ ਦੀ ਜਾਣਕਾਰੀ ਸੁਖਰਾਜ ਦੇ ਪਰਿਵਾਰ ਨੇ ਜਦ ਉਨ੍ਹਾਂ ਨੂੰ ਦਿੱਤੀ ਸੀ ਤਾਂ ਉਨ੍ਹਾਂ ਵੱਲੋਂ ਦੁਬਈ ਵਿੱਚ ਬੈਠੇ ਪਹਿਲ ਚੈਰੀਟੇਬਲ ਟਰੱਸਟ ਨਾਲ ਸੰਪਰਕ ਕਰ ਉਸ ਦੀ ਵਤਨ ਵਾਪਸੀ ਲਈ ਮਦਦ ਦੀ ਅਪੀਲ ਕੀਤੀ ਅਤੇ ਅੱਜ ਸੁਖਰਾਜ ਸਿੰਘ ਬਟਾਲਾ ਪਹੁੰਚ ਗਿਆ ਹੈ ਅਤੇ ਉਹ ਜੋਗਿੰਦਰ ਸਲਾਰੀਆ ਦੇ ਧੰਨਵਾਦੀ ਹਨ।

ABOUT THE AUTHOR

...view details