ਦੀਨਾਨਗਰ ਵਿੱਚ ਲੁਟੇਰਿਆਂ ਨੇ ਔਰਤ ਦਾ ਕਤਲ ਕਰਕੇ ਲਾਸ਼ ਨੂੰ ਗਟਰ ਵਿੱਚ ਸੁੱਟ ਦਿੱਤਾ ਗੁਰਦਾਸਪੁਰ: ਨਿਤ ਦਿਨ ਵੱਧ ਰਹੀਆਂ ਲੁੱਟਾ ਖੋਹਾਂ ਤਾਂ ਲੋਕਾਂ ਲਈ ਮੁਸੀਬਤ ਬਣੀਆਂ ਹੀ ਸਨ, ਪਰ ਹੁਣ ਇਹਨਾਂ ਲੁੱਟਾਂ ਦੇ ਨਾਲ ਨਾਲ ਕਤਲ ਦੀਆਂ ਵਾਰਦਾਤਾਂ ਨੂੰ ਵੀ ਅੰਜਾਮ ਦਿੱਤਾ ਜਾ ਰਿਹਾ ਹੈ। ਜਿਸ ਨਾਲ ਲੋਕਾਂ ਦੇ ਹੱਸਦੇ ਵੱਸਦੇ ਘਰ ਉਜੜ ਰਹੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਸ਼ੁਕਰਵਾਰ ਦੀ ਰਾਤ ਗੁਰਦਾਸਪੁਰ 'ਚ ਜਿੱਥੇ ਲੁਟੇਰਿਆਂ ਨੇ ਦੀਨਾਨਗਰ 'ਚ ਇਕ ਦਿਲ ਦਹਿਲਾਉਣ ਵਾਲੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਪਿੰਡ ਆਵਾਂਖਾ ਦੇ ਇਕ ਘਰ ਵਿਚ ਰਾਤ ਨੂੰ ਚੋਰੀ ਕਰਨ ਆਏ ਚੋਰਾਂ ਨੇ ਬਜ਼ੁਰਗ ਔਰਤ ਦਾ ਕਤਲ ਕਰ ਦਿੱਤਾ ਹੈ ਅਤੇ ਚੋਰ ਲਾਸ਼ ਨੂੰ ਘਰ ਦੇ ਸੀਵਰੇਜ਼ ਗਟਰ ਵਿਚ ਸੁੱਟ ਕੇ ਫਰਾਰ ਹੋ ਗਏ ਹਨ।
ਗਟਰ 'ਚ ਸੁੱਟੀ ਮਹਿਲਾ ਦੀ ਲਾਸ਼ :ਉਥੇ ਹੀ ਇਸ ਵਾਰਦਾਤ ਨੂੰ ਅੰਜਾਮ ਦੇ ਭੱਜ ਰਹੇ ਇਕ ਨੌਜਵਾਨ ਨੂੰ ਮੋਹਲੇ ਦੇ ਕੁਝ ਲੋਕਾਂ ਨੇ ਦੇਖਿਆ ਤਾਂ ਰੌਲਾ ਪਿਆ ਤਾ ਜਦ ਲੋਕਾਂ ਨੇ ਉਕਤ ਬਜ਼ੁਰਗ ਔਰਤ ਦੇ ਘਰ ਚ ਜਾਕੇ ਦੇਖਿਆ ਤਾਂ ਮਾਮਲਾ ਸਾਮਣੇ ਆਇਆ ਉਥੇ ਹੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਇਸ ਮਾਮਲੇ 'ਚ ਪੁਲਿਸ ਵਲੋਂ ਇਕ ਨੌਜਵਾਨ ਦੇ ਖਿਲਾਫ ਮਾਮਲਾ ਦਰਜ ਕਰ ਤਫਤੀਸ਼ ਸ਼ੁਰੂ ਕੀਤੀ ਹੈ ਜਦਕਿ ਆਰੋਪੀ ਨੌਜਵਾਨ ਫਰਾਰ ਦੱਸਿਆ ਜਾ ਰਿਹਾ ਹੈ।
ਘਰ ਵਿਚ ਇੱਕਲੀ ਸੀ ਮਹਿਲਾ :ਜਾਣਕਾਰੀ ਮੁਤਾਬਿਕ ਦੀਨਾਨਗਰ ਦੇ ਪਿੰਡ ਆਵਾਂਖਾ ਦੀ ਰਹਿਣ ਵਾਲੀ ਬਜ਼ੁਰਗ ਔਰਤ ਕਮਲਾ ਦੇਵੀ ਘਰ ਚ ਇਕੱਲੀ ਸੀ ਅਤੇ ਉਸਦੀ ਬੇਟੀ ਰੇਣੁ ਅਤੇ ਗੁਆਂਢੀਆਂ ਨੇ ਦੱਸਿਆ ਕਿ ਦੇਰ ਰਾਤ ਮੁਹੱਲੇ 'ਚ ਕਾਫੀ ਰੌਲਾ ਪਿਆ ਅਤੇ ਜਦ ਸਾਰਾ ਮੁਹੱਲਾ ਇਕੱਠਾ ਹੋਇਆ ਤਾਂ ਕਮਲਾ ਦੇਵੀ ਦੇ ਘਰ ਗਏ ਤਾ ਘਰ ਚ ਸਾਰਾ ਸਾਮਾਨ ਖਿਲਰਿਆ ਪਿਆ ਸੀ, ਜਦਕਿ ਕਮਲਾ ਦੇਵੀ ਨਹੀਂ ਮਿਲ ਰਹੀ ਸੀ, ਲੇਕਿਨ ਅਚਾਨਕ ਜਦ ਘਰ ਦੇ ਅੰਦਰ ਗਟਰ ਖੋਲ ਦੇਖਿਆ ਤਾਂ ਉਸ 'ਚ ਬਜ਼ੁਰਗ ਔਰਤ ਦੀ ਲਾਸ਼ ਮਿਲੀ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਗਿਆ।
- Kapurthala Murder Case: ਕਤਲ ਮਾਮਲੇ ਵਿੱਚ ਨਵਾਂ ਮੋੜ, ਮ੍ਰਿਤਿਕਾ ਦੇ ਜਵਾਈ ਨੇ ਕੀਤੀ ਖ਼ੁਦਕੁਸ਼ੀ
- Anti Terrorism Day 2023- ਕੀ ਪੰਜਾਬ ਵਿਚ ਮੁੜ ਤੋਂ ਪੈਰ ਪਸਾਰ ਸਕਦੀ ਹੈ ਅੱਤਵਾਦੀ ਅਤੇ ਖਾਲਿਸਤਾਨੀ ਮੁਹਿੰਮ ? ਖਾਸ ਰਿਪੋਰਟ
- ਰੁਕਣ ਦਾ ਇਸ਼ਾਰਾ ਦੇਣ 'ਤੇ ਕਾਰ ਚਾਲਕ ਨੇ ਹੋਮਗਾਰਡ 'ਤੇ ਚੜ੍ਹਾਈ ਕਾਰ, ਹੋਮਗਾਰਡ ਜਖ਼ਮੀ
ਵਾਰਦਾਤ ਦੇ ਦੋਸ਼ੀਆਂ ਦੀ ਕੀਤੀ ਜਾ ਰਹੀ ਭਾਲ : ਵਧੇਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕਾ ਦੀ ਬੇਟੀ ਰੇਣੁ ਨੇ ਦੱਸਿਆ ਕਿ ਉਸ ਨੂੰ ਗੁਆਂਢੀਆਂ ਨੇ ਫੋਨ ਕਰ ਸੂਚਿਤ ਕੀਤਾ ਸੀ ਅਤੇ ਜਦ ਉਹ ਪਹੁੰਚੀ ਤਾਂ ਮਾਂ ਨੂੰ ਬੇਰਹਿਮੀ ਨਾਲ ਕਤਲ ਕੀਤੀ ਲਾਸ਼ ਸਾਮਣੇ ਪਾਈ ਸੀ, ਉਥੇ ਹੀ ਉਹਨਾਂ ਦੱਸਿਆ ਕਿ ਇਹ ਵਾਰਦਾਤ ਲੁੱਟ ਅਤੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਨੀਯਤ ਨਾਲ ਦਿਤੀ ਗਈ ਹੈ ਉਥੇ ਹੀ ਪੁਲਿਸ ਥਾਣਾ ਦੀਨਾਨਗਰ ਦੇ ਥਾਣਾ ਇੰਚਾਰਜ ਮੇਜਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਦੇਰ ਰਾਤ ਇਸ ਵਾਰਦਾਤ ਦੀ ਸੂਚਨਾ ਮਿਲੀ ਸੀ ਅਤੇ ਉਹਨਾਂ ਵਲੋਂ ਮੌਕੇ ਤੇ ਪਹੁਚ ਜਾਂਚ ਸ਼ੁਰੂ ਕੀਤੀ ਗਈ ਅਤੇ ਜਦਕਿ ਮ੍ਰਿਤਕ ਔਰਤ ਕਮਲਾ ਦੇਵੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਦੀਨਾਨਗਰ ਦੇ ਇਕ ਨੌਜਵਾਨ ਦੇ ਖਿਲਾਫ ਮਾਮਲਾ ਦਰਜ ਕਰ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਜਦਕਿ ਆਰੋਪੀ ਨੌਜਵਾਨ ਫਰਾਰ ਦੱਸਿਆ ਜਾ ਰਿਹਾ ਹੈ।