ਪੰਜਾਬ

punjab

ETV Bharat / state

ਕੇਸ਼ੋਪੁਰ ਛੰਭ ’ਚ ਇਸ ਸਾਲ ਵੱਧ ਪ੍ਰਵਾਸੀ ਪੰਛੀਆਂ ਦੇ ਪਹੁੰਚਣ ਦੀ ਸੰਭਾਵਨਾ

ਬੀਤੇ ਕੁਝ ਸਾਲਾਂ ਤੋਂ ਜ਼ਿਲ੍ਹਾਂ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਵੱਲੋਂ ਸਖ਼ਤੀ ਕਰਨ ਨਾਲ ਇਨ੍ਹਾਂ ਪੰਛੀਆਂ ਦੀ ਗਿਣਤੀ 12 ਹਜ਼ਾਰ ਤੱਕ ਪਹੁੰਚ ਗਈ ਸੀ, ਪਰ ਇਸ ਵਾਰ ਅਜੇ ਤੱਕ ਇਨ੍ਹਾਂ ਪ੍ਰਵਾਸੀ ਪੰਛੀਆਂ ਦੀ ਆਮਦ 18 ਹਜ਼ਾਰ ਤੋਂ ਉੱਪਰ ਰਿਕਾਰਡ ਕੀਤੀ ਜਾ ਰਹੀ ਹੈ।

Keshopur-Miani Community Reserve, Keshopur Chambh, Dinanagar
ਕੇਸ਼ੋਪੁਰ ਛੰਭ ’ਚ ਇਸ ਸਾਲ ਵੱਧ ਪ੍ਰਵਾਸੀ ਪੰਛੀਆਂ ਦੇ ਪਹੁੰਚਣ ਦੀ ਸੰਭਾਵਨਾ

By

Published : Dec 2, 2022, 10:30 AM IST

Updated : Dec 2, 2022, 11:13 AM IST

ਗੁਰਦਾਸਪੁਰ:ਦੀਨਾਨਗਰ ਵਿੱਚ ਪੈਦੇ ਕੇਸ਼ੋਪੁਰ ਛੰਬ ਜੋ ਕੇ ਲਗਭਗ 800 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ ਅਤੇ , ਜੋ ਕਦੀ ਮਹਾਰਾਜਾ ਰਣਜੀਤ ਸਿੰਘ ਦੀ ਸ਼ਿਕਾਰਗਾਹ ਹੋਇਆ ਕਰਦੀ ਸੀ, ’ਇਸ ਵਿੱਚ ਚ ਸਦੀਆਂ ਤੋਂ ਪ੍ਰਵਾਸੀ ਪੰਛੀ ਵਿਦੇਸ਼ਾਂ ਤੋਂ ਆਉਂਦੇ ਹਨ। ਪਹਿਲਾਂ ਤਾਂ ਇਨ੍ਹਾਂ ਆਉਣ ਵਾਲੇ ਪ੍ਰਵਾਸੀ ਪੰਛੀਆਂ ਦੀ ਗਿਣਤੀ ਇਕ ਲੱਖ ਤੋਂ ਵੀ ਜ਼ਿਆਦਾ ਹੁੰਦੀ ਸੀ, ਪਰ ਕੁਝ ਪੰਛੀਆਂ ਦਾ ਸ਼ਿਕਾਰ ਕਰਨ ਵਾਲੇ ਲੋਕਾਂ ਕਾਰਨ ਇਹ ਗਿਣਤੀ ਘੱਟ ਹੋ ਕੇ 10 ਹਜ਼ਾਰ ਤੱਕ ਸਿਮਟ ਗਈ ਸੀ।


ਇਸ ਸਬੰਧੀ ਵਣ ਜੀਵ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਵਿਦੇਸ਼ਾਂ ’ਚ ਬਰਫ਼ਬਾਰੀ ਜ਼ਿਆਦਾ ਹੋਣ ਸਮੇਤ ਕੇਸ਼ੋਪੁਰ ਛੰਭ ’ਚ ਪ੍ਰਵਾਸੀ ਪੰਛੀਆਂ ਦੇ ਸ਼ਿਕਾਰ ’ਤੇ ਪੂਰੀ ਤਰ੍ਹਾਂ ਰੋਕ ਲੱਗਣ ਨਾਲ ਇਸ ਵਾਰ ਇਹ ਪ੍ਰਵਾਸੀ ਪੰਛੀਆਂ ਦੀ ਆਮਦ ’ਚ ਰਿਕਾਰਡ ਵਾਧਾ ਹੋਇਆ ਹੈ ਅਤੇ ਸੰਭਾਵਨਾ ਹੈ ਕਿ ਇਹ ਅੰਕੜਾ 25 ਹਜ਼ਾਰ ਤੱਕ ਪਹੁੰਚ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕ੍ਰੇਨ ਨਾਮ ਦੇ ਵਿਸ਼ੇਸ ਪ੍ਰਜਾਤੀ ਦੇ ਪ੍ਰਵਾਸੀ ਪੰਛੀ ਬਹੁਤ ਜ਼ਿਆਦਾ ਗਿਣਤੀ ਵਿਚ ਆਏ ਹਨ।

ਕੇਸ਼ੋਪੁਰ ਛੰਭ ’ਚ ਇਸ ਸਾਲ ਵੱਧ ਪ੍ਰਵਾਸੀ ਪੰਛੀਆਂ ਦੇ ਪਹੁੰਚਣ ਦੀ ਸੰਭਾਵਨਾ

ਅਧਿਕਾਰੀ ਅਨੁਸਾਰ ਇਸ ਵਾਰ ਕਈ ਪ੍ਰਵਾਸੀ ਪੰਛੀ ਕਾਫੀ ਵੱਡੀ ਗਿਣਤੀ ਵਿੱਚ ਆਏ ਹਨ ਅਤੇ ਉਨ੍ਹਾਂ ਨੇ ਕਿਹਾ ਕੇ ਹੁਣ ਤੱਕ ਕਰੀਬ 18 ਹਜ਼ਾਰ ਪਰਵਾਸੀ ਪੰਛੀ ਅਤੇ ਚੁੱਕੇ ਹਨ ਅਤੇ ਇਸ ਵਾਰ ਕਰੀਬ 25 ਹਾਜ਼ਰ ਪਰਵਾਸੀ ਪੰਛੀ ਆਉਣ ਦੀ ਸੰਭਾਵਨਾ ਹੈ ਅਤੇ ਸਾਡਾ ਵਿਭਾਗ ਅਤੇ ਸਰਕਾਰ ਇੱਥੇ ਆਉਣ ਵਾਲੀ ਪੱਛੀਆਂ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਹਨ ਅਤੇ ਇੱਥੇ ਆਉਣ ਵਾਲੇ ਟੂਰਿਸਟਾ ਦੇ ਲਈ ਵੀ ਸਰਕਾਰ ਵਲੋਂ ਸਾਰੇ ਪ੍ਰਬੰਧ ਕੀਤੇ ਗਏ ਹਨ ਅਤੇ ਸਰਕਾਰ ਹਰ ਸੰਬਵ ਕੋਸ਼ਿਸ਼ ਕਰ ਰਹੀ ਜ਼ਿਆਦਾ ਪ੍ਰਵਾਸੀ ਪੰਛੀ ਆਉਣ।



ਇਸ ਮੌਕੇ ਪਰਵਾਸੀ ਪੰਛੀਆਂ ਨੂੰ ਵੇਖਣ ਦੇ ਲਈ ਆਏ ਸੈਲਾਨੀ ਵੀ ਕਾਫੀ ਖੁਸ ਨਜ਼ਰ ਆਏ। ਇਸ ਮੌਕੇ ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਇੱਥੇ ਹੋਰ ਵੀ ਪ੍ਰਬੰਧ ਕੀਤੇ ਜਾਣ, ਤਾਂ ਜੋ ਗੁਰਦਾਸਪੁਰ ਸੈਰ ਸਪਾਟੇ ਲਈ ਵਿਸ਼ੇਸ ਆਕਰਸ਼ਨ ਦਾ ਕੇਂਦਰ ਬਣ ਸਕੇ।




ਇਹ ਵੀ ਪੜ੍ਹੋ:ਨਾਕੇ ਤੋਂ ਨੌਜਵਾਨ ਵੱਲੋਂ ਭੱਜਣ ਦੀ ਕੋਸ਼ਿਸ਼, ਫੜ੍ਹੇ ਜਾਣ 'ਤੇ ਰਿਸ਼ਵਤ ਦੇਣ ਦੇ ਦੋਸ਼, ਤਸਵੀਰਾਂ ਕੈਮਰੇ ਵਿੱਚ ਕੈਦ

Last Updated : Dec 2, 2022, 11:13 AM IST

ABOUT THE AUTHOR

...view details