ਡੇਰਾ ਬਾਬਾ ਨਾਨਕ: ਭਾਰਤ ਦੇ ਓਡੀਸ਼ਾ ਦੀ ਲੜਕੀ ਨੂੰ ਪਾਕਿਸਤਾਨ ਦੇ ਮੁੰਡੇ ਨਾਲ ਪਿਆਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਪਾਕਿਸਤਾਨੀ ਮੁੰਡੇ ਨਾਲ ਪਿਆਰ ਵਿੱਚ ਇਸ ਕਦਰ ਪਾਗਲ ਹੋ ਗਈ ਕਿ ਉਹ ਓਡੀਸ਼ਾ ਤੋਂ ਆਪਣਾ ਘਰ ਛੱਡ ਕੇ ਡੇਰਾ ਬਾਬਾ ਨਾਨਕ ਭਾਰਤ ਪਾਕਿਸਤਾਨ ਬਾਰਡਰ ਪਾਰ ਕਰਕੇ ਪਾਕਿਸਤਾਨ ਜਾਣ ਦੀ ਠਾਣ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਕੋਰੀਡੋਰ ਪਹੁੰਚ ਗਈ। ਉਥੇ ਹੀ ਬੀਐਸਐਫ ਵੱਲੋਂ ਬਾਰਡਰ ’ਤੇ ਸ਼ੱਕੀ ਹਾਲਤ ਵਿੱਚ ਘੁੰਮਦੇ ਹੋਏ ਔਰਤ ਕਾਂਸਟੇਬਲਾਂ ਦੀ ਮਦਦ ਨਾਲ ਉਸ ਨੂੰ ਹਿਰਾਸਤ ਲੈਕੇ ਡੇਰਾ ਬਾਬਾ ਨਾਨਕ ਪੁਲਿਸ ਦੇ ਹਵਾਲੇ ਕਰ ਦਿੱਤਾ।
ਪਾਕਿਸਤਾਨੀ ਮੁੰਡੇ ਦੇ ਪਿਆਰ ’ਚ ਅੰਨ੍ਹੀ ਹੋਈ ਓਡੀਸ਼ਾ ਦੀ ਵਿਆਹੁਤ ਕਰਤਾਰਪੁਰ ਕੋਰੀਡੋਰ ਤੱਕ ਪੁੱਜੀ - ਓਡੀਸ਼ਾ ਤੋਂ ਡੇਰਾ ਬਾਬਾ ਨਾਨਕ
ਭਾਰਤ ਦੇ ਓਡੀਸ਼ਾ ਦੀ ਲੜਕੀ ਨੂੰ ਪਾਕਿਸਤਾਨ ਦੇ ਮੁੰਡੇ ਨਾਲ ਪਿਆਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਪਾਕਿਸਤਾਨੀ ਮੁੰਡੇ ਨਾਲ ਪਿਆਰ ਵਿੱਚ ਇਸ ਕਦਰ ਪਾਗਲ ਹੋ ਗਈ ਕਿ ਉਹ ਓਡੀਸ਼ਾ ਤੋਂ ਆਪਣਾ ਘਰ ਛੱਡ ਕੇ ਡੇਰਾ ਬਾਬਾ ਨਾਨਕ ਭਾਰਤ ਪਾਕਿਸਤਾਨ ਬਾਰਡਰ ਪਾਰ ਕਰਕੇ ਪਾਕਿਸਤਾਨ ਜਾਣ ਦੀ ਠਾਣ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਕੋਰੀਡੋਰ ਪਹੁੰਚ ਗਈ।
ਇਹ ਵੀ ਪੜੋ: ਦਿਵਿਆਂਗ ਕ੍ਰਿਕਟ ਖਿਡਾਰੀਆਂ ਦੀ ਡੀਪੀਐਲ ਲੀਗ, ਦੁਬਈ ਲਈ ਹੋਏ ਰਵਾਨਾ
ਪੁਲਿਸ ਅਧਿਕਾਰੀ ਨੇ ਕਿਹਾ ਕਿ ਸ਼ੱਕੀ ਹਾਲਾਤਾਂ ’ਚ ਬੀਐਸਐਫ ਵੱਲੋਂ ਇੱਕ ਔਰਤ ਨੂੰ ਕਰਤਾਰਪੁਰ ਕੋਰੀਡੋਰ ਤੋਂ ਹਿਰਾਸਤ ’ਚ ਲਿਆ ਗਿਆ ਸੀ ਜਿਸ ਤੋਂ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਉਕਤ ਔਰਤ ਓਡੀਸ਼ਾ ਦੀ ਰਹਿਣ ਵਾਲੀ ਹੈ ਅਤੇ ਉਸ ਦੀ ਉਮਰ ਕਰੀਬ 25 ਸਾਲ ਹੈ ਅਤੇ ਉਹ ਪਿਛਲੇ 6 ਸਾਲ ਤੋਂ ਵਿਆਹੀ ਹੋਈ ਹੈ। ਔਰਤ ਦੇ ਬਿਆਨਾਂ ਮੁਤਾਬਿਕ ਸ਼ੋਸਲ ਮੀਡੀਆ ਰਾਹੀਂ ਉਹ ਪਿਛਲੇ ਕਰੀਬ 2 ਮਹੀਨੇ ਤੋਂ ਪਾਕਿਸਤਾਨ ਦੇ ਰਹਿਣ ਵਾਲੇ ਇੱਕ ਲੜਕੇ ਦੇ ਸੰਪਰਕ ’ਚ ਆਈ ਤੇ ਉਸ ਨਾਲ ਉਸ ਨੂੰ ਪਿਆਰ ਹੋ ਗਿਆ।
ਜਿਸ ਮਗਰੋਂ ਉਹ ਆਪਣੇ ਘਰੋਂ ਲੜਕੇ ਦੇ ਕਹਿਣ ’ਤੇ ਪੈਸੇ ਜੇਵਰ ਲੈ ਡੇਰਾ ਬਾਬਾ ਨਾਨਕ ਪਹੁੰਚੀ ਜਿੱਥੇ ਉਹ ਪਾਕਿਸਤਾਨ ਜਾਣਾ ਚਾਹੁੰਦੀ ਸੀ ਤਾਂ ਪੁਲਿਸ ਨੇ ਫੜ ਲਿਆ। ਉਹਨਾਂ ਨੇ ਕਿਹਾ ਕਿ ਪੁਲਿਸ ਨੇ ਇਸ ਨੂੰ ਉਸ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ।
ਇਹ ਵੀ ਪੜੋ: ਦਿੱਲੀ ਧਰਨਾ ਦੇ ਰਹੇ ਕਿਸਾਨਾਂ ਦੀ ਫ਼ਸਲ ਕਟਾਈ ਲਈ ਨੌਜਵਾਨਾਂ ਨੇ ਸ਼ੁਰੂ ਕੀਤੀ ਫ੍ਰੀ ਸੇਵਾ