ਗੁਰਦਾਸਪੁਰ:ਈਟੀਵੀ ਭਾਰਤ(ETV BHARAT) ਦੀ ਖ਼ਬਰ ਦਾ ਅਸਰ
ਬੀਤੇ ਦਿਨੀ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਸ੍ਰੀ ਹਰਗੋਬਿੰਦਪੁਰ ਕਸਬਾ ਘੁਮਾਣ ਦੇ ਨਜ਼ਦੀਕ ਪਿੰਡ ਚੋੜੇ ਵਿਖੇ ਦੋ ਨੌਜਵਾਨ ਮਾਨਸਿਕ ਤੌਰ ਤੇ ਬਿਮਾਰ ਹਨ। ਜਿਨ੍ਹਾਂ ਨੂੰ ਸੰਗਲਾਂ ਨਾਲ ਬੰਨ੍ਹ ਕੇ ਰੱਖਣਾ ਪੈਦਾ ਹੈ। ਪਿਤਾ ਮਿਹਨਤ ਮਜ਼ਦੂਰੀ ਕਰਦੇ ਹਨ ਅਤੇ ਉਨ੍ਹਾ ਦਾ ਇਲਾਜ ਕਰਵਾਉਣਾ ਤੋਂ ਅਸਮਰਥ ਹਨ।
ਖ਼ਬਰ ਦਾ ਅਸਰ, ਸਮਾਜਸੇਵੀ ਸੰਸਥਾ ਨੇ ਫੜੀ ਪਰਿਵਾਰ ਦਾ ਬਾਹਖ਼ਬਰ ਦਾ ਅਸਰ, ਸਮਾਜਸੇਵੀ ਸੰਸਥਾ ਨੇ ਫੜੀ ਪਰਿਵਾਰ ਦਾ ਬਾਹ ਇਹ ਖ਼ਬਰ ਈਟੀਵੀ ਭਾਰਤ ਨੇ ਪ੍ਰਮੁੱਖਤਾ ਨਾਲ ਚਲਾਈ ਜਿਸ ਨੂੰ ਦੇਖਣ ਤੋ ਬਾਅਦ ਇਕ ਸਮਾਜਸੇਵੀ ਸੰਸਥਾ ਉਹਨਾਂ ਦੇ ਘਰ ਪੁਹੰਚੀ। ਜਿਸ ਕਾਰਨ ਪਰਿਵਾਰ ਵਿੱਚ ਖੁਸ਼ੀ ਅਤੇ ਉਦਾਸੀ ਦਾ ਮਾਹੌਲ ਸੀ। ਨੌਜਵਾਨਾ ਦੇ ਪਿਤਾ ਨੇ ਕਿਹਾ ਕਿ ਉਸਦੇ ਦੋਨੋਂ ਪੁੱਤਰ ਬਿਮਾਰ ਨੇ ਪਰ ਉਸ ਦੀਆਂ ਅੱਖਾ ਸਾਹਮਣੇ ਤਾਂ ਸਨ ਹੁਣ ਸਹਾਰਾ ਸੇਵਾ ਸੋਸਾਇਟੀ ਉਨ੍ਹਾ ਨੂੰ ਭੋਏਵਾਲ ਆਪਣੇ ਅਨਾਥ ਆਸ਼ਰਮ ਲਿਜਾ ਰਹੇ ਹੈ।
ਸਹਾਰਾ ਸੇਵਾ ਸੋਸਾਇਟੀ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਹੈ ਕਿ ਤੁਹਾਡੇ ਦੋਨੋਂ ਪੁੱਤਰ ਠੀਕ ਹੋ ਕੇ ਘਰ ਵਾਪਿਸ ਆਉਣਗੇ ਤਾਂ ਜੋ ਬੁਢਾਪੇ ਚ ਤੁਹਾਡਾ ਸਹਾਰਾ ਬਣ ਸਕਣ ਓਥੇ ਹੀ ਪਿਤਾ ਬਲਦੇਵ ਸਿੰਘ ਨੇ ਖੁਸ਼ੀ ਜਾਹਿਰ ਕਰਦੇ ਹੋਏ ਧੰਨਵਾਦ ਕੀਤਾ ਕਿ ਉਸ ਦੇ ਪੁੱਤਰਾਂ ਦਾ ਇਲਾਜ਼ ਹੋਏਗਾ ਅਤੇ ਉਹ ਠੀਕ ਹੋਕੇ ਘਰ ਵਾਪਿਸ ਆਉਣਗੇ।
ਇਹ ਵੀ ਪੜ੍ਹੋ:ਸਿੱਖ ਸੰਗਤਾਂ ਸਰਧਾ ਨਾਲ ਮਨਾ ਰਹੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਿਰਜਣਾ ਦਿਵਸ